14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਅਮਰੀਕਾ 'ਚ ਪੰਜਾਬੀ ਕਾਰੋਬਾਰੀ ਜਗਬਿੰਦਰ ਨੇ ਪੁਲਿਸ 'ਤੇ ਲਗਾਇਆ ਧੱਕੇਸ਼ਾਹੀ ਤੇ ਨਸਲੀ ਵਿਤਕਰੇ ਦਾ ਦੋਸ਼

ਅਜੀਤ ਡੈਸਕ 22-11-2025
ਸਾਨ ਫਰਾਂਸਿਸਕੋ, 21 ਨਵੰਬਰ (ਐਸ. ਅਸ਼ੋਕ ਭੌਰਾ)-ਟੈਕਸਸ ਵਿਚ ਡਾਲਸ ਨੇੜੇ ਪੈਂਦੇ ਸ਼ਹਿਰ ਕੈਲਰ ਦੀ ਪੁਲਿਸ ਵੱਲੋਂ ਇਕ ਪੰਜਾਬੀ ਕਾਰੋਬਾਰੀ ਜਗਬਿੰਦਰ ਸਿੰਘ ਸੰਧੂ, ਜਿਨ੍ਹਾਂ ਨੂੰ ਪੰਜਾਬੀ ਜੋਗਾ ਸੰਧੂ ਦੇ ਨਾਂਅ ਨਾਲ ਵਧੇਰੇ ਜਾਣਦੇ ਹਨ, ਨਾਲ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੇ ਨਸਲੀ ਵਿਤਕਰੇ ਦਾ ਪੰਜਾਬੀ ਭਾਈਚਾਰੇ ਵਿਚ ਡਰ ਤੇ ਚਿੰਤਾ ਜ਼ਾਹਿਰ ਕੀਤੀ ਹੈ | ਜ਼ਿਕਰਯੋਗ ਹੈ ਕਿ ਜੋਗਾ ਸੰਧੂ ਨੂੰ ਪਿਛਲੇ ਦਿਨੀ ਕੈਲਰ ਪੁਲਿਸ ਵੱਲੋਂ 'ਡਰੰਕ ਡਰਾਈਵਿੰਗ' ਦੇ ਦੋਸ਼ ਲਗਾ ਕੇ ਇਕ ਸਟਾਪ ਸਾਈਨ ਤੋਂ ਗਿ੍ਫਤਾਰ ਕੀਤਾ ਗਿਆ ਸੀ | ਸੰਧੂ ਨੇ ਦੱਸਿਆ ਕਿ ਇਹ ਬਿਲਕੁਲ ਨਜਾਇਜ਼, ਬੇਇਨਸਾਫੀ ਤੇ ਨਸਲੀ ਵਿਤਕਰੇ ਦੇ ਆਧਾਰ 'ਤੇ ਕੀਤੀ ਗਈ ਕਾਰਵਾਈ ਸੀ ਤੇ ਉਸ ਨੇ ਦਾਅਵਾ ਕੀਤਾ ਕਿ ਸਮੁੱਚੀ ਜ਼ਿੰਦਗੀ ਵਿਚ ਉਸ ਨੇ ਕਦੇ ਵੀ ਸ਼ਰਾਬ ਨਹੀਂ ਪੀਤੀ ਤੇ ਨਾ ਹੀ ਉਹ ਕਿਸੇ ਹੋਰ ਨਸ਼ੇ ਦਾ ਸੇਵਨ ਕਰਦੇ ਹਨ | ਮੇਰੇ ਨਾਂਅ ਨਾਲ ਸਿਰਫ 'ਸਿੰਘ' ਲੱਗਾ ਹੋਣ ਕਰਕੇ ਮੈਨੂੰ ਬਿਨਾਂ ਵਜ੍ਹਾ ਨਿਸ਼ਾਨਾ ਬਣਾਇਆ ਗਿਆ | ਉਹਨਾਂ ਕਿਹਾ ਕਿ ਮੈਂ ਇਕ ਪਾਰਟੀ ਤੋਂ ਵਾਪਸ ਆ ਰਿਹਾ ਸੀ ਕਿ ਤਕਰੀਬਨ 2 ਵਜੇ ਰਾਤ ਨੂੰ ਮੈਨੂੰ ਪੁਲਿਸ ਨੇ ਰੋਕਿਆ, ਬਾਵਜੂਦ ਇਸਦੇ ਕਿ ਮੈਂ ਬਿਲਕੁਲ ਠੀਕ ਠਾਕ ਸੀ ਮੈਨੂੰ ਜ਼ਬਰਦਸਤੀ ਗੱਡੀ ਚੋਂ ਬਾਹਰ ਕੱਢਿਆ ਗਿਆ ਤੇ ਕੋਈ ਕਾਰਨ ਦੱਸੇ ਬਿਨਾਂ ਗਿ੍ਫਤਾਰ ਕਰ ਲਿਆ ਗਿਆ | ਉਹਨਾਂ ਕਿਹਾ ਕਿ ਪੁਲਿਸ ਦਾ ਵਰਤਾਓ ਬੜਾ ਸਖਤ ਤੇ ਨਿੰਦਣਯੋਗ ਸੀ, ਉਹਨਾਂ ਦੇ ਸਾਹ ਦੀ ਜਾਂਚ ਵੀ ਕੀਤੀ ਗਈਸ ਤੇ ਕੋਈ ਸਪਸ਼ਟ ਕਾਰਨ ਦੱਸੇ ਬਿਨਾਂ ਹਿਰਾਸਤ 'ਚ ਰੱਖਿਆ ਗਿਆ ਤੇ ਉਹਨਾਂ ਹੈਰਾਨੀ ਪ੍ਰਗਟ ਕੀਤੀ ਕਿ ਮੈਨੂੰ ਇਹ ਵੀ ਪੁੱਛਿਆ ਗਿਆ ਕਿ ਤੁਸੀਂ ਸਿਟੀਜਨ ਹੋ? ਤੇ ਤੁਸੀਂ ਟਰੱਕਿੰਗ ਨਾਲ ਸੰਬੰਧਿਤ ਹੋ? ਜੋਗਾ ਸੰਧੂ ਟੈਕਸਸ ਵਿਚ ਇਕ ਜਾਣਿਆਂ ਪਹਿਚਾਣਿਆਂ ਨਾਂਅ ਹੈ ਤੇ ਉਹ ਸਮਾਜਿਕ ਕਾਰਜਾਂ ਤੇ ਪੰਜਾਬੀ ਭਾਈਚਾਰੇ ਲਈ ਹਮੇਸ਼ਾਂ ਅੱਗੇ ਹੋ ਕੇ ਸਹਿਯੋਗ ਹੀ ਨਹੀੰ ਕਰਦੇ ਸਗੋਂ ਸਥਾਨਕ ਪ੍ਰਸਾਸ਼ਨ, ਰਾਜਨੀਤਕ ਤੇ ਚੰਗੇ ਅਮਰੀਕਨ ਕਾਰੋਬਾਰੀਆਂ ਲਈ ਵਿਤੀ ਤੇ ਹੋਰ ਸਹਿਯੋਗ ਲਈ ਵੀ ਅੱਗੇ ਰਹੇ ਹਨ | ਪੰਜਾਬੀ ਭਾਈਚਾਰੇ ਦੀਆਂ ਜ਼ਿੰਮੇਵਾਰ ਸਖਸ਼ੀਅਤਾਂ ਨੇ ਇਸ ਘਟਨਾ ਦੀ ਨਿੰਦਾ ਕਰਨ ਦੇ ਨਾਲ ਨਾਲ ਇਸ ਵੱਧ ਰਹੇ ਨਸਲੀ ਭੇਦਭਾਵ ਨੂੰ ਰੋਕਣ ਲਈ ਜਾਂਚ ਦੀ ਮੰਗ ਵੀ ਕੀਤੀ ਹੈ ਤਾਂ ਕਿ ਜਗਬਿੰਦਰ ਸਿੰਘ ਸੰਧੂ ਨੂੰ ਇਨਸਾਫ ਮਿਲ ਸਕੇ | ਜੋਗਾ ਸੰਧੂ ਨੇ ਕਿਹਾ ਕਿ ਉਹ ਕਾਨੂੰਨੀ ਚਾਰਾਜੋਈ ਕਰਨਗੇ ਤਾਂ ਜੋ ਹੋਰ ਕਿਸੇ ਨਾਲ ਅਜਿਹੀ ਬੇਇਨਸਾਫੀ ਨਾ ਹੋਵੇ |
ਪਿਛਲੀ ਖ਼ਬਰ ਕੈਲਗਰੀ ਪੁਲਿਸ ਵਲੋਂ ਹਵਾਈ ਅੱਡੇ 'ਤੇ 60 ਕਿਲੋ ਨਸ਼ੀਲਾ ਪਦਾਰਥ ਜ਼ਬਤ <br/> ਅਗਲੀ ਖ਼ਬਰ ਅਮਰੀਕੀ ਅਰਥ-ਵਿਵਸਥਾ ਦੇ ਵਿਕਾਸ ਦੀ ਰਫਤਾਰ ਮੱਧਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।