ਨਿਊਯਾਰਕ, 19 ਨਵੰਬਰ (ਪੀ.ਟੀ.ਆਈ.)-ਇੱਕ 22 ਸਾਲਾ ਭਾਰਤੀ ਨਾਗਰਿਕ, ਜੋ ਆਪਣੇ ਦੇਸ਼ 'ਚ ਕਤਲ ਦੇ ਦੋਸ਼ ਵਿਚ ਲੋੜੀਂਦਾ ਸੀ ਤੇ ਜੋ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੋਇਆ ਸੀ, ਨੂੰ ਸਰਹੱਦੀ ਅਧਿਕਾਰੀਆਂ ਨੇ ਗਿ੍ਫ਼ਤਾਰ ਕੀਤਾ ਹੈ | ਵਿਸਤ ਕੁਮਾਰ ਨੂੰ 16 ਨਵੰਬਰ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਪੋਰਟ ਆਫ਼ ਬਫੇਲੋ, ਪੀਸ ਬਿ੍ਜ ਬਾਰਡਰ ਕਰਾਸਿੰਗ 'ਤੇ ਅਮਰੀਕੀ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਦੇ ਅਧਿਕਾਰੀਆਂ ਨੇ ਗਿ੍ਫ਼ਤਾਰ ਕੀਤਾ ਸੀ | ਕੁਮਾਰ ਦੇ ਖਿਲਾਫ ਇੰਟਰਪੋਲ ਰੈੱਡ ਨੋਟਿਸ ਹੈ ਅਤੇ ਭਾਰਤ ਵਿਚ ਕਤਲ ਲਈ ਲੋੜੀਂਦਾ ਹੈ | ਕੁਮਾਰ, ਜੋ 2024 ਵਿਚ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖਲ ਹੋਇਆ ਸੀ ਪਰ ਸ਼ਰਣ ਲੈਣ ਲਈ ਦਿੱਤੇ ਗਏ ਇੰਟਰਵਿਊ ਵਿਚ ਅਸਫਲ ਰਿਹਾ ਸੀ | ਬਾਇਓਮੈਟਿ੍ਕ ਤਕਨਾਲੋਜੀ ਨੇ ਉਸਦੀ ਅਸਲ ਪਛਾਣ ਦੀ ਪੁਸ਼ਟੀ ਕੀਤੀ | ਇੰਟਰਪੋਲ ਰੈੱਡ ਨੋਟਿਸ ਦੁਆਰਾ ਤੇ ਹੋਰ ਜਾਂਚ ਤੋਂ ਪਤਾ ਲੱਗਾ ਕਿ ਕੁਮਾਰ ਭਾਰਤ ਵਿਚ ਕਤਲ ਦੇ ਦੋਸ਼ ਵਿਚ ਲੋੜੀਂਦਾ ਸੀ |