22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਹੜ੍ਹ ਪੀੜਤਾਂ ਦੀ ਮਦਦ ਲਈ ਪ੍ਰਵਾਸੀ ਪੰਜਾਬੀਆਂ ਨੂੰ ਅਜੇ ਹੋਰ ਮਦਦ ਕਰਨੀ ਪਵੇਗੀ-ਇੰਡੀਆ ਐਸੋਸੀਏਸ਼ਨ

ਅਜੀਤ ਡੈਸਕ 19-11-2025
ਲੰਡਨ, 18 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਸਮੇਤ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੀ ਸਮਾਜ ਸੇਵੀ ਸੰਸਥਾ 'ਇੰਡੀਆ ਐਸੋਸੀਏਸ਼ਨ' ਵੱਲੋਂ ਚੇਅਰਮੈਨ ਸਰਬਜੀਤ ਸਿੰਘ ਗਰੇਵਾਲ, ਪ੍ਰਧਾਨ ਬੌਬੀ ਗਰੇਵਾਲ ਦੀ ਅਗਵਾਈ 'ਚ ਮੋਹਨ ਸਿੰਘ ਸਿੱਧੂ, ਰਾਜਨ ਸਹਿਗਲ, ਡਾ. ਗੁਲਬਾਸ਼ ਸਿੰਘ ਚੰਡੋਕ ਆਦਿ ਦੇ ਸਹਿਯੋਗ ਨਾਲ ਲੰਡਨ 'ਚ ਸਾਲਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਬਰਤਾਨੀਆ ਦੇ ਸਾਬਕਾ ਅਟਾਰਨੀ ਜਨਰਲ ਡੌਮਨਿਕ ਗਰੀਵ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਬੌਬੀ ਗਰੇਵਾਲ ਨੇ ਇੰਡੀਆ ਐਸੋਸੀਏਸ਼ਨ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਅੰਮਿ੍ਤਸਰ ਤੋਂ ਕੰਨਿਆ ਕੁਮਾਰੀ ਤੱਕ, ਲੰਡਨ ਪਾਰਲੀਮੈਂਟ ਤੋਂ ਈਡਨਬਰਗ ਪਾਰਲੀਮੈਂਟ ਤੱਕ ਦੀਆਂ ਪੈਦਲ ਯਾਤਰਾਵਾਂ ਕਰਕੇ ਕੈਂਸਰ ਪੀੜਤਾਂ, ਖੋਜਾਂ ਤੇ ਹੋਰ ਸਮਾਜ ਭਲਾਈ ਕਾਰਜਾਂ ਲਈ ਉਪਰਾਲੇ ਕੀਤੇ ਹਨ | ਸਰਬਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਨਾਲ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ ਅਤੇ ਉਹਨਾਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਹੋਰ ਸਹਾਇਤਾ ਕਰਨ ਦੀ ਅਪੀਲ ਕੀਤੀ ਗਈ | ਇਸ ਮÏਕੇ ਸਾਬਕਾ ਅਟਾਰਨੀ ਜਨਰਲ ਡੌਮਨਿਕ ਗਰੀਵ, ਸਾਬਕਾ ਹਾਕੀ ਉਲੰਪੀਅਨ ਕੁਲਦੀਪ ਸਿੰਘ ਭੋਗਲ, ਡਾ. ਕੇਵਲ ਸਿੰਘ ਤੇ ਡਾ. ਬਲਜੀਤ ਕÏਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਉੱਘੇ ਗਾਇਕ ਮੰਗੀ ਮਾਹਲ ਨੇ ਆਪਣੇ ਗੀਤਾਂ ਨਾਲ ਖ਼ੂਬ ਰÏਣਕਾਂ ਲਾਈਆਂ | ਸਟੇਜ ਦੀ ਕਾਰਵਾਈ ਰਵੀ ਸ਼ਰਮਾਂ ਨੇ ਨਿਭਾਈ | ਇਸ ਮੌਕੇ ਕੇਵਲ ਸਿੰਘ ਰੰਧਾਵਾ, ਮਿ. ਜੋਸ਼ੀ, ਸਤਿੰਦਰ ਸਿੰਘ ਗੋਲਡੀ, ਕੁਲਵੰਤ ਸਿੰਘ ਚੱਠਾ, ਬਲਜਿੰਦਰ ਸਿੰਘ ਜੈਨਪੁਰੀਆ, ਪ੍ਰਤਾਪ ਸਿੰਘ ਮੋਮੀ, ਬਿੱਲਾ ਗਿੱਲ ਦੀਨਾਵਾਲੀਆ ਆਦਿ ਸਮੇਤ 300 ਦੇ ਕਰੀਬ ਮਹਿਮਾਨ ਹਾਜ਼ਰ ਸਨ |
ਪਿਛਲੀ ਖ਼ਬਰ ਇਟਲੀ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੰਸਦ ਮੈਂਬਰ ਢੇਸੀ ਵਲੋਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।