ਲੰਡਨ, 18 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪਹਿਲੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੋਵਾਂ ਨੇਤਾਵਾਂ ਦੀ ਕਾਫੀ ਦੇਰ ਬਾਅਦ ਇਹ ਆਹਮੋ-ਸਾਹਮਣੇ ਦੀ ਮੁਲਾਕਾਤ ਸੀ | ਇਸ ਮੁਲਾਕਾਤ ਸੰਬੰਧੀ ਭਾਵੇਂ ਸੰਸਦ ਮੈਂਬਰ ਢੇਸੀ ਨੇ ਵੇਰਵੇ ਜਨਤਕ ਨਹੀਂ ਕੀਤੇ | ਪਰ ਉਹਨਾਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਦਾ ਰੁਝੇਵਿਆਂ 'ਚੋਂ ਸਮਾਂ ਦੇਣ ਲਈ ਧੰਨਵਾਦ ਕੀਤਾ ਹੈ | ਉਹਨਾਂ ਕਿਹਾ ਕਿ ਇਸ ਮੌਕੇ ਸਾਡੀ ਸਰਕਾਰ ਦੀਆਂ ਲੋੜਾਂ ਲਈ ਨੀਤੀਆਂ ਤੇ ਚਰਚਾ ਕੀਤੀ ਹੈ, ਆ ਰਹੇ ਬਜ਼ਟ ਤੇ ਹੋਰ ਕਾਫੀ ਗੱਲਾਂ ਹੋਈਆਂ ਹਨ | ਦੇਸ਼ ਦੇ ਵਿਕਾਸ ਦੇ ਨਾਲ ਉਨ੍ਹਾਂ ਸਲੋਹ ਹਲਕੇ ਲਈ ਹਾਂ ਪੱਖੀ ਗੱਲਬਾਤ ਵੀ ਸ਼ਾਮਿਲ ਹੈ |