ਲੰਡਨ, 18 ਨਵੰਬਰ (ਪੀ.ਟੀ.ਆਈ.)-ਕੈਲੀਫੋਰਨੀਆ 'ਚ ਗੂਗਲ ਦੇ ਸਿਲੀਕਾਨ ਵੈਲੀ ਹੈੱਡਕੁਆਰਟਰ 'ਚ ਇਕ ਵਿਆਪਕ ਇੰਟਰਵਿਊ ਦÏਰਾਨ ਗੂਗਲ ਦੀ ਮੂਲ ਕੰਪਨੀ ਐਲਫਾਬੇਟ ਦੇ ਮੁਖੀ ਤੇ ਭਾਰਤੀ-ਅਮਰੀਕੀ ਸੀ.ਈ.ਓ. ਸੁੰਦਰ ਪਿਚਾਈ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਵਲੋਂ ਦਿੱਤੀ ਹਰ ਗੱਲ 'ਤੇ ਅੰਨ੍ਹਾ ਭਰੋਸਾ ਨਾ ਕਰਨ | ਇਕ ਇੰਟਰਵਿਊ ਵਿਚ ਪਿਚਾਈ ਨੇ ਕਿਹਾ ਕਿ ਏ.ਆਈ. ਮਾਡਲਾਂ ਵਿਚ 'ਗਲਤੀਆਂ ਹੋਣ ਦੀ ਸੰਭਾਵਨਾ' ਹੁੰਦੀ ਹੈ, ਇਸ ਲਈ ਵਰਤੋਂਕਾਰਾਂ ਨੂੰ ਇਸਨੂੰ ਹੋਰ ਸਾਧਨਾਂ ਨਾਲ ਸੰਤੁਲਿਤ ਕਰਕੇ ਵਰਤਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇ ਤੁਸੀਂ ਕੋਈ ਰਚਨਾਤਮਕ ਚੀਜ਼ ਲਿਖਣਾ ਚਾਹੁੰਦੇ ਹੋ ਤਾਂ ਏ.ਆਈ. ਟੂਲ ਮਦਦਗਾਰ ਹਨ, ਪਰ ਲੋਕਾਂ ਨੂੰ ਸਿੱਖਣਾ ਪਵੇਗਾ ਕਿ ਇਹਨਾਂ ਟੂਲਾਂ ਨੂੰ ਉਸ ਲਈ ਵਰਤੋ ਜਿਸ ਲਈ ਇਹ ਚੰਗੇ ਹਨ ਤੇ ਇਹ ਜੋ ਕਹਿੰਦੇ ਹਨ ਉਸ 'ਤੇ ਅੰਨ੍ਹਾ ਭਰੋਸਾ ਨਾ ਕਰੋ | ਪਿਚਾਈ ਨੇ ਕਿਹਾ ਕਿ ਗੂਗਲ ਹਮੇਸ਼ਾ ਸਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਮÏਜੂਦਾ ਏ.ਆਈ. ਤਕਨਾਲੋਜੀ 'ਚ ਗਲਤੀਆਂ ਹੋ ਸਕਦੀਆਂ ਹਨ | ਇਸੇ ਲਈ ਲੋਕ ਗੂਗਲ ਸਰਚ ਵਰਗੇ ਟੂਲ ਵੀ ਵਰਤਦੇ ਹਨ, ਜੋ ਵਧੇਰੇ ਸਹੀ ਜਾਣਕਾਰੀ ਪ੍ਰਦਾਨ ਕਰਦੇ ਹਨ | ਇੰਟਰਨੈਟ ਦੀ ਉਦਾਹਰਣ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਉਸ ਸਮੇਂ ਬਹੁਤ ਨਿਵੇਸ਼ ਹੁੰਦਾ ਸੀ, ਪਰ ਅੱਜ ਕੋਈ ਵੀ ਇੰਟਰਨੈਟ ਦੀ ਮਹੱਤਤਾ 'ਤੇ ਸਵਾਲ ਨਹੀਂ ਉਠਾਉਂਦਾ | ਮੈਨੂੰ ਲੱਗਦਾ ਹੈ ਕਿ ਏ.ਆਈ ਵੀ ਅਜਿਹਾ ਹੀ ਹੋਵੇਗਾ |
ਏ.ਆਈ. 'ਤੇ ਅੰਨ੍ਹਾ ਭਰੋਸਾ ਨਾ ਕਰੋ-ਸੁੰਦਰ ਪਿਚਾਈ
ਅਜੀਤ ਡੈਸਕ
19-11-2025