ਲੁਸਾਨੇ, 18 ਨਵੰਬਰ (ਪੀ.ਟੀ.ਆਈ.)-ਭਾਰਤ ਦੇ ਰਘੂ ਪ੍ਰਸਾਦ ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ ਵਲੋਂ ਮੈਚਾਂ 'ਚ ਪੇਸ਼ੇਵਰਤਾ, ਸਮਰਪਣ ਅਤੇ ਉੱਤਮਤਾ ਲਈ ਐਫ.ਆਈ.ਐਚ. ਪੁਰਸ਼ ਅੰਪਾਇਰ 2025 ਚੁਣਿਆ ਗਿਆ | 198 ਅੰਤਰਰਾਸ਼ਟਰੀ ਅੰਪਾਇਰਿੰਗ ਕੈਪਸ ਤੇ 33 ਵੀਡੀਓ ਅੰਪਾਇਰ ਨਿਯੁਕਤੀਆਂ ਦੇ ਨਾਲ, ਪ੍ਰਸਾਦ ਮਲੇਸ਼ੀਆ ਵਿਚ 2025 ਦੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਵਿਚ ਇਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕਰਨ ਲਈ ਤਿਆਰ ਹੈ, ਜਿੱਥੇ ਉਹ 200 ਅੰਤਰਰਾਸ਼ਟਰੀ ਕੈਪਸ ਤੱਕ ਪਹੁੰਚਣ ਵਾਲਾ ਪਹਿਲਾ ਏਸ਼ੀਆਈ ਅੰਪਾਇਰ ਬਣ ਜਾਵੇਗਾ | ਉਸਦੇ ਵਿਆਪਕ ਤਜ਼ਰਬੇ 'ਚ ਐਫ.ਆਈ.ਐਚ. ਹਾਕੀ ਪ੍ਰੋ ਲੀਗ, ਰਾਸ਼ਟਰਮੰਡਲ ਖੇਡਾਂ, ਜੂਨੀਅਰ ਵਿਸ਼ਵ ਕੱਪ ਅਤੇ ਤਿੰਨ ਏਸ਼ੀਆਈ ਖੇਡਾਂ, ਮਲਟੀਪਲ ਏਸ਼ੀਆ ਕੱਪ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀਆਂ ਵਰਗੇ ਪ੍ਰਮੁੱਖ ਏਸ਼ੀਆਈ ਟੂਰਨਾਮੈਂਟ ਸ਼ਾਮਲ ਹਨ |
ਰਘੂ ਪ੍ਰਸਾਦ ਇਸ ਸਾਲ ਦੇ ਸਰਬੋਤਮ ਹਾਕੀ ਅੰਪਾਇਰ ਚੁਣੇ ਗਏ
ਅਜੀਤ ਡੈਸਕ
19-11-2025