ਨਵੀਂ ਦਿੱਲੀ, 18 ਨਵੰਬਰ (ਇੰਟ.)-ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ ਤੋਂ ਵਾਪਸ ਆ ਰਹੇ 2 ਨਾਬਾਲਗਾਂ ਸਮੇਤ ਭਾਰਤੀ ਤੀਰਅੰਦਾਜ਼ੀ ਟੀਮ ਦੇ 11 ਮੈਂਬਰ ਸੋਮਵਾਰ ਰਾਤ ਨੂੰ ਲਗਭਗ 10 ਘੰਟਿਆਂ ਲਈ ਢਾਕਾ 'ਚ ਫਸੇ ਰਹੇ | ਉਨ੍ਹਾਂ ਦੀ ਉਡਾਣ ਵਾਰ-ਵਾਰ ਦੇਰੀ ਦੇ ਸੰਕੇਤ ਦਿੰਦੀ ਰਹੀ ਤੇ ਅੰਤ 'ਚ ਰੱਦ ਕਰ ਦਿੱਤੀ ਗਈ | ਇਸ ਸਮੇਂ ਦÏਰਾਨ, ਉਨ੍ਹਾਂ ਨੂੰ ਸੁਰੱਖਿਆ ਤੋਂ ਬਿਨਾਂ ਢਾਕਾ ਦੀਆਂ ਹਿੰਸਾ ਪ੍ਰਭਾਵਿਤ ਗਲੀਆਂ 'ਚੋਂ ਇਕ ਸਥਾਨਕ ਬੱਸ 'ਚ ਲਿਜਾਇਆ ਗਿਆ ਤੇ ਫਿਰ ਇਕ ਬਹੁਤ ਹੀ ਮਾੜੀ ਧਰਮਸ਼ਾਲਾ 'ਚ ਬੰਦ ਕਰ ਦਿੱਤਾ ਗਿਆ | ਭਾਰਤ ਦੇ ਤਜਰਬੇਕਾਰ ਕੰਪਾਊਾਡ ਤੀਰਅੰਦਾਜ਼ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਉਹ ਸਨਿਚਰਵਾਰ ਰਾਤ 9:30 ਵਜੇ ਦਿੱਲੀ ਲਈ ਉਡਾਣ ਫੜਨ ਲਈ ਢਾਕਾ ਹਵਾਈ ਅੱਡੇ 'ਤੇ ਪਹੁੰਚੇ | ਉਨ੍ਹਾਂ ਦੀ ਉਡਾਣ 15 ਨਵੰਬਰ ਨੂੰ ਰਾਤ 10:05 ਵਜੇ ਨਿਰਧਾਰਤ ਸੀ | ਹਾਲਾਂਕਿ ਉਨ੍ਹਾਂ ਨੂੰ ਅੰਤ 'ਚ ਉਡਾਣ ਰੱਦ ਹੋਣ ਦੀ ਸੂਚਨਾ ਦਿੱਤੀ ਗਈ |
ਭਾਰਤੀ ਤੀਰਅੰਦਾਜ਼ 10 ਘੰਟਿਆਂ ਲਈ ਢਾਕਾ 'ਚ ਫਸੇ
ਅਜੀਤ ਡੈਸਕ
19-11-2025