29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਨਿਯਮਾਂ ਦੀ ਉਲੰਘਣਾ ਤੋਂ ਬਾਅਦ ਬਰਤਾਨਵੀ ਭਾਰਤੀ ਮੰਤਰੀ ਲੀਜ਼ਾ ਨੰਦੀ ਨੇ ਮੰਗੀ ਮੁਆਫ਼ੀ

ਅਜੀਤ ਡੈਸਕ 08-11-2025
ਲੰਡਨ, 7 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੀ ਸੱਭਿਆਚਾਰ, ਮੀਡੀਆ ਤੇ ਖੇਡ ਮੰਤਰੀ ਲੀਜ਼ਾ ਨੰਦੀ ਨੇ ਇੰਗਲੈਂਡ ਦੇ ਨਵੇਂ ਫੁੱਟਬਾਲ ਨਿਗਰਾਨ ਦੀ ਨਿਯੁਕਤੀ ਕਰਦੇ ਸਮੇਂ ਦੇਸ਼ ਦੇ ਜਨਤਕ ਨਿਯੁਕਤੀ ਨਿਯਮਾਂ ਦੀ 'ਅਣਜਾਣੇ 'ਚ' ਉਲੰਘਣਾ ਮਾਮਲੇ 'ਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੋਂ ਮੁਆਫ਼ੀ ਮੰਗੀ ਹੈ | ਜਨਤਕ ਨਿਯੁਕਤੀਆਂ ਲਈ ਸੁਤੰਤਰ ਕਮਿਸ਼ਨਰ, ਸਰ ਵਿਲੀਅਮ ਸ਼ਾਕਰੌਸ, ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਡੇਵਿਡ ਕੋਗਨ ਦੀ ਨਿਯੁਕਤੀ 'ਚ ਪਿਛਲੇ ਮਹੀਨੇ ਸ਼ਾਸਨ ਕੋਡ ਦੀ ਉਲੰਘਣਾ ਹੋਈ ਹੈ ਕਿਉਂਕਿ ਉਸਨੇ 5 ਸਾਲ ਪਹਿਲਾਂ ਬਰਤਾਨਵੀ ਭਾਰਤੀ ਮੰਤਰੀ ਦੀ ਲੇਬਰ ਲੀਡਰਸ਼ਿਪ ਮੁਹਿੰਮ ਲਈ ਕੁੱਲ 2,900 ਪੌਂਡ ਦੇ 2 ਦਾਨ ਦਿੱਤੇ ਸਨ | ਕਮਿਸ਼ਨਰ ਨੂੰ ਪਤਾ ਲੱਗਿਆ ਕਿ ਉਸਨੇ ਅਣਜਾਣੇ 'ਚ ਨਿਯਮਾਂ ਦੀ ਉਲੰਘਣਾ ਕੀਤੀ ਹੈ | ਚੋਣ ਤੋਂ ਪਹਿਲਾਂ ਉਸਨੂੰ ਜਾਂਚ ਕਰਨੀ ਚਾਹੀਦੀ ਸੀ |
ਪਿਛਲੀ ਖ਼ਬਰ ਭਾਈ ਸਵਰਨਜੀਤ ਸਿੰਘ ਖਾਲਸਾ ਦੀ ਜਿੱਤ 'ਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਸਥਿਤੀ ਬਣੀ ਤਣਾਅਪੂਰਨ -ਪੁਲਿਸ ਨੇ 11 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਸਥਿਤ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।