29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਸਥਿਤੀ ਬਣੀ ਤਣਾਅਪੂਰਨ -ਪੁਲਿਸ ਨੇ 11 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਸਥਿਤੀ 'ਤੇ ਪਾਇਆ ਕਾਬੂ

ਅਜੀਤ ਡੈਸਕ 08-11-2025
ਲੈਸਟਰ (ਇੰਗਲੈਂਡ), 7 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਅੱਜ ਸਵੇਰੇ ਬਰਮਿੰਘਮ ਦੇ ਹਵੀਲਾ ਪਾਰਕ ਸਟੇਡੀਅਮ ਦੇ ਬਾਹਰ ਮਾਹੌਲ ਉਸ ਵੇਲੇ ਤਨਾਣਪੂਰਨ ਬਣ ਗਿਆ, ਜਦੋਂ ਚੱਲ ਰਹੇ ਫੁੱਟਬਾਲ ਮੈਚ ਦÏਰਾਨ ਸੈਂਕੜੇ ਲੋਕ ਸੜਕਾਂ 'ਤੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨ ਲੱਗ ਪਏ | ਜਿੱਥੇ ਕੁਝ ਲੋਕ ਫਲਸਤੀਨ ਦੇ ਹੱਕ 'ਚ ਨਾਰੇ ਲਾ ਰਹੇ ਸਨ ਅਤੇ ਕੁਝ ਇਜ਼ਰਾਈਲ ਦੇ ਸਮਰਥਨ 'ਚ | ਪੁਲਿਸ ਨੇ ਮÏਕੇ 'ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਉਂਦਿਆਂ 11 ਦੇ ਕਰੀਬ ਲੋਕਾਂ ਨੂੰ ਹਿਰਾਸਤ ਚ ਲੈ ਕੇ ਮਾਹੋਲ ਨੂੰ ਸ਼ਾਂਤ ਕੀਤਾ | ਪੁਲਿਸ ਨੇ ਮੈਚ ਨੂੰ ਉੱਚ ਖ਼ਤਰੇ ਵਾਲਾ ਕਰਾਰ ਦਿੰਦਿਆਂ ਕੁਝ ਪ੍ਰਸ਼ੰਸਕਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ | ਪੁਲਿਸ ਅਧਿਕਾਰੀਆਂ ਨੇ ਹਰ ਕੋਨੇ 'ਤੇ ਤਾਇਨਾਤ ਰਹਿ ਕੇ ਤਣਾਅ ਵਾਲੀ ਸਥਿਤੀ 'ਤੇ ਨਜ਼ਰ ਰੱਖੀ | ਜਦ ਕਿ ਬਹੁਤ ਸਾਰੇ ਲੋਕ ਸ਼ਾਂਤੀ ਨਾਲ ਆਪਣੇ ਸੁਨੇਹੇ ਪ੍ਰਗਟ ਕਰ ਰਹੇ ਸਨ, ਕੁਝ ਨੇ ਨਿਯਮਾਂ ਦੀ ਉਲੰਘਣਾ ਕੀਤੀ | ਸਟੇਡੀਅਮ 'ਚ ਮੈਚ ਬਿਨਾਂ ਕਿਸੇ ਹਿੰਸਾ ਦੇ ਖਤਮ ਹੋਇਆ | ਪੁਲਿਸ ਨੇ ਪ੍ਰਸ਼ੰਸਕਾਂ ਨੂੰ ਯਕੀਨ ਦਿਵਾਇਆ ਕਿ ਅਗਲੇ ਮੈਚਾਂ 'ਚ ਸੁਰੱਖਿਆ ਵਧਾਈ ਜਾਵੇਗੀ ਤਾਂ ਜੋ ਖੇਡ ਅਤੇ ਪ੍ਰਸ਼ੰਸਕ ਦੋਵੇ ਹੀ ਸੁਰੱਖਿਅਤ ਮਹਿਸੂਸ ਕਰ ਸਕਣ |
ਪਿਛਲੀ ਖ਼ਬਰ ਨਿਯਮਾਂ ਦੀ ਉਲੰਘਣਾ ਤੋਂ ਬਾਅਦ ਬਰਤਾਨਵੀ ਭਾਰਤੀ ਮੰਤਰੀ ਲੀਜ਼ਾ ਨੰਦੀ ਨੇ ਮੰਗੀ ਮੁਆਫ਼ੀ ਅਗਲੀ ਖ਼ਬਰ ਸੰਸਦ 'ਚ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਸੁਰੱਖਿਆ ਦਾ ਮੁੱਦਾ ਉਠਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।