22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪਿਤਾ ਨੂੰ 7 ਮਹੀਨਿਆਂ ਦੇ ਪੁੱਤਰ ਦੀ ਹੱਤਿਆ ਦੇ ਦੋਸ਼ 'ਚ 25 ਸਾਲ ਕੈਦ <br/>

ਅਜੀਤ ਡੈਸਕ 07-11-2025
ਸੈਕਰਾਮੈਂਟੋ, 6 ਨਵੰਬਰ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਵਾਸੀ 32 ਸਾਲਾ ਪਿਤਾ ਜੇਕ ਹਾਰੋ ਨੂੰ ਆਪਣੇ 7 ਮਹੀਨਿਆਂ ਦੇ ਪੁੱਤਰ ਏਮਾਨੂਅਲ ਹਾਰੋ ਦੀ ਹੱਤਿਆ ਕਰਨ ਦੇ ਮਾਮਲੇ 'ਚ 25 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਜੇਕ ਹਾਰੋ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਸੀ | ਹੱਤਿਆ ਕਰਨ ਤੋਂ ਬਾਅਦ ਹਾਰੋ ਨੇ ਆਪਣੇ ਪੁੱਤਰ ਨੂੰ ਅਗਵਾ ਕਰ ਲਏ ਜਾਣ ਦੀ ਝੂਠੀ ਕਹਾਣੀ ਘੜੀ ਸੀ | ਰਿਵਰਸਾਈਡ ਕਾਊਾਟੀ ਸੁਪੀਰੀਅਰ ਕੋਰਟ ਜੱਜ ਚਾਰਲਸ ਪੋਲਕ ਨੇ ਜਿਉਂ ਹੀ ਸਜ਼ਾ ਸੁਣਾਈ ਹਾਰੋ ਰੋ ਪਿਆ | ਵਕੀਲਾਂ ਨੇ ਹਾਰੋ ਨੂੰ ਵਧ ਤੋਂ ਵਧ ਸਜ਼ਾ ਦੇਣ ਦੀ ਬੇਨਤੀ ਕੀਤੀ ਤੇ ਕਿਹਾ ਕਿ ਉਹ 2018 'ਚ ਆਪਣੀ 10 ਹਫਤਿਆਂ ਦੀ ਧੀ ਕਾਰੋਲੀਨਾ ਉਪਰ ਅੱਤਿਆਚਾਰ ਕਰਨ ਦੇ ਮਾਮਲੇ 'ਚ ਵੀ ਦੋਸ਼ੀ ਪਾਇਆ ਗਿਆ ਸੀ | ਜ਼ਿਲ੍ਹਾ ਅਟਾਰਨੀ ਮਾਈਕਲ ਹੇਸਟਰਿਨ ਨੇ ਜੱਜ ਨੂੰ ਲਿਖਤੀ ਰੂਪ 'ਚ ਕਿਹਾ ਕਿ ਸੰਸਾਰ 'ਚ ਇਸ ਤੋਂ ਵੀ ਕੋਈ ਵੱਡੀ ਬੁਰਾਈ ਹੋ ਸਕਦੀ ਹੈ, ਮੈਨੂੰ ਪਤਾ ਨਹੀਂ |

ਪਿਛਲੀ ਖ਼ਬਰ ਇਹ ਚੋਣਾਂ ਬਿਹਾਰ ਨੂੰ ਘੁਸਪੈਠੀਆਂ ਤੋਂ ਮੁਕਤ ਬਣਾਉਣ ਲਈ ਹਨ-ਅਮਿਤ ਸ਼ਾਹ <br/> ਅਗਲੀ ਖ਼ਬਰ ਸ਼ਿਕਾਗੋ ਵਿਖੇ 1984 ਸਿੱਖ ਨਸਲਕੁਸ਼ੀ ਨੂੰ ਸਮਰਪਿਤ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।