ਸ਼ਿਕਾਗੋ, 6 ਨਵੰਬਰ (ਕੇਵਲ ਗੁਰਾਇਆ)-1984 ਸਿੱਖ ਨਸਲਕੁਸ਼ੀ ਦੀ ਯਾਦ 'ਚ ਖ਼ੂਨਦਾਨ ਕੈਂਪ ਗੁਰਦੁਆਰਾ ਸਾਹਿਬ ਪੈਲਾਟਾਇਨ ਸ਼ਿਕਾਗੋ ਵਿਖੇ ਲਗਾਇਆ ਗਿਆ | ਸਿੱਖ ਰਿਲੀਜ਼ਨ ਸੁਸਾਇਟੀ ਵਲੋਂ ਪਿਛਲੇ 10 ਸਾਲ ਤੋਂ ਲਗਾਏ ਜਾ ਰਹੇ ਇਸ ਕੈਂਪ ਦੌਰਾਨ ਇਸ ਵਾਰ 49 ਯੂਨਿਟ ਦਾਨ ਕੀਤੇ ਗਏ | ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈ ਰਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਵੱਡੀ ਗਿਣਤੀ 'ਚ ਸੰਗਤ ਨੇ ਸ਼ਮੂਲੀਅਤ ਕੀਤੀ | ਅਜਿਹੇ ਕੈਂਪ ਭਵਿੱਖ 'ਚ ਵੀ ਲਗਾਏ ਜਾਂਦੇ ਰਹਿਣਗੇ | ਉਨ੍ਹਾਂ ਦੱਸਿਆਂ ਕਿ ਇਕ ਵਿਅਕਤੀ ਵਲੋਂ ਦਿੱਤਾ ਖੂਨ ਤਿੰਨ ਮਰੀਜ਼ਾਂ ਦੀ ਜਾਨ ਬਚਾ ਸਕਦਾ ਹੈ | ਸਾਡੇ ਗੁਰੂਆਂ ਵਲੋਂ ਹਮੇਸ਼ਾ ਲੋਕ ਭਲਾਈ ਦਾ ਸੰਦੇਸ਼ ਦਿੱਤਾ ਗਿਆ ਹੈ, ਉਨ੍ਹਾਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸਾਡੇ ਵਲੋਂ ਉਪਰਾਲੇ ਜਾਰੀ ਰਹਿਣਗੇ |