22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਇਹ ਚੋਣਾਂ ਬਿਹਾਰ ਨੂੰ ਘੁਸਪੈਠੀਆਂ ਤੋਂ ਮੁਕਤ ਬਣਾਉਣ ਲਈ ਹਨ-ਅਮਿਤ ਸ਼ਾਹ <br/>

ਅਜੀਤ ਡੈਸਕ 07-11-2025
ਬੇਤੀਆ (ਬਿਹਾਰ), 6 ਨਵੰਬਰ (ਪੀ. ਟੀ. ਆਈ)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਚੰਪਾਰਨ ਜ਼ਿਲ੍ਹੇ ਦੇ ਬੇਤੀਆ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਚੋਣਾਂ ਬਿਹਾਰ ਨੂੰ ਘੁਸਪੈਠੀਆਂ ਤੋਂ ਮੁਕਤ ਬਣਾਉਣ ਲਈ ਹਨ | ਉਨ੍ਹਾਂ ਕਿਹਾ ਕਿ ਗ਼ੈਰਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀ ਨੌਕਰੀਆਂ ਖੋਹਦੇ ਹਨ ਅਤੇ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੇ ਹਨ | ਉਨ੍ਹਾਂ ਕਿਹਾ ਕਿ ਐਨ.ਡੀ.ਏ ਸਰਕਾਰ 'ਚ ਬਾਹੂਬਲੀਆਂ (ਤਾਕਤਵਰਾਂ) ਲਈ ਕੋਈ ਜਗ੍ਹਾ ਨਹੀਂ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਖਾਣਾ ਬੋਰਡ ਦੀ ਸਥਾਪਨਾ ਕੀਤੀ, ਜੇਕਰ 'ਲਾਲੂ ਐਂਡ ਕੰਪਨੀ' ਸੱਤਾ 'ਚ ਆਉਂਦੀ ਹੈ ਤਾਂ 'ਘੁਸਪੈਠੀਆ ਬੋਰਡ' ਦੀ ਸਥਾਪਨਾ ਕੀਤੀ ਜਾਵੇਗੀ | ਮਹਾਗਠਬੰਧਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਬਿਹਾਰ 'ਚ 'ਠਗਬੰਧਨ' ਸੱਤਾ ਵਿਚ ਆਇਆ ਤਾਂ ਚੰਪਾਰਨ 'ਮਿੰਨੀ ਚੰਬਲ' ਵਿਚ ਬਦਲ ਜਾਵੇਗਾ |

ਪਿਛਲੀ ਖ਼ਬਰ ਐਨ.ਡੀ.ਏ. ਹਰਿਆਣਾ ਵਾਂਗ ਬਿਹਾਰ ਚੋਣਾਂ ਚੋਰੀ ਕਰਨ ਦੀ ਤਿਆਰੀ 'ਚ-ਪਿ੍ਅੰਕਾ <br/> ਅਗਲੀ ਖ਼ਬਰ ਪਿਤਾ ਨੂੰ 7 ਮਹੀਨਿਆਂ ਦੇ ਪੁੱਤਰ ਦੀ ਹੱਤਿਆ ਦੇ ਦੋਸ਼ 'ਚ 25 ਸਾਲ ਕੈਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।