22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਈ.ਡੀ. ਵਲੋਂ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਦੀ 11.14 ਕਰੋੜ ਦੀ ਜਾਇਦਾਦ ਜ਼ਬਤ <br/>

ਅਜੀਤ ਡੈਸਕ 07-11-2025

ਨਵੀਂ ਦਿੱਲੀ, 6 ਨਵੰਬਰ (ਪੀ.ਟੀ.ਆਈ.)-ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਲਈ ਮੁਸੀਬਤ ਹੋਰ ਵੀ ਵਧ ਗਈ ਹੈ | ਵੀਰਵਾਰ ਨੂੰ , ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸੱਟੇਬਾਜ਼ੀ ਐਪ ਮਾਮਲੇ ਦੇ ਸੰਬੰਧ 'ਚ ਦੋਵਾਂ ਖਿਡਾਰੀਆਂ ਨਾਲ ਸਬੰਧਤ 11.14 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ | ਸੂਤਰਾਂ ਨੇ ਦੱਸਿਆ ਕਿ ਧਵਨ ਦੀਆਂ ਅਚੱਲ ਜਾਇਦਾਦਾਂ ਤੇ ਰੈਨਾ ਦੇ 6.64 ਕਰੋੜ ਦੇ ਮਿਊਚੁਅਲ ਫੰਡਾਂ ਨੂੰ ਜ਼ਬਤ ਕਰਨ ਲਈ ਹਵਾਲਾ ਰਾਸ਼ੀ ਰੋਕਥਾਮ ਐਕਟ ਦੇ ਤਹਿਤ ਇਕ ਅਸਥਾਈ ਆਦੇਸ਼ ਜਾਰੀ ਕੀਤਾ ਗਿਆ ਹੈ | ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ ਤੇ ਸ਼ਿਖਰ ਧਵਨ ਤੋਂ ਹਾਲ ਹੀ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੁੱਛਗਿੱਛ ਕੀਤੀ ਗਈ ਸੀ ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਸਨ | ਈ.ਡੀ. ਇਸ ਸਮੇਂ ਗੈਰ-ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਸੰਬੰਧਿਤ ਕਈ ਮਾਮਲਿਆਂ ਦੀ ਜਾਂਚ ਕਰ ਰਿਹਾ ਹੈ | ਏਜੰਸੀ ਦਾ ਮੰਨਣਾ ਹੈ ਕਿ ਅਜਿਹੀਆਂ ਸੱਟੇਬਾਜ਼ੀ ਐਪਸ ਨਾ ਸਿਰਫ਼ ਗੈਰ-ਕਾਨੂੰਨੀ ਹਨ ਬਲਕਿ ਵੱਡੇ ਪੱਧਰ 'ਤੇ ਹਵਾਲਾ ਰਾਸ਼ੀ ਦੀ ਸਹੂਲਤ ਵੀ ਦਿੰਦੀਆਂ ਹਨ | ਇਨ੍ਹਾਂ ਐਪਸ 'ਤੇ ਲੱਖਾਂ ਵਿਅਕਤੀਆਂ ਅਤੇ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਜਾਂ ਟੈਕਸ ਦੀ ਵੱਡੀ ਮਾਤਰਾ 'ਚ ਚੋਰੀ ਕਰਨ ਦਾ ਦੋਸ਼ ਹੈ | ਈ.ਡੀ. ਨੇ ਇਸ ਮਾਮਲੇ 'ਚ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ, ਖਾਸ ਕਰਕੇ ਫਿਲਮੀ ਸਿਤਾਰਿਆਂ ਤੇ ਕ੍ਰਿਕਟਰਾਂ ਨਾਲ ਜੁੜੇ ਇਸ਼ਤਿਹਾਰਾਂ ਦੇ ਸਬੰਧ 'ਚ ਜਾਂਚ ਨੂੰ ਹੁਣ ਅੱਗੇ ਵਧਾਇਆ ਜਾ ਰਿਹਾ ਹੈ |

ਪਿਛਲੀ ਖ਼ਬਰ ਸ਼ਿਕਾਗੋ ਵਿਖੇ 1984 ਸਿੱਖ ਨਸਲਕੁਸ਼ੀ ਨੂੰ ਸਮਰਪਿਤ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਲੈਸਟਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਉਤਸਾਹ ਨਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।