03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵਿਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ <br/>

ਅਜੀਤ ਡੈਸਕ 02-09-2025
ਵਿਨੀਪੈਗ, 1 ਸਤੰਬਰ (ਵਰਿੰਦਰ ਸਿੰਘ ਰੰਧਾਵਾ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦੇਸ਼ਾਂ 'ਚ ਵੱਖ ਵੱਖ ਥਾਵਾਂ 'ਤੇ ਨਗਰ ਕੀਰਤਨ ਸਜਾਏ ਗਏ | ਵਿਨੀਪੈਗ 'ਚ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਲੋਂ ਸਜਾਏ ਨਗਰ ਕੀਰਤਨ 'ਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ ¢ ਇਸ ਮੌਕੇ ਮੈਨੀਟੋਬਾ ਦੇ ਮੁੱਖ ਮੰਤਰੀ ਵੈਬ ਕਿਨਉ, ਮੰਤਰੀ ਮਿੰਟੂ ਸੰਧੂ ਅਤੇ ਵਿਧਾਇਕ ਦਲਜੀਤਪਾਲ ਸਿੰਘ ਬਰਾੜ ਨੇ ਵਿਸ਼ੇਸ਼ ਕਰਕੇ ਨਗਰ ਕੀਰਤਨ 'ਚ ਆਪਣੀ ਹਾਜ਼ਰੀ ਲਗਵਾਈ ¢ ਨਗਰ ਕੀਰਤਨ ਵਿਚ ਸਿੱਖ ਮੋਟਰਸਾਈਕਲ ਕਲੱਬ ਦੇ ਨੌਜਵਾਨ ਅਤੇ ਰਵਾਇਤੀ ਬਾਣੇ ਵਿਚ ਸਜੇ ਨਿਹੰਗ ਸਿੰਘਾਂ ਵਲੋਂ ਗਤਕੇ ਦੇ ਜÏਹਰ ਵੀ ਦਿਖਾਏ ਗਏ ¢ ਇਸ ਮÏਕੇ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਬਰਾੜ ਨੇ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਲੰਗਰ ਅਤੇ ਹੋਰ ਸੇਵਾਵਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ¢ ਸ਼ਹਿਰ ਦੇ ਮੈਮੋਰੀਅਲ ਪਾਰਕ ਵਿਖੇ ਇਸ ਮੌਕੇ ਸਜਾਏ ਗਏ ਧਾਰਮਿਕ ਦੀਵਾਨ ਵਿਚ ਰਾਗੀ ਅਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ ¢ ਇਸ ਮੌਕੇ ਮੈਨੀਟੋਬਾ ਦੇ ਮੁੱਖ ਮੰਤਰੀ ਵੈਬ ਕਿਨਉ ਨੇ ਪੰਜਾਬੀ ਭਾਈਚਾਰੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀਆਂ ਦੇ ਮਹਾਨ ਵਿਰਸੇ ਨੂੰ ਨੇੜਿਓਾ ਦੇਖ ਰਹੇ ਹਾਂ ¢ ਇਸ ਮੌਕੇ ਵੱਖ ਵੱਖ-ਵੱਖ ਸੰਸਥਾਵਾਂ ਵਲੋਂ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ¢ ਇਸ ਮੌਕੇ ਸ਼ੇਰ ਸਿੰਘ ਗਰੇਵਾਲ, ਦਲਜੀਤ ਸਿੰਘ ਚਾਨਾ, ਗੁਰਸਿਮਰਨ ਸਿੰਘ, ਐਮ ਪੀ ਸਿੰਘ, ਵਰਿੰਦਰ ਪਾਲ ਸਿੰਘ ਹੁੰਦਲ ਅਤੇ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ¢
ਰੈੱਡ ਡੀਅਰ ਦੀਆਂ ਸੰਗਤਾਂ ਨੇ ਨਗਰ ਕੀਰਤਨ ਸਜਾਇਆ
ਕੈਲਗਰੀ, (ਜਸਜੀਤ ਸਿੰਘ ਧਾਮੀ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਰੈੱਡ ਡੀਅਰ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰੂ ਘਰ ਵਿਖੇ ਸਮਾਪਤ ਹੋਇਆ | ਇਸ ਸੰਬੰਧੀ ਮੁੱਖ ਪ੍ਰਬੰਧਕ ਭਾਈ ਗੁਰਚਰਨ ਸਿੰਘ ਗਿੱਲ ਹੁਰਾਂ ਦੱਸਿਆ ਕਿ ਕੈਲਗਰੀ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ | ਉਨ੍ਹਾਂ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਦੀ ਪ੍ਰਬੰਧਕ ਕਮੇਟੀ ਅਤੇ ਕੈਲਗਰੀ ਦੀਆਂ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਨਗਰ ਕੀਰਤਨ ਵਿਚ ਪੰਜ ਪਿਆਰੇ ਅਤੇ ਚੋਬਦਾਰ ਵੀ ਕੈਲਗਰੀ ਤੋਂ ਹੀ ਸੇਵਾ ਕਰਨ ਵਾਸਤੇ ਆਏ ਸਨ | ਸਟੇਜ ਸਕੱਤਰ ਦੀ ਸੇਵਾ ਨਿਭਾ ਰਹੇ ਭਾਈ ਪ੍ਰਦੀਪ ਸਿੰਘ ਬੈਨੀਪਾਲ ਨੇ ਦੱਸਿਆ ਕਿ ਨਗਰ ਕੀਰਤਨ ਵਿਚ ਭਾਈ ਜਗਦੇਵ ਸਿੰਘ ਜਾਚਕ ਅਤੇ ਢਾਡੀ ਜਥੇ ਭਾਈ ਗੁਰਪ੍ਰੀਤ ਸਿੰਘ ਖੰਨੇ ਵਾਲਿਆਂ ਨੇ ਕੀਰਤਨ ਦੀ ਸੇਵਾ ਨਿਭਾਈ ਹੈ | ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੱਤੀ |
ਇਟਲੀ ਦਾ ਸ਼ਹਿਰ ਤੇਰਾਚੀਨਾ ਕੇਸਰੀ ਰੰਗ 'ਚ ਰੰਗਿਆ
ਬਰੇਸ਼ੀਆ, (ਬਲਦੇਵ ਸਿੰਘ ਬੂਰੇ ਜੱਟਾਂ)- ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਸਿੰਘ ਸਭਾ, ਬੋਰਗੋ ਹਰਮਾਦਾ ਤੇਰਾਚੀਨਾ(ਲਾਤੀਨਾ) ਵਿਖੇ ਚਾਰ ਰੋਜ਼ਾ ਗੁਰਮਤਿ ਸਮਾਗਮ ਕਰਵਾਏ ਗਏ ¢ ਇਸ ਮੌਕੇ ਵਿਸ਼ਾਲ ਨਗਰ ਕੀਰਤਨ ਸ਼ਹਿਰ ਤੇਰਾਚੀਨਾ ਵਿਖੇ ਸਜਾਇਆ ਗਿਆ, ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ ¢ ਨਗਰ ਕੀਰਤਨ ਤੇਰਾਚੀਨਾ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਸਮਾਪਤ ਹੋਇਆ | ਇਸ ਮÏਕੇ ਸੰਗਤਾਂ ਲਈ ਸੇਵਾਦਾਰਾਂ ਵਲੋਂ ਠੰਡੇ-ਮਿੱਠੇ ਜਲ ਦੀਆਂ ਛਬੀਲਾਂ, ਮਿਲਕ ਬਦਾਮ, ਛੋਲੇ, ਸਮੋਸੇ, ਆਈਸ ਕਰੀਮ ਤੇ ਫਲਾਂ ਦੀ ਚਾਟ ਦੇ ਅਤੁੱਟ ਭੰਡਾਰੇ ਵਰਤਾਏ ਗਏ ¢ ਨਗਰ ਕੀਰਤਨ ਮੌਕੇ ਰਾਗੀ, ਢਾਡੀ, ਕੀਰਤਨੀਏ ਤੇ ਕਥਾਵਾਚਕਾਂ ਨੇ ਮਹਾਨ ਸਿੱਖ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ ¢ ਇਸ ਮੌਕੇ ਹਜ਼ੂਰੀ ਜਥਾ ਭਾਈ ਤਰਸੇਮ ਸਿੰਘ ਪਾਤੜਾਂ ਤੇ ਇੰਗਲੈਂਡ ਤੋਂ ਜਾਗੋ ਵਾਲਾ ਕਵੀਸ਼ਰ ਜਥੇ ਨੇ ਹਾਜ਼ਰੀ ਭਰਦਿਆਂ ਆਪਣੀ ਦਮਦਾਰ ਤੇ ਬੁਲੰਦ ਆਵਾਜ਼ 'ਚ ਗੁਰੂ ਨਾਨਕ ਦੇ ਘਰ ਦੇ ਫਲਸਫੇ ਨੂੰ ਦਰਸਾਇਆ ¢ ਮੁੱਖ ਗ੍ਰੰਥੀ ਭਾਈ ਸਤਨਾਮ ਸਿੰਘ ਨੇ ਵੀ ਸੰਗਤਾਂ ਨਾਲ ਕਥਾ ਵਿਚਾਰਾਂ ਦੀ ਸਾਂਝ ਪਾਈ ¢ ਇਸ ਮÏਕੇ 96 ਕਰੌੜੀ ਗੱਤਕਾ ਅਕੈਡਮੀ ਪੁਨਤੀਨੀਆ ਦੇ ਸਿੰਘਾਂ ਨੇ ਸਿੱਖ ਮਾਰਸ਼ਲ ਆਰਟ ਦੇ ਕਰਤੱਬ ਵੀ ਦਿਖਾਏ ¢ ਨਗਰ ਕੀਰਤਨ ਵਿਚ ਰੋਮ, ਲਾਸੀਓ, ਵਿਲੇਤਰੀ, ਚਿਸਤੇਰਨਾ ਦੀ ਲਾਤੀਨਾ, ਸਬਾਊਦੀਆ, ਸੰਨਵੀਤੋ, ਪੁਨਤੀਨੀਆ ਆਦਿ ਇਲਾਕਿਆਂ ਤੇ ਗੁਰਦੁਆਰਾ ਸਿੰਘ ਸਭਾਵਾਂ ਤੇ ਮੰਦਿਰ ਕਮੇਟੀਆਂ ਤੋਂ ਸੰਗਤਾਂ ਕਾਫਲਿਆਂ ਦੇ ਰੂਪ ਵਿਚ ਸ਼ਮੂਲੀਅਤ ਕਰਨ ਲਈ ਪਹੁੰਚੀਆਂ ¢

ਪਿਛਲੀ ਖ਼ਬਰ ਐਬਟਸਫੋਰਡ ਵਿਖੇ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਅਟਾਰਨੀ ਜਸਪ੍ਰੀਤ ਸਿੰਘ ਤੇ ਸਿੱਖ ਭਾਈਚਾਰੇ ਵਲੋਂ ਟਰੰਪ ਦੇ ਸੀਨੀਅਰ ਸਲਾਹਕਾਰ ਰਿਚਰਡ ਗ੍ਰੇਨੇਲ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।