11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਮਾਂ-ਧੀ ਦੀ ਮੌਤ ਲਈ ਜਿੰਮੇਵਾਰ ਖਤਰਨਾਕ ਰਿੱਛ ਮਾਰੇ ਗਏ

ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕੇ ਬੈਲਾ ਕੂਲਾ ਨੇੜੇ ਰਿੱਛਾਂ ਦੇ ਹਮਲੇ ਦੌਰਾਨ ਮਾਂ ਤੇ ਧੀ ਦੀ ਮੌਤ ਦੇ ਮਾਮਲੇ ਵਿਚ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਖਤਰਨਾਕ ਗ੍ਰਿਜ਼ਲੀ ਰਿੱਛਾਂ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਸ ਘਾਤਕ ਹਮਲੇ ਲਈ ਇੱਕ ਮਾਦਾ ਰਿੱਛ ਅਤੇ ਤਿੰਨ ਨਰ ਰਿੱਛ ਜ਼ਿੰਮੇਵਾਰ ਸਨ।

ਅਜੀਤ ਡੈਸਕ 12-11-2026
ਵੈਨਕੂਵਰ, 10 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਜੰਗਲੀ ਇਲਾਕੇ ਬੈਲਾ ਕੂਲਾ ਨੇੜੇ ਰਿੱਛਾਂ ਦੇ ਹਮਲੇ ਦੌਰਾਨ ਮਾਂ ਤੇ ਧੀ ਦੀ ਮੌਤ ਦੇ ਮਾਮਲੇ ਵਿਚ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ ਚਾਰ ਖਤਰਨਾਕ ਗ੍ਰਿਜ਼ਲੀ ਰਿੱਛਾਂ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਇਸ ਘਾਤਕ ਹਮਲੇ ਲਈ ਇੱਕ ਮਾਦਾ ਰਿੱਛ ਅਤੇ ਤਿੰਨ ਨਰ ਰਿੱਛ ਜ਼ਿੰਮੇਵਾਰ ਸਨ। ਬ੍ਰਿਟਿਸ਼ ਕੋਲੰਬੀਆ ਦੀ ਜੰਗਲੀ ਜੀਵ ਸੁਰੱਖਿਆ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਬੈਲਾ ਕੂਲਾ ਨੇੜੇ ਵਾਪਰੀ ਇਸ ਦੁਖਦਾਈ ਘਟਨਾ ਨਾਲ ਸਬੰਧਤ ਚਾਰੇ ਰਿੱਛਾਂ ਨੂੰ ਮਾਰ ਦਿੱਤਾ ਗਿਆ ਹੈ। ਇਸ ਘਟਨਾ ਵਿੱਚ ਮਾਂ ਅਤੇ ਧੀ ਦੀ ਜਾਨ ਚਲੀ ਗਈ ਸੀ। ਇਸ ਦਰਦਨਾਕ ਘਟਨਾ ਨੇ ਜੰਗਲੀ ਇਲਾਕਿਆਂ ਨੇੜੇ ਰਹਿਣ ਵਾਲੇ ਲੋਕਾਂ, ਰਾਹਗੀਰਾਂ ਅਤੇ ਕੁਦਰਤੀ ਥਾਵਾਂ ’ਤੇ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਵਧਾ ਦਿੱਤੀਆਂ ਸਨ।
ਪਿਛਲੀ ਖ਼ਬਰ ਪਤਨੀ ਦੇ ਕਤਲ ਮਾਮਲੇ ’ਚ ਭਾਰਤੀ ਦੋਸ਼ੀ ਕਰਾਰ ਅਗਲੀ ਖ਼ਬਰ ਵੈਨਕੂਵਰ ਵਿਚ ਰੌਸ਼ਨੀਆਂ ਦਾ ਮੇਲਾ ਇਸੇ ਮਹੀਨੇ ਹੋਵੇਗਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।