03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਐਬਟਸਫੋਰਡ ਵਿਖੇ ਨਗਰ ਕੀਰਤਨ ਸਜਾਇਆ <br/>

ਅਜੀਤ ਡੈਸਕ 02-09-2025
ਐਬਟਸਫੋਰਡ, 1 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਵਿਖੇ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ ਜਿਸ ਵਿਚ ਸਥਾਨਕ ਤੇ ਦੂਰ-ਦਰਾਡੇ ਦੇ ਸ਼ਹਿਰਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਹੋਈਆਂ | ਪੰਜ ਪਿਆਰਿਆਂ ਦੀ ਰਹਿਨੁਮਾਈ ਹੇਠ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਗੁਰੂ ਘਰ ਵਿਖੇ ਸੰਪੂਰਨ ਹੋਇਆ | ਗਿਆਨੀ ਹਰਮਿੱਤਰ ਸਿੰਘ ਚੌਰ ਸਾਹਿਬ ਦੀ ਸੇਵਾ ਕਰ ਰਹੇ ਸਨ ਤੇ ਸੰਗਤਾਂ 'ਸਤਿਨਾਮ-ਵਾਹਿਗੁਰ'ੂ ਦਾ ਜਾਪ ਕਰ ਰਹੀਆਂ ਸਨ | ਇਸ ਮੌਕੇ ਕੈਨੇਡੀਅਨ ਜੰਮਪਲ ਬੱਚਿਆਂ ਦੇ ਗਤਕੇ ਦੇ ਜੌਹਰ ਵੇਖਣਯੋਗ ਸਨ ਤੇ ਬਹੁਤ ਸਾਰੇ ਅੰਗਰੇਜ਼ ਤੇ ਹੋਰਨਾਂ ਕੌਮਾਂ ਦੇ ਲੋਕ ਵੀ ਭਾਂਤ-ਭਾਂਤ ਦੇ ਪਕਵਾਨਾਂ ਦੇ ਲੰਗਰ ਛਕ ਰਹੇ ਸਨ | ਨਗਰ ਕੀਰਤਨ 'ਚ ਕੈਨੇਡਾ ਦੇ ਕੌਮੀ, ਸੂਬਾਈ ਤੇ ਸਥਾਨਕ ਸਿਆਸੀ ਆਗੂਆਂ ਤੋਂ ਇਲਾਵਾ ਉੱਘੇ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲੇ, ਬਾਬਾ ਗੁਰਜੰਟ ਸਿੰਘ, ਰਾਗੀ ਮਹਿਤਾਬ ਸਿੰਘ ਜਲੰਧਰ, ਗੁਰਦੀਪ ਸਿੰਘ ਕੌਲਾਂ ਵਾਲੇ, ਢਾਡੀ ਰਸ਼ਪਾਲ ਸਿੰਘ ਪਮਾਲ, ਜਗਦੀਸ਼ ਸਿੰਘ ਵਡਾਲਾ, ਕਵੀਸ਼ਰ ਬਗੀਚਾ ਸਿੰਘ, ਰਾਗੀ ਗੁਰਇੰਦਰਬੀਰ ਸਿੰਘ ਅੰਮਿ੍ਤਸਰ, ਮੋਹਨ ਸਿੰਘ ਗੁਰਦਾਸਪੁਰ, ਸੁਖਵਿੰਦਰ ਸਿੰਘ ਜਾਮਨੀ ਸਾਹਿਬ ਨੇ ਵੀ ਹਾਜ਼ਰੀ ਲਗਵਾਈ |

ਪਿਛਲੀ ਖ਼ਬਰ ਭਾਰਤ ਨਾਲ ਘਰ ਨਿਰਮਾਣ ਸੰਬੰਧੀ ਕੋਈ ਸੰਧੀ ਨਹੀਂ-ਆਸਟ੍ਰੇਲੀਆ ਅਗਲੀ ਖ਼ਬਰ ਵਿਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।