03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਟਾਰਨੀ ਜਸਪ੍ਰੀਤ ਸਿੰਘ ਤੇ ਸਿੱਖ ਭਾਈਚਾਰੇ ਵਲੋਂ ਟਰੰਪ ਦੇ ਸੀਨੀਅਰ ਸਲਾਹਕਾਰ ਰਿਚਰਡ ਗ੍ਰੇਨੇਲ ਨਾਲ ਮੁਲਾਕਾਤ <br/>

ਅਜੀਤ ਡੈਸਕ 02-09-2025
ਸਾਨ ਫਰਾਂਸਿਸਕੋ, 1 ਸਤੰਬਰ (ਐਸ ਅਸ਼ੋਕ ਭÏਰਾ)- ਅਮਰੀਕਾ ਦੇ ਨਾਮੀ ਇਮੀਗ੍ਰੇਸ਼ਨ ਮਾਮਲਿਆਂ ਦੇ ਮਾਹਿਰ ਤੇ ਸਿੱਖ ਵਕੀਲ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਸ਼ਟਰਪਤੀ ਟਰੰਪ ਦੇ ਸੀਨੀਅਰ ਸਲਾਹਕਾਰ ਅਤੇ ਵਿਸ਼ੇਸ਼ ਰਾਸ਼ਟਰਪਤੀ ਰਾਜਦੂਤ ਰਿਚਰਡ ਗ੍ਰੇਨੇਲ ਹਾਲ ਹੀ ਵਿਚ ਉਨ੍ਹਾਂ ਦੇ ਸੈਕਰਾਮੈਂਟੋ ਸਥਿਤ ਦਫ਼ਤਰ 'ਚ ਉਚੇਚਾ ਆਏ, ਜਿਨ੍ਹਾਂ ਨਾਲ ਵਰਤਮਾਨ ਹਾਲਾਤ 'ਤੇ ਗੱਲਬਾਤ ਕਰਨ ਦਾ ਸਮਾਂ ਮਿਲਿਆ | ਇਸ ਮੌਕੇ ਸਿੱਖ ਅਟਾਰਨੀ ਦੇ ਯਤਨਾਂ ਨਾਲ ਸੈਕਰਾਮੈਂਟੋ ਅਤੇ ਸਟਾਕਟਨ ਦੇ ਸਿੱਖ ਆਗੂਆਂ ਨੂੰ ਉਨ੍ਹਾਂ ਨਾਲ ਮਿਲਣ ਲਈ ਉਚੇਚਾ ਪ੍ਰਬੰਧ ਕੀਤਾ ਗਿਆ ਤੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਅਤੇ ਹੋਰ ਸਿੱਖ ਡਰਾਈਵਰਾਂ ਵਿਰੁੱਧ ਨਸਲੀ ਪ੍ਰੋਫਾਈਲਿੰਗ ਅਤੇ ਵਿਤਕਰੇ ਬਾਰੇ ਪੈਦਾ ਹੋਈਆਂ ਚਿੰਤਾਵਾਂ ਬਾਰੇ ਗੱਲਬਾਤ ਕੀਤੀ ¢ ਇਸ ਮਾਮਲੇ ਵਿਚ ਰਿਚਰਡ ਗ੍ਰੇਨੇਲ ਨੇ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ¢ ਬਾਅਦ ਵਿਚ ਗ੍ਰੇਨੇਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਾਟ 'ਐਕਸ' 'ਤੇ ਸਾਂਝੀ ਕੀਤੀ ਪੋਸਟ 'ਚ ਵੀ ਕਿਹਾ ਕਿ ਮੈਂ ਇਸ ਹਫ਼ਤੇ ਦੇ ਸ਼ੁਰੂ ਵਿਚ ਸੈਕਰਾਮੈਂਟੋ ਵਿਚ ਸਿੱਖ ਦੋਸਤਾਂ ਦੇ ਇਕ ਜਿੰਮੇਵਾਰ ਸਮੂਹ ਨਾਲ ਗੱਲ ਕੀਤੀ ਸੀ ¢ ਮੈਨੂੰ ਇਹ ਨਹੀਂ ਲੱਗਿਆ ਸੀ ਕਿ ਫਲੋਰੀਡਾ ਦੁਖਾਂਤ ਜਿਥੇ ਇਕ ਪਰਿਵਾਰ ਨੇ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਇਕ ਗੈਰ-ਜ਼ਿੰਮੇਵਾਰ ਟਰੱਕ ਡਰਾਈਵਰ ਤੋਂ ਆਪਣੀਆਂ ਜਾਨਾਂ ਗੁਆ ਦਿੱਤੀਆਂ, ਮੇਰੇ ਦੋਸਤਾਂ ਨੂੰ ਇੰਨਾ ਪ੍ਰਭਾਵਿਤ ਕਰੇਗਾ... ਪਰ ਇਹ ਹੋਇਆ ਹੈ ¢ ਉਹ ਗੁੱਸੇ ਵਿਚ ਤੇ ਉਦਾਸ ਹਨ ਜਦੋਂ ਕਿ ਖੁਦ ਤਾਅਨਿਆਂ ਅਤੇ ਜ਼ੁਬਾਨੀ ਹਮਲਿਆਂ ਦਾ ਸਾਹਮਣਾ ਵੀ ਕਰ ਰਹੇ ਹਨ ਕਿਉਂਕਿ ਫਲੋਰੀਡਾ ਡਰਾਈਵਰ ਵੀ ਇਕ ਸਿੱਖ ਸੀ ¢ ਇਸ ਤਰ੍ਹਾਂ ਦਾ ਵਿਵਹਾਰ ਗੈਰ-ਅਮਰੀਕੀ ਹੈ¢

ਪਿਛਲੀ ਖ਼ਬਰ ਵਿਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ <br/> ਅਗਲੀ ਖ਼ਬਰ ਸੋਨੂੰ ਸੂਦ, ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ ਤੇ ਹੋਰ ਅਦਾਕਾਰ ਹੜ੍ਹ ਰਾਹਤ ਕਾਰਜਾਂ ਲਈ ਅੱਗੇ ਆਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।