ਐਬਟਸਫੋਰਡ, 16 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਬੀਤੇ ਦਿਨੀਂ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਦਾ ਸਾਲਾਨਾ ਸਮਾਗਮ ਕਰਵਾਇਆ ਗਿਆ¢ ਇਸ ਮÏਕੇ ਪ੍ਰਸਿੱਧ ਗੀਤਕਾਰ ਗੁਰਦੇਵ ਸਿੰਘ ਮਾਨ ਦੀ ਯਾਦ ਵਿੱਚ 'ਗੁਰਦੇਵ ਸਿੰਘ ਮੇਮੋਰਿਅਲ ਐਵਾਰਡ' ਨਾਲ ਪ੍ਰਸਿੱਧ ਸਾਹਿਤਕਾਰ ਅਜਮੇਰ ਰੋਡੇ ਨੂੰ ਨਵਾਜਿਆ ਗਿਆ ¢ ਸਮਾਗਮ ਦੀ ਪ੍ਰਧਾਨਗੀ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ ਅਤੇ ਸਟੇਜ ਦਾ ਸੰਚਾਲਨ ਸਕੱਤਰ ਪਿ੍ਤਪਾਲ ਗਿੱਲ ਵੱਲੋਂ ਬਾਖੂਬੀ ਨਿਭਾਇਆ ਗਿਆ ¢ ਸ਼ੋਕ ਮਤੇ ਵਿੱਚ ਗੀਤਕਾਰ ਖੁਸ਼ਹਾਲ ਸਿੰਘ ਘਲੋਟੀ ( ਸੰਧੂ) ਜੋ ਕਿ ਸਦੀਵੀ ਵਿਛੋੜਾ ਦੇ ਗਏ ਹਨ, ਉਹ ਸਭਾ ਦੇ ਡਾਇਰੈਕਟਰ ਵੀ ਸਨ ਉਨਾਂ ਲਈ ਦੋ ਮਿੰਟ ਦਾ ਮੌਨ ਰੱਖ ਕੇ ਸਭਾ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ¢ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ, ਸਕੱਤਰ ਪਿ੍ਤਪਾਲ ਗਿੱਲ, ਰਾਜਵੀਰ ਸਿੰਘ ਮਾਨ( ਸਪੁੱਤਰ ਗੁਰਦੇਵ ਸਿੰਘ ਮਾਨ), ਸੁਸ਼ੋਭਿਤ ਹੋਏ ¢ ਆਰੰਭ ਵਿੱਚ ਪ੍ਰਧਾਨ ਸੁਰਜੀਤ ਸਿੰਘ ਮਾਧੋ ਪੁਰੀ ਵੱਲੋਂ ਮਾਨ ਸਾਹਿਬ ਦੇ ਪਰਿਵਾਰ ਨੂੰ ਸਮਾਗਮ ਵਿੱਚ ਜੀ ਆਇਆਂ ਆਖਿਆ ਗਿਆ ¢ ਮਾਨ ਸਾਹਿਬ ਬਾਰੇ ਪਰਚੇ ਸ਼ਾਇਰ ਗੁਰਭਜਨ ਗਿੱਲ ( ਡਾ: ਰਣਜੀਤ ਸਿੰਘ ਪੰਨੂ ). ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ( ਇੰਦਰ ਪਾਲ ਸਿੰਘ ਸੰਧੂ ਤੇ ਸਾਹਿਤਕਾਰ ਅਜਮੇਰ ਰੋਡੇ ਬਾਰੇ ਪਰਚੇ, ਸੁਰਜੀਤ ਕਲਸੀ, ਮਾਨ ਸਾਹਿਬ ਦੇ ਸਮਕਾਲੀ ਮਿੱਤਰ ਪਦਮ ਸ਼੍ਰੀ ਐਮ. ਪੀ ਤਰਲੋਚਨ ਸਿੰਘ ਦਾ ਪਰਚਾ ਪਿ੍ਤਪਾਲ ਗਿੱਲ ਵੱਲੋਂ ਪੜੇ ਗਏ ,ਅਮਰਜੀਤ ਸਿੰਘ ਚਾਹਲ ਨੇ ਅਜਮੇਰ ਸਿੰਘ ਰੋਡੇ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ ¢ ਅਜਮੇਰ ਰੋਡੇ ਵੱਲੋਂ ਆਪਣੇ ਸਾਹਿਤਕ ਸਫ਼ਰ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ¢ ਉਪਰੰਤ ਪ੍ਰਧਾਨਗੀ ਮੰਡਲ, ਬੋਰਡ ਮੈਂਬਰ ਅਤੇ ਪ੍ਰੋ: ਕਸ਼ਮੀਰਾ ਸਿੰਘ ਗਿੱਲ ਨੇ ਖੱਚਾ ਖੱਚ ਭਰੇ ਹਾਲ ਵਿੱਚ ਸਾਹਿਤਕਾਰ ਅਜਮੇਰ ਰੋਡੇ ਨੂੰ ਸਾਲ 2025 ਦਾ 'ਗੁਰਦੇਵ ਸਿੰਘ ਮਾਨ ਮੇਮੋਰਿਅਲ ਐਵਾਰਡ' ਇੱਕ ਲੋਈ ਅਤੇ ਪਲੇਕ ਨਾਲ ਸਨਮਾਨਿਤ ਕੀਤਾ ਗਿਆ ¢ ਉੱਘੇ ਗਾਇਕ ਤੇ ਲੇਖਕ ਬਲਬੀਰ ਲਹਿਰਾ, ਗਾਇਕਾ ਡਾ: ਰਾਜਬੀਰ ਕÏਰ ਅਤੇ ਮਸ਼ਹੂਰ ਗਾਇਕ ਇੰਦਰਜੀਤ ਮੁਕਤਸਰੀ ਨੂੰ ਵੀ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ ¢ ਕਵਿਤਾ, ਵਿਚਾਰ ਅਤੇ ਰੰਗਾ ਰੰਗ ਪ੍ਰੋਗਰਾਮ ਵਿੱਚ ਬੁਲਾਰਿਆਂ ਦੀ ਸੂਚੀ ਇਸ ਪ੍ਰਕਾਰ ਹੈ :-ਬਲਿਹਾਰ ਸਿੰਘ ਲੇਹਲ ,ਪਿ੍ਤਪਾਲ ਸਿੰਘ ਟਿਵਾਣਾ (ਸਿਆਟਲ ਸਾਹਿਤ ਸਭਾ) ਵੱਲੋਂ ਮੈਂਬਰਾਂ ਸਮੇਤ ਸ਼ਿਰਕਤ ਕੀਤੀ ,ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ( ਗੀਤ) ਮਨਜੀਤ ਮੱਲਾ ਗੀਤ, ਚਮਕÏਰ ਸਿੰਘ ਸੇਖੋਂ ( ਸਾਰੰਗੀ ਨਾਲ ਗੀਤ) , ਦਵਿੰਦਰ ਜÏਹਲ ,ਪਵਨ ਭੂਮੀਆ,ਹਰਚੰਦ ਸਿੰਘ ਗਿੱਲ, ਹਰਜਿੰਦਰ ਸਿੰਘ ਚੀਮਾ ਠਾਣਾ, ਸ਼ਿੰਦਰ ਪੁਰੇ ਵਾਲ (ਸਾਬਕਾ ਜੱਜ), ਵੀਤ ਬਾਦਸ਼ਾਹ ਪੁਰੀ, ਡਾ : ਰਣਜੀਤ ਸਿੰਘ ਪੰਨੂ ਡਾ: ਪਿ੍ਥੀਪਾਲ ਸਿੰਘ ਸੋਹੀ, ਪ੍ਰੋ: ਹਰਿੰਦਰ ਕÏਰ ਸੋਹੀ, ਇੰਦਰ ਪਾਲ ਸਿੰਘ ਸੰਧੂ, ਹਰਚਰਨ ਸਿੰਘ ਪਰਹਾਰ ,ਗੁਰਦੀਪ ਕÏਰ ਪਰਹਾਰ, ਗੁਰਮੀਤ ਸਿੰਘ ਸਿੱਧੂ, ਬਲਬੀਰ ਸਿੰਘ ਲਹਿਰਾ(ਗੀਤ) ,ਗਾਇਕਾ ਰਾਜਬੀਰ ਕÏਰ(ਗੀਤ), ਅਮਰਜੀਤ ਸਿੰਘ ਚਾਹਲ, ਗਾਇਕ ਮਨਰਾਜ ਹਸਨ (ਗ਼ਜ਼ਲ) ਪ੍ਰੋ: ਕਸ਼ਮੀਰਾ ਸਿੰਘ, ਰਾਜਵੀਰ ਸਿੰਘ ਮਾਨ , ਸੁਰਜੀਤ ਕਲਸੀ, ਨਿਰਮਲ ਗਿੱਲ, ਦਰਸ਼ਨ ਥਿੰਦ, ਪਿਆਰਾ ਸਿੰਘ ਬਾਜਵਾ, ਬਲਬੀਰ ਕÏਰ, ਮਲਕੀਤ ਸਿੰਘ ਗਿੱਲ( ਗੀਤ), ਇੰਦਰਜੀਤ ਸਿੰਘ ਮੁਕਤਸਰੀ (ਗੀਤ) ਪਲਵਿੰਦਰ ਸਿੰਘ ਰੰਧਾਵਾ(ਗੀਤ), ਦਰਸ਼ਨ ਸੰਘਾ, ਦਰਸ਼ਨ ਸਿੰਘ ਦੋਸਾਂਝ, ਇੰਦਰਜੀਤ ਸਿੰਘ ਧਾਮੀ,ਕੇਸਰ ਸਿੰਘ ਕੂਨਰ, ਕੁਲਦੀਪ ਕÏਰ ਪੰਨੂ ਅਤੇ ਮਾਨ ਸਾਹਿਬ ਦਾ ਪਰਿਵਾਰ ਸ਼ਾਮਿਲ ਹੋਏ ¢