02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਡਰਬੀ ਪੰਥਕ ਕਾਨਫਰੰਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਨੂੰ ਕਾਇਮ ਰੱਖਣ ਦੀ ਅਪੀਲ <br/>

ਅਜੀਤ ਡੈਸਕ 17-07-2025
ਲੰਡਨ, 16 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤਖਤ ਸ੍ਰੀ ਪਟਨਾ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਰਮਿਆਨ ਬੀਤੇ ਸਮੇਂ ਰਹੇ ਤਣਾਅ ਤੇ ਖਾਲਸਾ ਪੰਥ ਦੇ ਧਾਰਮਕ-ਰਾਜਨੀਤਿਕ ਗਲਿਆਰਿਆਂ 'ਚ ਪੈਦਾ ਹੋਈ ਦੁਬਿਧਾ ਵਾਲੀ ਸਥਿਤੀ ਨੂੰ ਵਿਚਾਰਨ ਲਈ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਡਰਬੀ ਵਿਖੇ ਪੰਥਕ ਆਗੂ ਭਾਈ ਰਾਜਿੰਦਰ ਸਿੰਘ ਪੁਰੇਵਾਲ ਦੀ ਉਦੱਮ ਸਦਕਾ ਕਰਵਾਈ ਗਈ ਪੰਥਕ ਕਾਨਫਰੰਸ 'ਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚੋਂ ਆਏ ਪੰਥਕ ਵਿਦਵਾਨਾਂ ਤੇ ਬੁਲਾਰਿਆਂ ਨੇ ਖਾਲਸਾ ਪੰਥ 'ਚ ਮਾਣ ਮਰਯਾਦਾ ਨੂੰ ਬਣਾਈ ਰੱਖਣ ਲਈ ਸਾਰੀਆਂ ਧਿਰਾਂ ਨੂੰ ਸੁਹਿਰਦ ਹੋਣ ਦੀ ਅਪੀਲ ਕੀਤੀ | ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਤਖਤ ਸਾਹਿਬਾਨ 'ਚ ਤਕਰਾਰ ਠੀਕ ਨਹੀਂ ਹੈ, ਖਾਲਸਾ ਪੰਥ ਦੀ ਏਕਤਾ ਤੇ ਪ੍ਰਤੀਬੱਧਤਾ ਨੂੰ ਢਾਹ ਲੱਗ ਰਹੀ ਹੈ ਇਸ ਲਈ ਪੰਜ ਸਿੰਘ ਸਾਹਿਬਾਨ ਤੇ ਹੋਰ ਸੁਹਿਰਦ ਸਿੱਖ ਆਗੂਆਂ ਨੂੰ ਇਸ ਦੁਬਿਧਾ ਭਰੀ ਸਥਿਤੀ 'ਚ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ | ਪ੍ਰੋ: ਦਲਜੀਤ ਸਿੰਘ ਵਿਰਕ ਨੇ ਆਖਿਆ ਕਿ ਵਰਤਮਾਨ ਪੰਥਕ ਸੰਕਟ ਕੁਝ ਲੋਕਾਂ ਦੀ ਨਿੱਜੀ ਹਉਮੈਂ 'ਚੋਂ ਉਭਰਿਆ ਹੋਇਆ ਨਜ਼ਰ ਆਉਂਦਾ ਹੈ | ਡਾ: ਗੁਰਨਾਮ ਸਿੰਘ ਨੇ ਕਿਹਾ ਕਿ ਸਿੱਖ ਪੰਥ 'ਤੇ ਕੇਵਲ ਰਾਜਸੀ ਹਮਲੇ ਹੀ ਨਹੀਂ ਹੋ ਰਹੇ ਹਨ ਬਲਕਿ ਇਸਦੇ ਨਾਲ ਹੀ ਕੌਮ 'ਤੇ ਸਿਧਾਂਤਕ ਹਮਲੇ ਵੀ ਹੋ ਰਹੇ ਹਨ ਜਿਨ੍ਹਾਂ ਦੇ ਟਾਕਰੇ ਲਈ ਸਾਨੂੰ ਆਪਣੇ ਆਰਥਕ ਸਰੋਤਾਂ ਨੂੰ ਡੂੰਘੀ ਖੋਜ ਤੇ ਸਿੱਖ ਇਤਿਹਾਸਕਾਰੀ ਵੱਲ ਲਗਾਉਣਾ ਚਾਹੀਦਾ ਹੈ | ਰਾਜਮਨਵਿੰਦਰ ਸਿੰਘ ਰਾਜਾ ਕੰਗ ਨੇ ਰਹਿਤ ਮਰਯਾਦਾ ਦੇ ਜਾਂ ਹੋਰ ਮਤਭੇਦ ਪਾਸੇ ਰੱਖ ਕੇ ਪੰਥਕ ਸ਼ਕਤੀ ਇਕੱਠੀ ਕਰਨ ਤੇ ਜ਼ੋਰ ਦਿੱਤਾ | ਸੁਪਰੀਮ ਸਿੱਖ ਕੌਂਸਲ ਦੇ ਭਾਈ ਚੰਦਰ ਸ਼ੇਖਰ ਸਿੰਘ ਗੁਰੂ ਨੇ ਕਿਹਾ ਕਿ ਵਿਦੇਸ਼ੀ ਸਿੱਖਾਂ ਦਾ ਇਕ ਸਾਂਝਾ ਸੰਗਠਨ ਬਣਨਾ ਚਾਹੀਦਾ ਹੈ | ਅਵਤਾਰ ਸਿੰਘ ਪੱਤਰਕਾਰ ਨੇ ਕਿਹਾ ਸਿੱਖ ਵਿਰੋਧੀ ਤਾਕਤਾਂ ਸਿੱਖਾਂ ਨੂੰ ਅਧਿਆਤਮਕ ਸੋਮੇ ਤੋਂ ਤੋੜਨ ਲਈ ਕੰਮ ਕਰ ਰਹੀਆਂ ਹਨ, ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ | ਭਾਈ ਕੁਲਵੰਤ ਸਿੰਘ ਢੇਸੀ, ਰਾਮਗੜੀਆ ਕੌਂਸਲ ਯੂ.ਕੇ. ਦੇ ਭਾਈ ਰਣਜੀਤ ਸਿੰਘ ਸੀਹਰਾ, ਪੰਥਕ ਵਿਦਵਾਨ ਤੇ ਲੇਖਕ ਭਾਈ ਭਗਵਾਨ ਸਿੰਘ ਜੌਹਲ ਨੇ ਆਪਸੀ ਦੂਰੀਆਂ ਮਿਟਾਉਣ ਦੀ ਗੱਲ ਕਹੀ | ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਮਸਲੇ ਪੰਥ ਦੀ ਅਜ਼ਾਦ ਪ੍ਰਭੂਸਤਾ ਤੋਂ ਬਿਨ੍ਹਾਂ ਸੰਭਵ ਨਹੀਂ ਹੈ |

ਪਿਛਲੀ ਖ਼ਬਰ ਬਰੈਂਪਟਨ 'ਚ ਮੇਅਰ ਨੂੰ ਧਮਕੀ ਦੇਣ ਵਾਲਾ ਗਿ੍ਫਤਾਰ ਅਗਲੀ ਖ਼ਬਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ਨਿਰਸਵਾਰਥ ਸੇਵਾ ਲਈ ਕੀਤਾ ਗਿਆ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।