02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਿਧਾਰਥ ਤੇ ਕਿਆਰਾ ਦੇ ਘਰ ਆਈ ਨੰਨ੍ਹੀ ਪਰੀ

ਅਜੀਤ ਡੈਸਕ 17-07-2025
ਨਵੀਂ ਦਿੱਲੀ, 16 ਜੁਲਾਈ (ਪੀ.ਟੀ.ਆਈ.)-ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ ਹੈ | ਜੋੜੇ ਨੇ ਇੰਸਟਾਗ੍ਰਾਮ 'ਤੇ ਇਕ ਸਾਂਝੀ ਪੋਸਟ 'ਚ ਇਹ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਹ ਇਕ ਬੱਚੀ ਦੇ ਮਾਪੇ ਬਣ ਗਏ ਹਨ | ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸਾਡੇ ਦਿਲ ਭਰੇ ਹੋਏ ਹਨ ਅਤੇ ਸਾਡੀ ਦੁਨੀਆ ਹਮੇਸ਼ਾ ਲਈ ਬਦਲ ਗਈ ਹੈ | ਸਾਨੂੰ ਇੱਕ ਬੱਚੀ ਦੀ ਬਖਸ਼ਿਸ਼ ਹੋਈ ਹੈ | ਦੋਵਾਂ ਅਦਾਕਾਰਾਂ ਨੇ ਇਸ ਸਾਲ ਫਰਵਰੀ 'ਚ ਕਿਆਰਾ ਦੀ ਗਰਭ ਅਵਸਥਾ ਦੀ ਖ਼ਬਰ ਸਾਂਝੀ ਕੀਤੀ ਸੀ | ਮਲਹੋਤਰਾ, 40 ਅਤੇ ਅਡਵਾਨੀ 33 ਨੇ ਫਰਵਰੀ 2023 'ਚ ਰਾਜਸਥਾਨ ਦੇ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਵਿਆਹ ਦੇ ਬੰਧਨ 'ਚ ਬੱਝੇ ਸਨ |


ਪਿਛਲੀ ਖ਼ਬਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਨੂੰ ਨਿਰਸਵਾਰਥ ਸੇਵਾ ਲਈ ਕੀਤਾ ਗਿਆ ਸਨਮਾਨਿਤ <br/> ਅਗਲੀ ਖ਼ਬਰ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਜੀ.ਬੀ.) ਨੇ ਯੂ.ਕੇ. ਸਰਕਾਰ ਨੂੰ ਲਾਗੂ ਕੀਤੇ ਜਾਣ ਵਾਲੇ ਨੁਕਸਾਨਦੇਹ ਇਮੀਗ੍ਰੇਸ਼ਨ ਸੁਧਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।