20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬਜ਼ੁਰਗ ਸ਼ਾਇਰ ਈਸ਼ਰ ਸਿੰਘ ਮੋਮਨ ਦਾ ਦਿਹਾਂਤ <br/>

ਅਜੀਤ ਡੈਸਕ 16-07-2025
ਸਾਨ ਫਰਾਂਸਿਸਕੋ, 15 ਜੁਲਾਈ (ਐਸ. ਅਸ਼ੋਕ ਭੌਰਾ)-ਅਮਰੀਕਾ ਵਸਦੇ ਨਾਮਵਰ ਸ਼ਾਇਰ ਈਸ਼ਰ ਸਿੰਘ ਮੋਮਨ (98) ਦਾ ਸੈਨਹੋਜੇ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ | ਪੰਜਾਬ ਦੇ ਪਿੰਡ ਲੰਗੜੋਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਾਲ ਸੰਬੰਧਿਤ ਸਨ | ਮੋਮਨ ਨੇ ਗੁਰਬਾਣੀਅਤੇ ਸੂਫ਼ੀ ਸਾਹਿਤ ਪੜ੍ਹਨ ਉਪਰੰਤ ਉਸੇ ਰੰਗ 'ਚ ਰੰਗੀਆਂ ਗ਼ਜ਼ਲਾਂ ਉਰਦੂ ਤੇ ਪੰਜਾਬੀ 'ਚ ਲਿਖੀਆਂ | ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਸਭਾਵਾਂ ਤੇ ਗੁਰੂ ਘਰਾਂ 'ਚ ਹਰਮਨ ਪਿਆਰੀਆਂ ਹੋਈਆਂ | ਉਹ ਆਪਣੇ ਆਖਰੀ ਸਮੇਂ ਤੱਕ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਦੇ ਮੈਂਬਰ ਰਹੇ | ਇਸ ਕਾਰਜ ਕਾਲ ਦੌਰਾਨ ਉਨ੍ਹਾਂ ਦੇ 2 ਕਾਵਿ ਸੰਗਿ੍ਹ 'ਗ਼ਜ਼ਲ ਗ਼ੁਲਜ਼ਾਰ' ਤੇ 'ਕਲਮਾਂ ਦੀ ਕਸਤੂਰੀ' ਪ੍ਰਕਾਸ਼ਿਤ ਹੋਏ | ਡਾ. ਜਗਤਾਰ ਦੇ ਸ਼ਬਦਾਂ 'ਚ ਮੋਮਨ ਦੀਆਂ ਗ਼ਜ਼ਲਾਂ ਭਾਵੇਂ ਪਰੰਪਰਈ ਹਨ ਪਰ ਉਸਦੀ ਸਾਦੀ ਭਾਸ਼ਾ, ਮੁਹਾਵਰੇ, ਸ਼ਿਅਰ ਸਲਾਹੇ ਜਾਂਦੇ ਰਹੇ | ਉਹ ਆਪਣੇ ਪਿੱਛੇ ਛੋਟੀ ਭੈਣ, ਭਰਾ 2 ਪੁੱਤਰ ਤੇ ਪੋਤੇ -ਪੋਤੀਆਂ ਦਾ ਹਰਿਆ-ਭਰਿਆ ਬਾਗ਼ ਛੱਡ ਕੇ ਗਏ ਹਨ | ਉਨ੍ਹਾਂ ਦੇ ਤੁਰ ਜਾਣ ਨਾਲ਼ ਜਿੱਥੇ ਪਰਿਵਾਰ ਦੇ ਜੀਅ ਗ਼ਮਗੀਨ ਹਨ ਉੱਥੇ ਪੰਜਾਬੀ ਸਾਹਿਤਕ ਹਲਕਿਆਂ 'ਚ ਵੀ ਉਦਾਸੀ ਦੇ ਬੱਦਲ ਛਾਏ ਹੋਏ ਹਨ | ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ 'ਚ ਕੁਲਵਿੰਦਰ, ਜਗਜੀਤ, ਪ੍ਰੋ. ਸੁਰਿੰਦਰ ਸਿੰਘ ਸੀਰਤ, ਡਾ. ਸੁਖਵਿੰਦਰ ਕੰਬੋਜ, ਅਮਰਜੀਤ ਕੌਰ ਪੰਨੂੰ, ਤਾਰਾ ਸਿੰਘ ਸਾਗਰ, ਅਮਰਜੀਤ ਸਿੰਘ ਜੌਹਲ, ਤਾਰਾ ਸਿੰਘ ਸਾਗਰ, ਕੰਵਲਦੀਪ ਕੌਰ, ਸੰਦੀਪ ਕੌਰ, ਸੁਰਿੰਦਰ ਸਿੰਘ ਧਨੋਆ, ਜਸਵਿੰਦਰ ਕੌਰ ਧਨੋਆ, ਡਾ. ਗੁਰਪ੍ਰੀਤ ਸਿੰਘ ਧੁੱਗਾ, ਹਰਜਿੰਦਰ ਕੰਗ, ਸੰਤੋਖ ਸਿੰਘ ਮਿਨਹਾਸ, ਅਵਤਾਰ ਗੋਂਦਾਰਾ, ਬੀਬੀ ਸੁਰਜੀਤ ਕੌਰ ਸੈਕਰਾਮੈਂਟੋ, ਪ੍ਰੋ. ਬਲਜਿੰਦਰ ਸਿੰਘ ਸਵੈਚ, ਪ੍ਰੋ. ਸੁਖਦੇਵ ਸਿੰਘ, ਚਰਨਜੀਤ ਸਿੰਘ ਪੰਨੂ, ਸੁਰਜੀਤ ਸਖੀ, ਗੁਲਸ਼ਨ ਦਿਆਲ, ਡਾ. ਸੁਖਪਾਲ ਸੰਘੇੜਾ, ਐਸ਼ ਕੁਮ ਐਸ਼ ਵਿਕ, ਮਨਜੀਤ ਕੌਰ ਸੇਖੋਂ, ਦਲਵੀਰ ਦਿਲ ਨਿੱਜਰ, ਹਰਪ੍ਰੀਤ ਕੌਰ ਧੂਤ, ਜਸਵੰਤ ਸ਼ੀਂਹਮਾਰ, ਕਮਲ ਬੰਗਾ, ਰਾਠੇਸ਼ਵਰ ਸਿੰਘ ਰਾਠੀ, ਮੱਖਣ ਲੁਹਾਰ, ਇੰਦਰਜੀਤ ਗਰੇਵਾਲ, ਜਗਤਾਰ ਗਿੱਲ, ਤਰਲੋਚਨ ਸਿੰਘ ਦੁਪਾਲਪੁਰ, ਜਸਪਾਲ ਸੈਣੀ, ਬਲਬੀਰ ਸਿੰਘ ਐਮ.ਏ., ਸੁਖਦੇਵ ਸਾਹਿਲ, ਵਿਜੇ ਸਿੰਘ ਤੇ ਗਗਨਦੀਪ ਮਾਹਲ, ਅਭੀਤਾਬ ਸੈਣੀ ਤੇ ਲਾਜ ਨੀਲਮ ਸੈਣੀ ਆਦਿ ਦੇ ਨਾਂਅ ਵਰਣਨਯੋਗ ਹਨ |

ਪਿਛਲੀ ਖ਼ਬਰ ਇਪਸਾ ਵੱਲੋਂ ਗੁਰਦਿਆਲ ਰੌਸ਼ਨ ਦਾ ਸਨਮਾਨ ਤੇ ਭਗਵਾਨ ਸਿੰਘ ਜਗੇੜਾ ਦੀ ਪੁਸਤਕ ਲੋਕ ਅਰਪਣ <br/> ਅਗਲੀ ਖ਼ਬਰ ਕਰਨੈਲ ਸਿੰਘ ਪੀਰਮੁਹੰਮਦ ਦਾ ਆਸਟਰੇਲੀਆ 'ਚ ਨਿੱਘਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।