20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕਰਨੈਲ ਸਿੰਘ ਪੀਰਮੁਹੰਮਦ ਦਾ ਆਸਟਰੇਲੀਆ 'ਚ ਨਿੱਘਾ ਸਵਾਗਤ <br/>

ਅਜੀਤ ਡੈਸਕ 16-07-2025
ਮੈਲਬੋਰਨ, 15 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ)-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕਰਨੈਲ ਸਿੰਘ ਪੀਰਮੁਹੰਮਦ, ਜੋ ਕਿ ਮੈਲਬੋਰਨ ਵਿਖੇ ਆਏ ਹੋਏ ਹਨ ਦਾ ਸਿੱਖ ਭਾਈਚਾਰੇ ਤੇ ਪੰਜਾਬੀਆਂ ਵੱਲੋ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ | ਕਰਨੈਲ ਸਿੰਘ ਪੀਰਮੁਹੰਮਦ ਦਾ ਗੁਰਦੁਆਰਾ ਬਾਬਾ ਦੀਪ ਸਿੰਘ ਡੌਨੀਬਰੌਕ ਵਿਖੇ ਪਹੁੰਚਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਦਮਦਮੀ ਟਕਸਾਲ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਸ਼ੈਪਰਟਨ ਤੇ ਭਾਈ ਸਮਸੇਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਹਮੇਸ਼ਾ ਪੰਥ ਪ੍ਰਸਤੀ ਤਹਿਤ ਸਿੱਖ ਕੌਮ 'ਚ ਅਹਿਮ ਸੇਵਾਵਾਂ ਦਿੱਤੀਆ ਹਨ | ਉਹਨਾਂ ਕਿਹਾ ਕਿ ਆਸਟਰੇਲੀਆ 'ਚ ਕਰਨੈਲ ਸਿੰਘ ਪੀਰਮੁਹੰਮਦ ਗੁਰਦੁਆਰਾ ਬਾਬਾ ਬਿਧੀ ਚੰਦ ਛੀਨਾ ਖਾਲਸਾ ਛਾਉਣੀ ਪੈਲਪਟਨ, ਕਲਗੀਧਰ ਗੁਰਮਿਤ ਵਿਦਿਆਲਾ ਵਾਲਨ ਤੇ ਗੁਰਦੁਆਰਾ ਸ੍ਰੀ ਗੁਰੂ ਸਭਾ ਕਰੇਗੀਬਨ ਵਿਖੇ ਵੀ ਸੰਗਤਾ ਨੂੰ ਸੰਬੋਧਨ ਕੀਤਾ | ਭਾਈ ਗੁਰਦਰਸ਼ਨ ਸਿੰਘ ਨੇ ਗੁਰੂ ਘਰ ਵੱਲੋ ਭਾਈ ਕਰਨੈਲ ਸਿੰਘ ਪੀਰਮੁਹੰਮਦ ਦਾ ਵਿਸ਼ੇਸ਼ ਸਨਮਾਨ ਸਿਰਪਾਓ 'ਤੇ ਸਨਮਾਨ ਚਿੰਨ ਦੇਕੇ ਕੀਤਾ | ਇਸੇ ਤਰ੍ਹਾਂ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਵੀ ਸੰਗਤਾ ਨੂੰ ਸਬੋਧਨ ਕਰਦਿਆਂ ਕਰਨੈਲ ਸਿੰਘ ਪੀਰਮੁਹੰਮਦ ਨੇ ਪੰਥਕ ਏਕਤਾ ਤੇ ਜ਼ੋਰ ਦਿੰਦਿਆ ਕਿਹਾ ਕਿ ਪੂਰੇ ਵਿਸ਼ਵ ਅੰਦਰ ਸਿੱਖ ਕੌਮ ਹਰ ਖੇਤਰ 'ਚ ਤਰੱਕੀ ਕਰ ਰਹੀ ਹੈ ਪਰ ਸਾਨੂੰ ਆਪਸੀ ਇਕਜੁੱਟਤਾ ਬਣਾਈ ਰੱਖਣ ਲਈ ਪਰਸਪਰ ਪਿਆਰ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ | ਇਸੇ ਮੌਕੇ ਤੇ ਸਿੱਖ ਚਿੰਤਕ ਸਝ ਗੁਰਬਖਸ ਸਿੰਘ ਬੈਸ, ਜਸਵਿੰਦਰ ਸਿੰਘ ਮਲੋਆ, ਅਮਨਦੀਪ ਸਿੰਘ, ਉਪਿੰਦਰ ਸਿੰਘ ਸੇਖੋ ਸਮੇਤ ਪ੍ਰਮੁੱਖ ਸਖਸੀਅਤਾ ਹਾਜ਼ਰ ਸਨ |

ਪਿਛਲੀ ਖ਼ਬਰ ਬਜ਼ੁਰਗ ਸ਼ਾਇਰ ਈਸ਼ਰ ਸਿੰਘ ਮੋਮਨ ਦਾ ਦਿਹਾਂਤ <br/> ਅਗਲੀ ਖ਼ਬਰ -ਵਿਸ਼ਵ ਪੁਲਿਸ ਖੇਡਾਂ- ਕਿਰਨਪਾਲ ਕੌਰ ਨੇ ਜਿੱਤੇ 8 ਸੋਨ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।