20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਦਿੱਲੀ ਹਾਈ ਕੋਰਟ ਨੇ 56 ਵੈਬਸਾਈਟਾਂ 'ਤੇ ਫ਼ਿਲਮਾਂ 'ਸਟਰੀਮ' ਕਰਨ 'ਤੇ ਲਗਾਈ ਰੋਕ

ਅਜੀਤ ਡੈਸਕ 16-07-2025
ਨਵੀਂ ਦਿੱਲੀ, 15 ਜੁਲਾਈ (ਪੀ.ਟੀ.ਆਈ.)-ਦਿੱਲੀ ਹਾਈ ਕੋਰਟ ਨੇ 56 ਵੈਬਸਾਈਟਾਂ ਨੂੰ ਟਿਪਸ ਫਿਲਮਜ਼ ਲਿਮਟਿਡ ਵਲੋਂ ਨਿਰਮਿਤ ਨਵੀਆਂ ਰਿਲੀਜ਼ ਹੋਈਆਂ ਬਾਲੀਵੁੱਡ ਫਿਲਮਾਂ 'ਮਾਲਿਕ' ਅਤੇ 'ਸਰਬਲਾ ਜੀ' ਨੂੰ ਗੈਰ-ਕਾਨੂੰਨੀ ਤੌਰ 'ਤੇ ਸਟਰੀਮ ਕਰਨ ਤੋਂ ਰੋਕ ਦਿੱਤਾ ਹੈ | ਜਸਟਿਸ ਅਮਿਤ ਬਾਂਸਲ ਨੇ ਵੈਬਸਾਈਟਾਂ ਨੂੰ ਢੁਕਵੇਂ ਅਧਿਕਾਰ ਤੋਂ ਬਿਨਾਂ ਨਿਰਮਾਤਾ ਨਾਲ ਸੰਬੰਧਿਤ ਕਿਸੇ ਵੀ ਕਾਪੀਰਾਈਟ ਸਮੱਗਰੀ ਦੀ ਮੇਜ਼ਬਾਨੀ, ਸਟਰੀਮਿੰਗ ਜਾਂ ਵੰਡਣ ਤੋਂ ਵਰਜਿਆ ਹੈ | ਵੈਬਸਾਈਟਾਂ ਨੂੰ ਰਾਜਕੁਮਾਰ ਰਾਓ, ਮਾਨੁਸ਼ੀ ਛਿੱਲਰ ਅਭਿਨੀਤ ਫਿਲਮ 'ਮਾਲਿਕ' ਤੇ ਐਮੀ ਵਿਰਕ ਤੇ ਗਿੱਪੀ ਗਰੇਵਾਲ ਅਭਿਨੀਤ ਫਿਲਮ 'ਸਰਬਲਾ ਜੀ' ਅਤੇ 18 ਜੁਲਾਈ ਨੂੰ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਸਟਰੀਮ ਕਰਨ ਤੋਂ ਰੋਕਦੇ ਹੋਏ, ਅਦਾਲਤ ਨੇ ਮੁਦਈ ਨੂੰ ਸੰਭਾਵੀ ਨਾ ਪੂਰਾ ਹੋਣ ਵਾਲਾ ਨੁਕਸਾਨ ਦੇਖਿਆ | ਅਦਾਲਤ ਨੇ ਅਗਲੀ ਸੁਣਵਾਈ 17 ਨਵੰਬਰ ਨੂੰ ਤੈਅ ਕੀਤੀ | ਅਦਾਲਤ ਨੇ ਭਾਰਤ ਭਰ ਦੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ਨੂੰ 56 ਵੈੱਬਸਾਈਟਾਂ ਤੱਕ ਪਹੁੰਚ ਨੂੰ ਤੁਰੰਤ ਬਲਾਕ ਕਰਨ ਦੇ ਨਿਰਦੇਸ਼ ਦਿੱਤੇ |

ਪਿਛਲੀ ਖ਼ਬਰ ਮਹਾਰਾਜਾ ਚਾਰਲਸ ਨੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਦਿੱਤੀ ਦਾਅਵਤ ਅਗਲੀ ਖ਼ਬਰ ਹਾਈ ਕੋਰਟ ਨੇ ਯਸ਼ ਦਿਆਲ ਦੀ ਜਿਨਸੀ ਸ਼ੋਸ਼ਣ ਮਾਮਲੇ 'ਚ ਗਿ੍ਫ਼ਤਾਰੀ 'ਤੇ ਰੋਕ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।