27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆਂ ਨੇ ਖੇਡਾਂ ਦੀ ਦਰਜਾਬੰਦੀ ਕੀਤੀ ਜਾਰੀ

ਅਜੀਤ ਡੈਸਕ 15-07-2025
ਜਲੰਧਰ, 14 ਜੁਲਾਈ (ਡਾ. ਜਤਿੰਦਰ ਸਾਬੀ)-ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਨੇ ਆਪਣੇ ਖੇਡ ਕੈਲੰਡਰ ਦੀ ਦਰਜਾਬੰਦੀ ਜਾਰੀ ਕੀਤੀ ਹੈ ਤੇ ਇਸ 'ਚ 11 ਖੇਡਾਂ ਨੂੰ ਮੁੱਖ ਤਰਜੀਹ ਆਰਚਰੀ, ਅਥਲੈਟਿਕਸ, ਬੈਡਮਿੰਟਨ, ਬਾਕਸਿੰਗ, ਹਾਕੀ, ਸ਼ੂਟਿੰਗ, ਵੇਟ ਲਿਫ਼ਟਿੰਗ, ਕੁਸ਼ਤੀ ਫ਼ਰੀ ਸਟਾਈਲ ਤੇ ਕੁਸ਼ਤੀ ਗਰੀਕੋ ਰੋਮਨ ਤੇ ਟੈਨਿਸ ਖੇਡ ਨੂੰ ਦਿੱਤੀ ਗਈ ਹੈ ਤੇ 15 ਖੇਡਾਂ ਨੂੰ ਇਸ ਤੋਂ ਹੇਠਾਂ ਬਾਸਕਟਬਾਲ, ਚੈੱਸ, ਫੁੱਟਬਾਲ, ਜੂਡੋ, ਕਬੱਡੀ, ਸਕਵੈਸ਼, ਤੈਰਾਕੀ ਤੇ ਵਾਟਰਪੋਲੋ, ਟੇਬਲ ਟੈਨਿਸ, ਵਾਲੀਬਾਲ, ਸਾਈਕਲਿੰਗ, ਸਪੀਕ ਟਕਰਾ, ਵੁਸ਼ੂ, ਜਿਮਨਾਸਟਿਕ ਤੇ ਤਾਈਕਵਾਂਡੋ ਨੂੰ ਰੱਖਿਆ ਗਿਆ ਤੇ ਬਾਕੀ 17 ਖੇਡਾਂ ਨੂੰ ਹੋਰ ਤੇ 25 ਖੇਡਾਂ ਨੂੰ ਸਭ ਤੋਂ ਹੇਠਲੀ ਪੱਧਰ ਤੇ ਥਾਂ ਦਿੱਤੀ ਗਈ ਹੈ | ਜੇਕਰ ਪੰਜਾਬ ਦੇ ਸਕੂਲਾਂ ਦੀ ਖੇਡ ਕਾਰਗੁਜ਼ਾਰੀ ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਸਾਲ 2022-23 ਦੀਆਂ 66ਵੀਆਂ ਨੈਸ਼ਨਲ ਸਕੂਲ ਖੇਡਾਂ 'ਚੋਂ ਪੰਜਾਬ 8ਵੇਂ ਸਥਾਨ 'ਤੇ 2023-24 'ਚ 67ਵੀਆਂ ਤੇ 2024-25 ਦੀਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਚੋ ਪੰਜਾਬ ਚੌਥੇ ਸਥਾਨ ਤੇ ਰਿਹਾ ਸੀ | ਪਿਛਲੇ ਦਿਨੀ ਐਸ.ਜੀ.ਐਫ.ਆਈ ਨੇ ਆਪਣਾ ਖੇਡ ਕੈਲੰਡਰ ਜਾਰੀ ਕੀਤਾ ਹੈ ਤੇ ਇਸ 'ਚ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੂੰ ਸਿਰਫ਼ 2 ਖੇਡਾਂ ਦੀ ਨੈਸ਼ਨਲ ਅਲਾਟ ਕੀਤੀ ਗਈ ਹੈ | ਇਕ ਪੰਜਾਬ ਨੂੰ ਗੱਤਕਾ ਅੰਡਰ ਸਿਰਫ਼ ਅੰਡਰ 19 ਸਾਲ ਲੜਕੇ ਤੇ ਲੜਕੀਆਂ ਤੇ ਦੂਜੀ ਖੇਡ ਤਾਈਕਵਾਂਡੋ ਅੰਡਰ 14 ਸਾਲ ਲੜਕੀਆਂ ਹੀ ਅਲਾਟ ਕੀਤੀਆਂ ਗਈਆਂ ਹਨ ਤੇ ਇਹ ਦੋਨੋਂ ਖੇਡਾਂ ਐਸ.ਜੀ.ਐਫ.ਆਈ ਦੇ ਮੁੱਖ ਖੇਡਾਂ ਦੀ ਸੂਚੀ ਵਿਚ ਹੀ ਨਹੀਂ ਆਉਂਦੀਆਂ | ਕਿਸੇ ਵੇਲੇ ਪੰਜਾਬ ਦੀ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ 'ਚ ਸਰਦਾਰੀ ਸੀ ਤੇ ਪ੍ਰਧਾਨ ਤੇ ਜਨਰਲ ਸਕੱਤਰ ਪੰਜਾਬ ਤੋਂ ਬਣਦੇ ਸਨ | ਇਸ ਮਾਮਲੇ ਤੇ ਪੰਜਾਬ ਸਰਕਾਰ ਨੂੰ ਗ਼ੌਰ ਕਰਨ ਦੀ ਲੋੜ ਹੈ, ਕਿ ਆਿਖ਼ਰ ਕਮੀ ਕਿੱਥੇ ਹੈ |
ਪਿਛਲੀ ਖ਼ਬਰ ਕੈਨੇਡਾ 'ਚ ਹੋਇਆ ਰਾਜਪੂਤ ਭਾਈਚਾਰੇ ਦਾ ਪਰਿਵਾਰਕ ਇਕੱਠ ਅਗਲੀ ਖ਼ਬਰ 'ਭਾਗ ਮਿਲਖਾ ਭਾਗ' ਸਿਨੇਮਾਘਰਾਂ 'ਚ ਮੁੜ ਹੋਵੇਗੀ ਰਿਲੀਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।