27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

'ਭਾਗ ਮਿਲਖਾ ਭਾਗ' ਸਿਨੇਮਾਘਰਾਂ 'ਚ ਮੁੜ ਹੋਵੇਗੀ ਰਿਲੀਜ਼

ਅਜੀਤ ਡੈਸਕ 15-07-2025
ਨਵੀਂ ਦਿੱਲੀ, 14 ਜੁਲਾਈ (ਪੀ.ਟੀ.ਆਈ.)-ਐਥਲੀਟ ਮਿਲਖਾ ਸਿੰਘ 'ਤੇ ਫਰਹਾਨ ਅਖਤਰ ਦੀ ਅਦਾਕਾਰੀ ਵਾਲੀ ਬਾਇਓਪਿਕ 'ਭਾਗ ਮਿਲਖਾ ਭਾਗ' ਆਪਣੀ ਅਸਲ ਰਿਲੀਜ਼ ਤੋਂ ਇਕ ਦਹਾਕੇ ਬਾਅਦ 18 ਜੁਲਾਈ ਨੂੰ ਸਿਨੇਮਾਘਰਾਂ 'ਚ ਵਾਪਸੀ ਲਈ ਤਿਆਰ ਹੈ | ਆਲੋਚਨਾਤਮਕ ਤੌਰ 'ਤੇ ਪ੍ਰਸ਼ੰਸਾਯੋਗ ਇਹ ਫਿਲਮ ਰਾਕੇਸ਼ ਓਮਪ੍ਰਕਾਸ਼ ਮਹਿਰਾ ਵਲੋਂ ਨਿਰਦੇਸ਼ਤ ਕੀਤੀ ਗਈ ਸੀ ਤੇ ਇਸ 'ਚ ਮਹਾਨ ਭਾਰਤੀ ਐਥਲੀਟ ਮਿਲਖਾ ਸਿੰਘ ਦੇ ਜੀਵਨ ਨੂੰ ਕੈਦ ਕੀਤਾ ਗਿਆ ਹੈ, ਜਿਸਨੂੰ 'ਦ ਫਲਾਇੰਗ ਸਿੱਖ' ਵਜੋਂ ਵੀ ਜਾਣਿਆ ਜਾਂਦਾ ਹੈ ਤੇ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ 'ਚ ਤਗਮੇ ਜਿੱਤੇ ਸਨ | ਇਸ ਸੰਬੰਧੀ ਗੱਲ ਕਰਦੇ ਹੋਏ ਅਖਤਰ ਨੇ ਕਿਹਾ ਕਿ ਭਾਗ ਮਿਲਖਾ ਭਾਗ ਮੇਰੀ ਜ਼ਿੰਦਗੀ ਦੇ ਸਭ ਤੋਂ ਪਰਿਵਰਤਨਸ਼ੀਲ ਸਫ਼ਰਾਂ 'ਚੋਂ ਇੱਕ ਰਿਹਾ ਹੈ | ਮਿਲਖਾ ਸਿੰਘ, ਇੱਕ ਅਜਿਹਾ ਵਿਅਕਤੀ ਜਿਸਦੀ ਕਹਾਣੀ ਸਾਡੇ ਦੇਸ਼ ਦੀ ਰੂਹ 'ਚ ਉੱਕਰੀ ਹੋਈ ਹੈ , ਨੂੰ ਦਰਸਾਉਣਾ ਇਕ ਸਨਮਾਨ ਅਤੇ ਜ਼ਿੰਮੇਵਾਰੀ ਦੋਵੇਂ ਸੀ | ਮੈਂ ਸ਼ੁਕਰਗੁਜ਼ਾਰ ਹਾਂ ਕਿ ਦਰਸ਼ਕਾਂ ਨੂੰ ਇਕ ਵਾਰ ਫਿਰ ਵੱਡੇ ਪਰਦੇ 'ਤੇ ਫਿਲਮ ਦਾ ਅਨੁਭਵ ਕਰਨ ਦਾ ਮੌਕਾ ਮਿਲੇਗਾ | ਫਿਲਮ 'ਚ ਸੋਨਮ ਕਪੂਰ, ਦਿਵਿਆ ਦੱਤਾ ਤੇ ਪ੍ਰਕਾਸ਼ ਰਾਜ ਵੀ ਮੁੱਖ ਭੂਮਿਕਾਵਾਂ 'ਚ ਸਨ |
ਪਿਛਲੀ ਖ਼ਬਰ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆਂ ਨੇ ਖੇਡਾਂ ਦੀ ਦਰਜਾਬੰਦੀ ਕੀਤੀ ਜਾਰੀ ਅਗਲੀ ਖ਼ਬਰ ਟੈਕਸਾਸ 'ਚ ਫਿਰ ਆਇਆ ਹੜ, ਬਚਾਅ ਕਾਰਜ ਜੰਗੀ ਪੱਧਰ 'ਤੇ, ਭਾਰੀ ਮੀਂਹ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।