27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਟੈਕਸਾਸ 'ਚ ਫਿਰ ਆਇਆ ਹੜ, ਬਚਾਅ ਕਾਰਜ ਜੰਗੀ ਪੱਧਰ 'ਤੇ, ਭਾਰੀ ਮੀਂਹ ਦੀ ਚਿਤਾਵਨੀ

ਅਜੀਤ ਡੈਸਕ 15-07-2025
ਸੈਕਰਾਮੈਂਟੋ, 14 ਜੁਲਾਈ (ਹੁਸਨ ਲੜੋਆ ਬੰਗਾ)-ਕੁਝ ਦਿਨ ਪਹਿਲਾਂ ਕੇਂਦਰੀ ਟੈਕਸਾਸ 'ਚ ਆਏ ਭਿਆਨਕ ਹੜ ਦੀ ਯਾਦ ਅਜੇ ਤਾਜਾ ਹੀ ਹੈ ਕਿ ਹੋਈ ਭਾਰੀ ਮੀਂਹ ਕਾਰਨ ਉਥੇ ਫਿਰ ਹੜ ਆ ਗਿਆ ਹੈ | ਟੈਕਸਾਸ ਦੇ ਗਵਰਨਰ ਗਰੇਗ ਅਬੋਟ ਨੇ ਕਿਹਾ ਹੈ ਕਿ ਸੈਨ ਸਾਬਾ, ਲੈਮਪਾਸਸ ਤੇ ਸ਼ਲੀਚੇਰ ਕਾਊਾਟੀਆਂ 'ਚ ਬਚਾਅ ਟੀਮਾਂ ਆਪਣਾ ਕੰਮ ਕਰ ਰਹੀਆਂ ਹਨ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਣ ਦੇ ਆਦੇਸ਼ ਦੇ ਦਿੱਤੇ ਗਏ ਹਨ¢ 'ਐਕਸ' ਉਪਰ ਪਾਈ ਇਕ ਪੋਸਟ 'ਚ ਉਨਾਂ ਕਿਹਾ ਹੈ ਕਿ ਸਾਰੀਆਂ ਪ੍ਰਭਾਵਿਤ ਕਾਊਾਟੀਆਂ 'ਚ ਬਚਾਅ ਤੇ ਰਾਹਤ ਕਾਰਜ ਜਾਰੀ ਹਨ ਜਦ ਕਿ ਕੈਰਵਿਲੇ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਉਪਰ ਨਜਰ ਰੱਖੀ ਜਾ ਰਹੀ ਹੈ¢ ਇਥੇ ਜਿਕਰਯੋਗ ਹੈ ਕਿ ਇਕ ਹਫਤੇ ਦੇ ਵਧ ਸਮੇ ਤੋਂ ਪਹਿਲਾਂ ਕੇਂਦਰੀ ਟੈਕਸਾਸ 'ਚ ਆਏ ਹੜ 'ਚ 120 ਤੋਂ ਵਧ ਮÏਤਾਂ ਹੋਈਆਂ ਸਨ ਤੇ ਗਰਮ ਰੁੱਤ ਦਾ ਲੱਗਾ ਛੋਟੀਆਂ ਬੱਚੀਆਂ ਦਾ ਕੈਂਪ ਬੁਰੀ ਤਰਾਂ ਪ੍ਰਭਾਵਿਤ ਹੋਇਆ ਸੀ ¢ 30 ਤੋਂ ਵਧ ਬੱਚੀਆਂ ਮਾਰੀਆਂ ਗਈਆਂ ਸਨ | ਜਦ ਕਿ ਅਜੇ ਕੁਝ ਲਾਪਤਾ ਹਨ ਜਿਨਾਂ ਦੇ ਬਚੇ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ¢ ਇਸੇ ਦÏਰਾਨ ਕÏਮੀ ਮÏਸਮ ਸੇਵਾ ਨੇ ਭਾਰੀ ਬਾਰਿਸ਼ ਦੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ 2 ਤੋਂ 4 ਇੰਚ ਤੱਕ ਬਾਰਿਸ਼ ਹੋ ਸਕਦੀ ਹੈ ਜਦ ਕਿ ਕੁਝ ਚੋਣਵੇਂ ਖੇਤਰਾਂ ਵਿੱਚ 9 ਤੋਂ 12 ਇੰਚ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਅਚਾਨਕ ਹੜ ਆ ਜਾਣ ਦਾ ਖਤਰਾ ਹੈ¢
ਪਿਛਲੀ ਖ਼ਬਰ 'ਭਾਗ ਮਿਲਖਾ ਭਾਗ' ਸਿਨੇਮਾਘਰਾਂ 'ਚ ਮੁੜ ਹੋਵੇਗੀ ਰਿਲੀਜ਼ ਅਗਲੀ ਖ਼ਬਰ ਨਸ਼ਿਆਂ ਦੇ ਕੋਹੜ ਨੂੰ ਜੜੋਂ੍ਹ ਖ਼ਤਮ ਕਰਨ ਲਈ ਲੋਕ ਵੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਸਹਿਯੋਗ ਕਰਨ-ਓਾਕਾਰ ਚੌਹਾਨ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।