06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਗੋਲਫਰ ਦੀਕਸ਼ਾ ਡਾਗਰ ਨੇ ਡੈਫਲਿੰਪਿਕਸ ਵਿਚ ਸੋਨ ਤਗਮਾ ਜਿੱਤਿਆ <br/>

ਅਜੀਤ ਡੈਸਕ 21-11-2025

ਟੋਕੀਓ, 20 ਨਵੰਬਰ (ਪੀ.ਟੀ.ਆਈ.)-ਭਾਰਤੀ ਗੋਲਫਰ ਦੀਕਸ਼ਾ ਡਾਗਰ ਨੇ ਡੈਫਲਿੰਪਿਕਸ ਵਿਚ ਫਾਈਨਲ ਰਾਊਾਡ ਵਿਚ ਸ਼ਾਨਦਾਰ 11-ਅੰਡਰ ਦਾ ਸਕੋਰ ਕਰਕੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਆਪਣਾ ਸੋਨ ਤਗਮਾ ਬਰਕਰਾਰ ਰੱਖਿਆ | ਦੀਕਸ਼ਾ ਨੇ ਪਾਰ-72 ਵਾਕਾਸੂ ਗੋਲਫ ਲਿੰਕਸ ਵਿਚ 68, 65, 72 ਦੇ ਰਾਊਾਡ ਬਣਾਏ ਅਤੇ ਮਹਿਲਾ ਵਿਅਕਤੀਗਤ ਸਟ੍ਰੋਕਪਲੇ ਮੁਕਾਬਲੇ ਵਿਚ 14-ਸਟ੍ਰੋਕ ਦੇ ਵੱਡੇ ਫਰਕ ਨਾਲ ਪੋਡੀਅਮ 'ਤੇ ਸਿਖਰ 'ਤੇ ਰਹੀ | ਦੀਕਸ਼ਾ, ਜਿਸਨੇ 2021 ਡੈਫਲਿੰਪਿਕਸ ਵਿਚ ਸੋਨ ਤਮਗਾ ਤੇ 2017 ਖੇਡਾਂ ਦੇ ਐਡੀਸ਼ਨ ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ, ਨੇ ਤਿੰਨ ਦਿਨਾਂ ਦਾ ਕੁੱਲ 11-ਅੰਡਰ 205 ਦਾ ਸਕੋਰ ਬਣਾਇਆ | ਫਰਾਂਸ ਦੀ ਮਾਰਗੌਕਸ ਰੇਜ਼ੋ ਤਿੰਨ-ਓਵਰ 219 ਦੇ ਕੁੱਲ ਸਕੋਰ ਨਾਲ ਦੂਜੇ ਸਥਾਨ 'ਤੇ ਰਹੀ, ਉਸ ਤੋਂ ਬਾਅਦ ਕੈਨੇਡਾ ਦੀ ਏਰਿਕਾ ਡਾਨ ਰਿਵਾਰਡ ਪੰਜ-ਓਵਰ 221 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹੀ | 24 ਸਾਲਾ ਖਿਡਾਰਨ ਨੇ ਪਹਿਲੇ ਦਿਨ ਚਾਰ-ਅੰਡਰ 68 ਦਾ ਸਕੋਰ ਬਣਾਇਆ ਸੀ, ਜੋ ਕਿ 21 ਖਿਡਾਰੀਆਂ ਦੇ ਫੀਲਡ ਵਿਚ ਇੱਕੋ ਇੱਕ ਸਬ-ਪਾਰ ਸਕੋਰ ਸੀ | ਦੀਕਸ਼ਾ ਨੇ ਕਿਹਾ ਕਿ ਮੈਂ ਡੈਫਲਿੰਪਿਕਸ ਵਿਚ ਲਗਾਤਾਰ ਦੋ ਸੋਨ ਤਗਮੇ ਜਿੱਤ ਕੇ ਬਹੁਤ ਖੁਸ਼ ਹਾਂ | ਮੁਕਾਬਲਾ ਹਰ ਸਾਲ ਔਖਾ ਹੁੰਦਾ ਜਾ ਰਿਹਾ ਹੈ |

ਪਿਛਲੀ ਖ਼ਬਰ ਬੱਸ ਦੀ ਲਪੇਟ 'ਚ ਆਉਣ ਕਾਰਨ ਐਕਟਿਵਾ ਚਾਲਕ ਜ਼ਖ਼ਮੀ ਅਗਲੀ ਖ਼ਬਰ ਕੁਨੋ ਨੈਸ਼ਨਲ ਪਾਰਕ ਵਿਚ ਜਨਮੀ ਤੇ ਹੁਣ 33 ਮਹੀਨਿਆਂ ਦੀ ਮੁਖੀ, ਪ੍ਰਜਨਨ ਕਰਨ ਵਾਲੀ ਪਹਿਲੀ ਭਾਰਤੀ ਮਾਦਾ ਚੀਤਾ ਹੈ ਜਿਸਨੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।