13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਭੋਜਨ ਜੋ ਬਣਾਏ ਪਾਚਨ ਤੰਤਰ ਨੂੰ ਮਜ਼ਬੂਤ

ਅਜੀਤ ਡੈਸਕ 07-11-2025

ਸਾਡੀ ਸਿਹਤ ਸਭ ਤੋਂ ਜ਼ਿਆਦਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਸਾਡਾ ਇਮਿਊਨ ਸਿਸਟਮ ਭਾਵ ਪਾਚਣਤੰਤਰ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ। ਸਾਡਾ ਇਮਿਊਨ ਸਿਸਟਮ ਸਾਨੂੰ ਕਈ ਸਿਹਤਮੰਦ ਸਮੱਸਿਆਵਾਂ ਤੋਂ ਬਚਾ ਸਕਦਾ ਹੈ, ਫਿਰ ਚਾਹੇ ਉਹ ਛੋਟੀ ਤੋਂ ਛੋਟੀ ਇੰਫੈਕਸ਼ਨ ਹੋਵੇ ਜਾਂ ਕੈਂਸਰ ਵਰਗੀ ਵੱਡੀ ਬਿਮਾਰੀ ਹੀ ਕਿਉਂ ਨਾ ਹੋਵੇ।
ਇਮਿਊਨ ਸਿਸਟਮ ਦੀ ਮਜ਼ਬੂਤੀ ਲਈ ਸਭ ਤੋਂ ਮਹੱਤਵਪੂਰਨ ਹੈ ਸਹੀ ਡਾਈਟ ਭਾਵ ਖੁਰਾਕ ਜਿਸ ਵਿਚ ਵਿਟਾਮਿਨ ਤੇ ਖਣਿਜ ਸ਼ਾਮਿਲ ਹੋਣ। ਸਹੀ ਡਾਈਟ ਲੈਣ ਨਾਲ ਇਮਿਊਨ ਸਿਸਟਮ ਚੰਗੀ ਤਰ੍ਹਾਂ ਕੰਮ ਕਰੇਗਾ ਜਿਸ ਨਾਲ ਸਰੀਰ ਦੀ ਵਾਇਰਸ ਤੇ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ ਵਧੇਗੀ ਤੇ ਸਾਨੂੰ ਰੋਗਾਂ ਤੋਂ ਸੁਰੱਖਿਆ ਮਿਲੇਗੀ। ਆਓ, ਜਾਣੀਏ ਕੁਝ ਇਸ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ ਬਾਰੇ ਜੋ ਸਾਡੀ ਇਮਿਊਨ ਸਿਸਟਮ 'ਚ ਸੁਧਾਰ ਲਿਆਉਂਦੇ ਹਨ ਅਤੇ ਰੋਗਾਂ ਨਾਲ ਲੜਨ ਦੀ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਂਦੇ ਹਨ।
ਗਾਜਰ : ਗਾਜਰ ਐਂਟੀ ਆਕਸੀਡੈਂਟ ਬੀਟਾ-ਕੈਰੋਟਿਨ ਦਾ ਸਭ ਤੋਂ ਚੰਗਾ ਸਰੋਤ ਹੈ ਅਤੇ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣ ਵਿਚ ਵੀ ਫ਼ਾਇਦੇਮੰਦ ਹੈ। ਇਹ ਵਾਇਰਲ ਤੇ ਬੈਕਟੀਰੀਅਲ ਦੋਵੇਂ ਤਰ੍ਹਾਂ ਦੇ ਇੰਫੈਕਸ਼ਨ ਤੋਂ ਸੁਰੱਖਿਆ ਦਿੰਦਾ ਹੈ। ਇਕ ਅਧਿਐਨ ਵਿਚ 50-60 ਸਾਲ ਦੇ 60 ਬਜ਼ੁਰਗ ਮਰਦਾਂ ਤੇ ਔਰਤਾਂ ਵਿਚ ਬੀਟਾ ਕੈਰੋਟੀਨ ਦੇ ਪ੍ਰਭਾਵ ਨੂੰ ਜਾਣਿਆ ਗਿਆ। ਬੀਟਾ ਕੈਰੋਟੀਨ ਦੀ ਵਰਤੋਂ ਦੇ ਨਤੀਜੇ ਵਜੋਂ ਇੰਫੈਕਸ਼ਨ ਨਾਲ ਲੜਨ ਵਾਲੇ ਇਮਿਊਨ ਸੈੱਲਜ਼ ਵਿਚ ਵਧਾ ਪਾਇਆ ਗਿਆ।
ਬੀਟਾ ਕੈਰੋਟਿਨ ਦੇ ਹੋਰ ਚੰਗੇ ਸਰੋੋਤਾਂ ਵਿਚ ਹੈ ਅੰਬ, ਪਪੀਤਾ, ਸੰਤਰਾ, ਖਰਬੂਜ਼ਾ, ਸੀਤਾਫਲ ਤੇ ਹਰੀਆਂ ਪੱਤੇਦਾਰ ਸਬਜ਼ੀਆਂ। ਇਸ ਖੋਜ ਵਿਚ ਇਹ ਵੀ ਪਾਇਆ ਗਿਆ ਕਿ ਜਦੋਂ ਬੀਟਾ ਕੈਰੋਟਿਨ ਦੀ ਵਰਤੋਂ ਬੰਦ ਕਰ ਦਿੱਤੀ ਗਈ ਤਾਂ ਇਮਿਊਨ ਸੈੱਲਜ਼ ਦਾ ਪੱਧਰ ਇਸ ਖੋਜ ਤੋਂ ਪਹਿਲਾਂ ਵਾਲੀ ਸਥਿਤੀ ਵਿਚ ਪਾਇਆ ਗਿਆ। ਇਸ ਲਈ ਜੇਕਰ ਤੁਸੀਂ ਆਪਣੀ ਰੋਗ-ਪ੍ਰਤੀਰੋਧੀ ਸ਼ਕਤੀ ਵਧਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ ਨੂੰ ਲਗਾਤਾਰ ਖਾਓ।
ਜ਼ਿੰਕ ਵਾਲੇ ਖਾਣ ਵਾਲੇ ਪਦਾਰਥ : ਜ਼ਿੰਕ ਇਕ ਇਸ ਤਰ੍ਹਾਂ ਦਾ ਖਣਿਜ ਹੈ ਜੋ ਐਂਟੀਬਾਡੀਜ਼, ਟੀ-ਸੈੱਲਜ਼ ਤੇ ਸਫੇਦ ਖੂਨ ਕਣਾਂ ਵਿਚ ਵਾਧਾ ਕਰਕੇ ਇਮਿਊਨ ਸਿਸਟਮ ਵਧਾਉਂਦਾ ਹੈ। ਪਸ਼ੂਆਂ 'ਤੇ ਕੀਤੀ ਗਈ ਇਕ ਖੋਜ ਵਿਚ ਇਹ ਪਾਇਆ ਗਿਆ ਕਿ ਜ਼ਿੰਕ ਦੀ ਕਮੀ ਕਾਰਨ ਉਹ ਬੈਕਟੀਰੀਆ, ਵਾਇਰਸ ਤੇ ਪਰਜੀਵੀ ਵਲੋਂ ਕੀਤੇ ਗਏ ਹਮਲਿਆਂ ਤੋਂ ਆਪਣਾ ਬਚਾਅ ਨਹੀਂ ਕਰ ਪਾਇਆ। ਇਹ ਵੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਤੇ ਮਾਪਿਆਂ ਵਿਚ ਜ਼ਿੰਕ ਦੀ ਕਮੀ ਹੁੰਦੀ ਹੈ, ਉਨ੍ਹਾਂ ਨੂੰ ਸਰਦੀ ਲੱਗਣ ਦੀ ਸ਼ਿਕਾਇਤ ਤੇ ਸਾਹ ਸੰਬੰਧੀ ਹੋਰ ਰੋਗ ਵੀ ਜ਼ਿਆਦਾ ਹੁੰਦੇ ਹਨ।
ਸਿਹਤ ਮਾਹਿਰਾਂ ਅਨੁਸਾਰ ਜ਼ਿੰਕ ਉਮਰ ਦੇ ਨਾਲ ਹੋਣ ਵਾਲੇ ਇਮਿਊਨ ਸਿਸਟਮ ਦੀ ਕਮਜ਼ੋਰ ਹੋਣ ਦੀ ਪ੍ਰਕ੍ਰਿਰਿਆ ਨੂੰ ਹੌਲੀ ਕਰਦਾ ਹੈ। ਬੁਢਾਪੇ ਵਿਚ ਥਾਇਮਸ ਗਲੈਂਡ ਜੋ ਕਿ ਪ੍ਰਤੀਰੋਧੀ ਸ਼ਕਤੀ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਦਾ ਕੰਮ 'ਥਾਇਮਿਊਲਿਨ' ਨਾਮੀ ਇਕ ਹਾਰਮੋਨ ਪੈਦਾ ਕਰਦਾ ਹੈ ਜੋ ਟੀ-ਸੈੱਲਜ਼ ਦੇ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ। ਥਾਇਮਸ ਗਲੈਂਡ ਦੇ ਕਮਜ਼ੋਰ ਪੈਣ ਨਾਲ ਥਾਇਮਿਊਲਿਨ ਵੀ ਘੱਟ ਹੋਣ ਲਗਦਾ ਹੈ।
ਇਟਲੀ ਦੇ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਵਿਚ ਜਦੋਂ ਬਜ਼ੁਰਗ ਵਿਅਕਤੀਆਂ ਨੂੰ ਲਗਾਤਾਰ ਜ਼ਿੰਕ ਦੀ ਭਾਵੇਂ ਹੀ ਬਹੁਤ ਘੱਟ ਮਾਤਰਾ ਦਿੱਤੀ ਗਈ ਤੇ ਥਾਇਮਸ ਗਲੈਂਡ ਨੇ ਦੁਬਾਰਾ ਕੰਮ ਕਰਨਾ ਸ਼ੁਰੂ ਕੀਤਾ ਅਤੇ ਥਾਇਮਿਊਲਿਨ ਅਤੇ ਟੀ-ਸੈੱਲਜ਼ ਵਿਚ ਵਾਧਾ ਹੋਇਆ। ਇਹ ਵਾਧਾ ਓਨੀ ਦੇਰ ਹੀ ਹੋ ਸਕਿਆ ਜਿੰਨੀ ਦੇਰ ਰੁੱਝੇ ਹੋਏ ਵਿਅਕਤੀਆਂ ਵਿਚ ਜ਼ਿੰਕ ਦੀ ਵਰਤੋਂ ਹੁੰਦੀ ਹੈ। ਜ਼ਿੰਕ ਦੇ ਉੱਤਮ ਸਰੋਤ ਹਨ, ਦੁੱਧ, ਬੀਨਜ਼, ਅਨਾਜ, ਨੱਟਸ ਆਦਿ।
ਲਸਣ : ਲਸਣ ਨੂੰ ਵੀ ਐਂਟੀ ਵਾਇਰਲ, ਐਂਟੀ ਬੈਕਟੀਰੀਅਲ ਤੇ ਐਂਟੀ ਕੈਂਸਰ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ। ਲਸਣ ਇਮਿਊਨ ਸਿਸਟਮ ਦੇ ਕੰਮ ਵਿਚ ਸੁਧਾਰ ਲਿਆਉਂਦਾ ਹੈ। ਮਾਹਿਰਾਂ ਅਨੁਸਾਰ ਹਰ ਰੋਜ਼ ਇਸ ਦੀ 1.8 ਗ੍ਰਾਮ ਦੀ ਮਾਤਰਾ ਸਾਡੀ ਰੋਗ-ਪ੍ਰਤੀਰੋਧੀ ਸ਼ਕਤੀ ਲਈ ਚੰਗੀ ਹੈ।
ਘੱਟ ਚਰਬੀ ਵਾਲਾ ਭੋਜਨ : ਜ਼ਿਆਦਾ ਚਰਬੀ ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਬਣਾਉਂਦੀ ਹੈ। ਇਸ ਤੋਂ ਵੀ ਜ਼ਰੂਰੀ ਹੈ ਸਹੀ ਚਰਬੀ ਦੀ ਵਰਤੋਂ। ਮੱਛੀ ਦਾ ਤੇਲ, ਜਿਸ ਵਿਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਉਹ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਵੱਧ ਚਰਬੀ ਦੀ ਵਰਤੋਂ ਨੁਕਸਾਨਦਾਈ ਹੈ, ਇਸ ਲਈ ਘੱਟ ਚਰਬੀ ਵਾਲੇ ਭੋਜਨ ਦੀ ਵਰਤੋਂ ਕਰੋ ਅਤੇ ਉਹ ਵੀ ਘੱਟ ਮਾਤਰਾ ਵਿਚ।
ਫਲ ਤੇ ਸਬਜ਼ੀਆਂ : ਹਮੇਸ਼ਾ ਸਭ ਫਲ ਤੇ ਸਬਜ਼ੀਆਂ ਇਮਿਊਨ ਸਿਸਟਮ 'ਤੇ ਚੰਗਾ ਪ੍ਰਭਾਵ ਪਾਉਂਦੇ ਹਨ ਕਿਉਂਕਿ ਫਲਾਂ ਤੇ ਸਬਜ਼ੀਆਂ ਵਿਚ ਵਿਟਾਮਿਨ, ਬੀਟਾ ਕੈਰੋਟਿਨ ਵਰਗੇ ਐਂਟੀ ਆਕਸੀਡੈਂਟ ਹੁੰਦੇ ਹਨ ਅਤੇ ਸ਼ਾਕਾਹਾਰੀ ਵਿਅਕਤੀ ਦਾ ਇਮਿਊਨ ਸਿਸਟਮ ਮਾਸਾਹਾਰੀ ਵਿਅਕਤੀ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੁੰਦਾ ਹੈ।
ਇਕ ਜਰਮਨ ਕੈਂਸਰ ਖੋਜ ਸੈਂਟਰ ਦੇ ਮਾਹਿਰਾਂ ਨੇ ਆਪਣੀ ਇਕ ਖੋਜ ਵਿਚ ਸ਼ਾਕਾਹਾਰੀ ਵਿਅਕਤੀਆਂ ਦੇ ਖੂਨ ਦੇ ਪ੍ਰੀਖਣ ਦੌਰਾਨ ਪਾਇਆ ਕਿ ਸ਼ਾਕਾਹਾਰੀ ਵਿਅਕਤੀਆਂ ਦੇ ਸਫੈਦ ਖੂਨ ਕਣਾਂ ਨੇ ਟਿਊਮਰ ਸੈੱਲਜ਼ ਨੂੰ ਮਾਰਨ ਵਿਚ ਮਾਸਾਹਾਰੀ ਵਿਅਕਤੀਆਂ ਦੇ ਸਫੈਦ ਖੂਨ ਕਣਾਂ ਦੇ ਮੁਕਾਬਲੇ ਵਿਚ ਦੁੱਗਣੀ ਤੇਜ਼ੀ ਦਿਖਾਈ ਭਾਵ ਜਿਸ ਕੰਮ ਨੂੰ ਕਰਨ ਵਿਚ ਮਾਸਾਹਾਰੀ ਵਿਅਕਤੀਆਂ ਨੂੰ ਜਿੰਨੇ ਸਫੈਦ ਖੂਨ ਕਣਾਂ ਦੀ ਜ਼ਰੂਰਤ ਹੁੰਦੀ ਹੈ, ਸ਼ਾਕਾਹਾਰੀ ਵਿਅਕਤੀਆਂ ਨੂੰ ਉਸ ਤੋਂ ਅੱਧੇ ਹੀ ਹਾਸਿਲ ਹਨ। ਇਸ ਲਈ ਆਪਣੇ ਭੋਜਨ ਵਿਚ ਫਲਾਂ ਤੇ ਸਬਜ਼ੀਆਂ ਨੂੰ ਜ਼ਰੂਰ ਸ਼ਾਮਿਲ ਕਰੋ।

ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਕੀ ਤੁਹਾਨੂੰ ਹਮੇਸ਼ਾ ਜ਼ੁਕਾਮ ਹੁੰਦਾ ਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।