26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਘਰ 'ਚ ਚੋਰੀ ਤੋਂ ਬਚਣ ਲਈ

ਅਜੀਤ ਡੈਸਕ 04-12-2025

ਜਦੋਂ ਵੀ ਤੁਸੀਂ ਕੁਝ ਸਮੇਂ ਲਈ ਆਪਣੇ ਘਰ ਨੂੰ ਛੱਡ ਕੇ ਜਾਂਦੇ ਹੋ ਤਾਂ ਇਸ ਦੀ ਸੂਚਨਾ ਗੁਆਂਢੀਆਂ ਨੂੰ ਜ਼ਰੂਰ ਦਿਉ।
* ਗੁਆਂਢੀ ਦੇ ਸੁੰਨੇ ਘਰ ਨੂੰ ਸਮੇਂ-ਸਮੇਂ 'ਤੇ ਜਾਂਚਦੇ ਰਹੋ।
* ਜੇਕਰ ਤੁਹਾਡੇ ਗੁਆਂਢੀ ਦਾ ਘਰ ਸੁੰਨਾ ਹੈ ਤਾਂ ਉਸ ਮਕਾਨ ਦੇ ਆਲੇ-ਦੁਆਲੇ ਵਾਰ-ਵਾਰ ਘੁੰਮਣ ਵਾਲੇ ਵਿਅਕਤੀ ਦੀ ਸਖ਼ਤ ਨਿਗਰਾਨੀ ਰੱਖੋ।
* ਤੁਸੀਂ ਜੇਕਰ ਲੰਮੇ ਸਮੇਂ ਲਈ ਬਾਹਰ ਜਾਂਦੇ ਹੋ ਤਾਂ ਜਿਥੋਂ ਤੱਕ ਸੰਭਵ ਹੋ ਸਕੇ, ਆਪਣੇ ਕਿਸੇ ਰਿਸ਼ਤੇਦਾਰ ਵਗੈਰਾ ਨੂੰ ਮਕਾਨ 'ਚ ਛੱਡ ਕੇ ਜਾਓ।
* ਅਣਜਾਣ ਗੁਆਂਢੀ ਤੇ ਕਿਰਾਏਦਾਰ ਵਗੈਰਾ 'ਤੇ ਘਰ ਦੀ ਜ਼ਿੰਮੇਵਾਰੀ ਛੱਡ ਕੇ ਨਹੀਂ ਜਾਣਾ ਚਾਹੀਦਾ।
* ਬਾਹਰ ਜਾਂਦੇ ਸਮੇਂ ਆਪਣੇ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਨੂੰ ਚੰਗੀ ਤਰ੍ਹਾਂ ਨਾਲ ਬੰਦ ਕਰਕੇ ਤਾਲਾ ਲਗਾ ਕੇ ਜਾਓ।
* ਘਰ ਵਿਚ ਰਖਵਾਲੀ ਲਈ ਕੋਈ ਕੁੱਤਾ ਪਾਲਣਾ ਚਾਹੀਦਾ ਹੈ, ਜੋ ਘਰ ਦਾ ਧਿਆਨ ਰੱਖ ਸਕੇ।
* ਜੇਕਰ ਪਤੀ-ਪਤਨੀ ਦੋਵੇਂ ਕੰਮ 'ਤੇ ਜਾਂਦੇ ਹਨ, ਬੱਚੇ ਸਕੂਲ ਜਾਂਦੇ ਹਨ, ਘਰ ਵਿਚ ਪਿੱਛੇ ਤਾਲਾ ਲਗਾਉਣਾ ਪੈਂਦਾ ਹੋਵੇ ਤਾਂ ਚੰਗੀ ਤਰ੍ਹਾਂ ਕਰਾਏਦਾਰ ਬਿਠਾ ਲੈਣੇ ਚਾਹੀਦੇ ਹਨ। ਇਸ ਨਾਲ ਘਰ ਦੀ ਰਖਵਾਲੀ ਹੋ ਜਾਵੇਗੀ।
* ਜਿਥੋਂ ਤੱਕ ਸੰਭਵ ਹੋਵੇ, ਘਰ ਵਿਚ ਕੋਈ ਨਾ ਕੋਈ ਰਹਿਣਾ ਚਾਹੀਦਾ ਹੈ।
* ਘਰ ਦੀ ਚਾਰਦੀਵਾਰੀ ਉੱਚੀ ਹੋਣੀ ਚਾਹੀਦੀ ਹੈ ਅਤੇ ਜੇਕਰ ਘਰ ਦੇ ਪਿੱਛੇ ਖਾਲੀ ਥਾਂ ਹੋਵੇ ਤਾਂ ਦੀਵਾਰ 'ਤੇ ਕੱਚ ਲਗਾ ਦੇਣਾ ਚਾਹੀਦਾ ਹੈ।

ਪਿਛਲੀ ਖ਼ਬਰ ਸਰਕਾਰ ਅਤੇ ਸਥਾਨਕ ਮੀਡੀਆ ਦਰਮਿਆਨ ਤਾਲਮੇਲ ਸਥਾਪਿਤ ਕਰਨ ਲਈ ਮੀਡੀਆ ਵਰਕਸ਼ਾਪ 'ਵਾਰਤਾ' ਅੱਜ ਅਗਲੀ ਖ਼ਬਰ ਦਇਆ ਦੀ ਖ਼ੁਸ਼ਬੂ ਨਾਲ ਭਰਿਆ ਸੰਸਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।