07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕਾਂਗਰਸੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ ਦੇ ਹੱਕ ਵਿਚ ਕੀਤੀਆਂ ਨੁੱਕੜ ਮੀਟਿੰਗਾਂ <br/>

ਕਾਂਗਰਸ ਪਾਰਟੀ ਦੇ ਅਹੁਦੇਦਾਰ ਰਸ਼ਪਾਲ ਕੌਰ ਧਾਲੀਵਾਲ ਦੇ ਹੱਕ ਵਿਚ ਮੀਟਿੰਗ ਕਰਨ ਉਪਰੰਤ | ਤਸਵੀਰ : ਰਜਿੰਦਰ ਬੱਤਾ <br/> 07-12-2025
ਭਦੌੜ, 6 ਦਸੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ਹਿਣਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ ਦੇ ਹੱਕ ਵਿਚ ਉਨ੍ਹਾਂ ਦੇ ਪਤੀ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ ਵਲੋਂ ਪੱਤੀ ਬੀਰ ਸਿੰਘ ਅਤੇ ਹੋਰ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਤਾਏ ਲੋਕ ਅੱਜ ਕਾਂਗਰਸ ਪਾਰਟੀ ਨਾਲ ਜੁੜ ਕੇ ਇਨ੍ਹਾਂ ਚੋਣਾਂ ਵਿਚ ਪੂਰੀ ਤਰ੍ਹਾਂ ਸਾਥ ਦੇਣ ਦਾ ਵਾਅਦਾ ਕਰ ਰਹੇ ਹਨ ਕਿਉਂਕਿ ਇਸ ਸਰਕਾਰ ਤੋਂ ਲੋਕ ਬਿਹਤਰ ਸਹੂਲਤਾਂ ਦੀ ਆਸ ਮੁਕਾ ਚੁੱਕੇ ਹਨ ਅਤੇ ਆਉਣ ਵਾਲੇ ਦਿਨਾਂ ਅੰਦਰ ਕਾਂਗਰਸ ਪਾਰਟੀ ਦੀਆਂ ਨੁੱਕੜ ਮੀਟਿੰਗਾਂ ਅੰਦਰ ਲੋਕਾਂ ਦੇ ਵੱਡੇ ਇਕੱਠ ਦਿਖਾਈ ਦੇਣਗੇ | ਇਸ ਸਮੇਂ ਕਾਂਗਰਸੀ ਆਗੂ ਜਗਦੇਵ ਸਿੰਘ ਸੰਘੇੜਾ, ਤਾਰੀ ਸਿੰਘ ਮਾਛੀਕੇ, ਜਗਰਾਜ ਸਿੰਘ ਭਦੌੜ, ਸਰਪੰਚ ਬੂਟਾ ਸਿੰਘ, ਦਰਸ਼ਨ ਸਿੰਘ ਮੱਝੂਕੇ, ਸੁਰਜੀਤ ਸਿੰਘ ਪੱਪੂ, ਸ਼ਿਵ ਚਰਨ ਸਿੰਘ ਮੱਝੂਕੇ, ਰੌਸ਼ਨ ਲਾਲ ਸ਼ਰਮਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ੋਨ ਗਹਿਲ ਤੋਂ ਕਾਂਗਰਸ ਦੇ ਉਮੀਦਵਾਰ ਗੋਰਖਾ ਸਿੰਘ ਬਿਨਾਂ ਮੁਕਾਬਲੇ ਚੁਣੇ ਮੈਂਬਰ ਪੰਚਾਇਤ ਸੰਮਤੀ <br/> ਅਗਲੀ ਖ਼ਬਰ ਹੰਸਰਾਜ ਸਿੰਘ ਚੀਮਾ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲਾ ਦੇ ਪਿੰਡਾਂ ਵਿਚ ਚੋਣ ਮੁਹਿੰਮ ਭਖਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।