07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਹੰਸਰਾਜ ਸਿੰਘ ਚੀਮਾ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲਾ ਦੇ ਪਿੰਡਾਂ ਵਿਚ ਚੋਣ ਮੁਹਿੰਮ ਭਖਾਈ <br/>

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੰਸਰਾਜ ਸਿੰਘ ਚੀਮਾ ਚੋਣ ਮੁਹਿੰਮ ਦੌਰਾਨ ਪਾਰਟੀ ਆਗੂਆਂ ਤੇ ਵਰਕਰਾਂ ਨਾਲ | ਤਸਵੀਰ : ਸੋਨੀ ਚੀਮਾ <br/> 07-12-2025
ਟੱਲੇਵਾਲ, 6 ਦਸੰਬਰ (ਸੋਨੀ ਚੀਮਾ)-ਜ਼ਿਲ੍ਹਾ ਪ੍ਰੀਸ਼ਦ ਜ਼ੋਨ ਠੀਕਰੀਵਾਲਾ ਤੋਂ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੰਸਰਾਜ ਸਿੰਘ ਚੀਮਾ ਨੂੰ ਜ਼ੋਨ ਦੇ ਸਮੁੱਚੇ ਪਿੰਡਾਂ ਵਿਚੋਂ ਚੋਣ ਪ੍ਰਚਾਰ ਦੌਰਾਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਮੁਹਿੰਮ ਦੇ ਮੱੁਢਲੇ ਆਗੂ ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ ਚੀਮਾ ਨੇ ਕਿਹਾ ਕਿ ਹੰਸਰਾਜ ਸਿੰਘ ਚੀਮਾ ਦੀ ਚੋਣ ਮੁਹਿੰਮ ਲਈ ਹਲਕਾ ਮਹਿਲ ਕਲਾਂ ਦੀ ਸਮੁੱਚੀ ਲੀਡਰਸ਼ਿਪ ਪੱਬਾਂ ਭਾਰ ਹੈ | ਜਿਸ ਦੇ ਚੱਲਦਿਆਂ ਠੀਕਰੀਵਾਲਾ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਅਧੀਨ ਆਉਂਦੇ ਸਮੁੱਚੇ ਪਿੰਡਾਂ ਵਿਚ ਹੰਸਰਾਜ ਸਿੰਘ ਚੀਮਾ ਦੀ ਚੋਣ ਕੰਪੇਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ ਮੁਤਾਬਿਕ ਉਕਤ ਚੋਣ ਸਮੁੱਚੀ ਲੀਡਰਸ਼ਿਪ ਅਤੇ ਪਾਰਟੀ ਦੇ ਨੌਜਵਾਨ ਅਤੇ ਟਕਸਾਲੀ ਵਰਕਰਾਂ ਨੂੰ ਨਾਲ ਲੈ ਕੇ ਲੜੀ ਜਾ ਰਹੀ ਹੈ ਅਤੇ ਇਸੇ ਇਕਜੁੱਟਤਾਂ ਅਤੇ ਸੂਬੇ ਅੰਦਰ ਸ: ਬਾਦਲ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਕਰ ਕੇ ਉਕਤ ਸੀਟ ਲਈ ਠੀਕਰੀਵਾਲਾ ਜ਼ੋਨ ਦੇ ਵੋਟਰ ਵੀ ਭਰਵਾਂ ਸਹਿਯੋਗ ਕਰਨਗੇ ਅਤੇ ਹੰਸਰਾਜ ਸਿੰਘ ਚੀਮਾ ਨੂੰ ਜਿਤਾ ਕੇ ਸੀਟ ਸ਼ੋ੍ਰਮਣੀ ਅਕਾਲੀ ਦਲ ਦੀ ਝੋਲੀ ਪਾਈ ਜਾਵੇਗੀ |

ਪਿਛਲੀ ਖ਼ਬਰ ਕਾਂਗਰਸੀ ਉਮੀਦਵਾਰ ਰਸ਼ਪਾਲ ਕੌਰ ਧਾਲੀਵਾਲ ਦੇ ਹੱਕ ਵਿਚ ਕੀਤੀਆਂ ਨੁੱਕੜ ਮੀਟਿੰਗਾਂ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਚੋਣਾਂ ਲੁੱਟਣਾ ਚਾਹੁੰਦੀ ਹੈ, ਕਿਉਂਕਿ ਹੁਣ ਇਨ੍ਹਾਂ 'ਚ ਲੜਨ ਦੀ ਹਿੰਮਤ ਨਹੀਂ ਰਹੀ-ਵਿਧਾਇਕ ਕਾਲਾ ਢਿੱਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।