ਤਪਾ ਮੰਡੀ, 31 ਅਗਸਤ (ਪ੍ਰਵੀਨ ਗਰਗ)-ਸ੍ਰੀ ਸ਼ਿਆਮ ਪ੍ਰਚਾਰ ਮੰਡਲ ਤਪਾ ਵਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਸ੍ਰੀ ਰਾਧਾ ਅਸ਼ਟਮੀ ਦਾ ਪਵਿੱਤਰ ਤਿਉਹਾਰ ਗੀਤਾ ਭਵਨ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਧਾਰਮਿਕ ਸਮਾਗਮ ਮੌਕੇ ਸ੍ਰੀ ਸ਼ਿਆਮ ਪ੍ਰਚਾਰ ਮੰਡਲ ਅਤੇ ਰਾਧਿਕਾ ਗਾਰਗੀ ਵਲੋਂ ਜੁਗਲ ਜੋੜੀ ਸਰਕਾਰ ਦਾ ਸੰਕੀਰਤਨ ਕੀਤਾ ਗਿਆ ਅਤੇ ਸਾਰੇ ਹੀ ਕਿ੍ਸ਼ਨ ਭਗਤਾਂ ਨੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ | ਸੰਕੀਰਤਨ ਕਰਨ ਉਪਰੰਤ ਜੁਗਲ ਜੋੜੀ ਸਰਕਾਰ ਦੀ ਆਰਤੀ ਕੀਤੀ ਗਈ ਅਤੇ ਸਮੂਹ ਕਿ੍ਸ਼ਨ ਭਗਤਾ 'ਚ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਪੰਡਿਤ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਮੰਡਲ ਦੇ ਪ੍ਰਧਾਨ ਰਜਿੰਦਰ ਬਾਂਸਲ (ਰਿੰਕੂ ਮੌੜ), ਦੀਪਕ ਗਰਗ, ਭਾਰਤ ਭੂਸ਼ਨ ਬਾਂਸਲ, ਸੁਰਿੰਦਰ ਗੋਇਲ, ਰਾਕੇਸ਼ ਸਿੰਗਲਾ, ਭੂਸ਼ਨ ਮਿੱਤਲ (ਲਾਡੀ), ਅਸ਼ੋਕ ਗੋਇਲ, ਪਿ੍ੰਸ ਗੋਇਲ, ਅਨਿਲ ਭੈਣੀ, ਪ੍ਰਵੀਨ ਸ਼ਾਂਤ, ਸੰਨੀ ਬਾਂਸਲ, ਸੁਨੀਲ ਗਰਗ, ਮਨੀਸ਼ ਬਾਂਸਲ, ਅਨਿਲ ਬਾਂਸਲ, ਅਮਰਜੀਤ ਕਾਂਸਲ, ਅਨਿਲ ਸਿੰਗਲਾ, ਨਰੈਣ ਦਾਸ ਬਾਵਾ, ਵਿਜੈ ਧੂਰਕੋਟੀਆ, ਅਸ਼ੋਕ ਸਿੰਗਲਾ, ਭੂਸ਼ਨ ਕੁਮਾਰ (ਕਾਲਾ), ਕਰਮਜੀਤ ਸਿੰਘ, ਅਨਿਲ ਗਰਗ (ਯੋਗੀ), ਮਨੀਸ਼ ਮਿੱਤਲ (ਮਿੰਟਾਂ), ਕੇਵਲ ਕਿ੍ਸ਼ਨ ਮਿੱਤਲ, ਸਹਿਤ ਸਮੂਹ ਮੈਂਬਰ ਹਾਜ਼ਰ ਸਨ |