11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪ੍ਰਸ਼ਾਸਨ ਵਲੋਂ ਮੀਂਹ ਦੇ ਮੱਦੇਨਜ਼ਰ ਲੋਕਾਂ ਨੂੰ ਅਣਸੁਰੱਖਿਅਤ ਇਮਾਰਤਾਂ ਵਿਚ ਨਾ ਰਹਿਣ ਦੀ ਅਪੀਲ <br/>

ਅਜੀਤ ਡੈਸਕ 01-09-2025

ਬਰਨਾਲਾ, 31 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਜੇਕਰ ਕੋਈ ਵੀ ਪਰਿਵਾਰ ਅਣਸੁਰੱਖਿਅਤ ਮਕਾਨ ਵਿਚ ਰਹਿ ਰਿਹਾ ਹੈ ਤਾਂ ਉਹ ਪਿੰਡਾਂ ਵਿਚ ਸਰਪੰਚ, ਪਟਵਾਰੀ, ਪੰਚਾਇਤ ਸਕੱਤਰ ਅਤੇ ਸ਼ਹਿਰਾਂ ਵਿਚ ਈ.ਓ., ਐਮ.ਸੀ. ਨਾਲ ਰਾਬਤਾ ਕਰੇ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ 'ਤੇ ਠਹਿਰਾਇਆ ਜਾ ਸਕੇ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ. ਬੈਨਿਥ ਨੇ ਅੱਜ ਤਾਜ਼ਾ ਮੀਂਹ ਦੇ ਮੱਦੇਨਜ਼ਰ ਵੱਖ-ਵੱਖ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਾਸਿੰਗ ਰਾਹੀਂ ਕੀਤੀ ਅਹਿਮ ਮੀਟਿੰਗ ਦੌਰਾਨ ਕੀਤਾ | ਇਸ ਮੌਕੇ ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੀਆਂ ਸਬੰਧਿਤ ਟੀਮਾਂ ਪਿੰਡਾਂ ਅਤੇ ਸ਼ਹਿਰਾਂ ਵਿਚ ਸਰਗਰਮ ਹਨ ਅਤੇ ਜਿੱਥੇ-ਜਿੱਥੇ ਲੋਕ ਅਣਸੁਰੱਖਿਅਤ ਇਮਾਰਤਾਂ/ ਕੱਚੇ ਘਰਾਂ ਵਿਚ ਰਹਿ ਰਹੇ ਹਨ, ਉਨ੍ਹਾਂ ਲਈ ਢੁਕਵੇਂ ਪ੍ਰਬੰਧ ਕਰਕੇ ਸ਼ਿਫ਼ਟ ਕੀਤਾ ਜਾ ਰਿਹਾ ਹੈ ਤਾਂ ਜੋ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ | ਡਿਪਟੀ ਕਮਿਸ਼ਨਰ ਨੇ ਸ਼ਹਿਰੀ ਖੇਤਰਾਂ ਵਿਚ ਪਾਣੀ ਖੜ੍ਹਨ, ਸੀਵਰੇਜ ਦੀ ਸਮੱਸਿਆ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ | ਉਨ੍ਹਾਂ ਡਰੇਨਾਂ ਵਿਚ ਪਾਣੀ ਦੇ ਪੱਧਰ ਦਾ ਵੀ ਜਾਇਜ਼ਾ ਲਿਆ ਅਤੇ ਤਾਜ਼ਾ ਮੀਂਹ ਕਰ ਕੇ ਲਸਾੜਾ ਡਰੇਨ ਵਿਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਨੇੜਲੇ ਪਿੰਡਾਂ ਵਿਚ ਅਨਾਊਾਸਮੈਂਟ ਕਰਵਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਲੋਕ ਨਿਰਮਾਣ ਵਿਭਾਗ ਤੋਂ ਸੜਕਾਂ ਦੀ ਸਥਿਤੀ ਦੀ ਰਿਪੋਰਟ ਲਈ ਅਤੇ ਨੈਸ਼ਨਲ ਹਾਈਵੇਅ ਅਧਿਕਾਰੀਆਂ ਨੂੰ ਵੀ ਆਉਂਦੇ ਦਿਨੀਂ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਤਿਆਰੀ ਰੱਖਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਹੜੇ ਪਿੰਡਾਂ - ਸ਼ਹਿਰੀ ਇਲਾਕਿਆਂ ਵਿਚ ਪਾਣੀ ਖੜ੍ਹਨ ਦੀ ਸਮੱਸਿਆ ਹੈ, ਉੱਥੇ ਪਹਿਲ ਦੇ ਆਧਾਰ 'ਤੇ ਸਰਵੇਖਣ ਕਰਵਾਇਆ ਜਾਵੇ | ਮੀਟਿੰਗ ਵਿਚ ਐਸ.ਐਸ.ਪੀ. ਮੁਹੰਮਦ ਸਰਫ਼ਰਾਜ਼ ਆਲਮ, ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਿ੍ਤਾ ਜੌਹਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸਤਵੰਤ ਸਿੰਘ, ਐਸ.ਡੀ.ਐਮ. ਮੈਡਮ ਸੋਨਮ, ਐਸ.ਡੀ.ਐਮ. ਜੁਗਰਾਜ ਸਿੰਘ ਕਾਹਲੋਂ ਆਦਿ ਅਧਿਕਾਰੀ ਹਾਜ਼ਰ ਸਨ |
ਬਰਨਾਲਾ, (ਅਸ਼ੋਕ ਭਾਰਤੀ)-ਸੀਟੂ ਦੀ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ, ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ, ਜਨਰਲ ਸਕੱਤਰ ਚੰਦਰ ਸ਼ੇਖਰ, ਖ਼ਜ਼ਾਨਚੀ ਸੁੱਚਾ ਸਿੰਘ ਅਜਨਾਲਾ ਸੂਬਾਈ ਸਕੱਤਰ, ਅਮਰਨਾਥ ਕੂੰਮ ਕਲਾਂ, ਸ਼ੇਰ ਸਿੰਘ ਫਰਵਾਹੀ ਨੇ ਨੇ ਪੰਜਾਬ ਦੇ ਹੜ੍ਹਾਂ ਕਾਰਨ ਹੋਈ ਤਬਾਹੀ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਕੇਜਰੀਵਾਲ ਦੀ ਆਪ ਪਾਰਟੀ ਨੂੰ ਮੁੱਖ ਰੂਪ ਵਿਚ ਦੋਸ਼ੀ ਕਰਾਰ ਦਿੱਤਾ ਹੈ ਜਿਨ੍ਹਾਂ ਦੀਆਂ ਅਣਗਹਿਲੀਆਂ ਅਤੇ ਆਪ ਹੁੱਦਰੇਪਣ ਅਤੇ ਪੰਜਾਬ ਨੂੰ ਉਜਾੜਨ ਲਈ ਮੁੱਖ ਤੌਰ 'ਤੇ ਇਨ੍ਹਾਂ ਦੀਆਂ ਨੀਤੀਆਂ ਜ਼ਿੰਮੇਵਾਰ ਹਨ | ਹੁਣ ਤੱਕ ਪੰਜਾਬ ਦੀ 3 ਲੱਖ ਏਕੜ ਫ਼ਸਲ ਤਬਾਹ ਚੁੱਕੀ ਹੈ, ਘਰ, ਸੜਕਾਂ, ਪੁਲ, ਸਕੂਲ, ਹਸਪਤਾਲ, ਡੈਮ ਆਦਿ ਦੀਆਂ ਇਮਾਰਤਾਂ ਦੇ ਅਰਬਾਂ ਰੁਪਏ ਦੇ ਢਾਂਚੇ ਢਹਿ ਢੇਰੀ ਹੋ ਚੁੱਕੇ ਹਨ | 2 ਦਰਜਨ ਤੋਂ ਵੱਧ ਮਨੁੱਖੀ ਜਾਨਾਂ ਅਤੇ ਹਜ਼ਾਰਾਂ ਪਸ਼ੂ ਹੜ੍ਹਾਂ ਦੀ ਭੇਟ ਚੜ੍ਹ ਚੁੱਕੇ ਹਨ | ਕੇਂਦਰੀ ਅਤੇ ਸੂਬਾਈ ਸਰਕਾਰ ਫੋਕੇ ਪ੍ਰਚਾਰ ਤੋਂ ਇਲਾਵਾ ਕੁੱਝ ਵੀ ਸਾਰਥਿਕ ਕਦਮ ਚੁੱਕਣ ਲਈ ਪੂਰੀ ਤਰ੍ਹਾਂ ਅਸਫਲ ਰਹੀਆਂ ਹਨ | ਇਸੇ ਤਰ੍ਹਾਂ ਟਰੰਪ ਦੀ ਅਮਰੀਕਨ ਸਰਕਾਰ ਵਲੋਂ ਮੋਦੀ ਨਾਲ ਨਿੱਜੀ ਕਿੜ ਕੱਢਣ ਲਈ ਭਾਰਤੀ ਮਾਲ ਉੱਤੇ 50 ਫ਼ੀਸਦੀ ਦਰਾਮਦੀ ਟੈਕਸ ਲਾਉਣ ਕਾਰਨ ਪੰਜਾਬ ਦੀ ਹੌਜ਼ਰੀ, ਟੈਕਸਟਾਈਲ, ਆਟੋ ਪਾਰਟਸ, ਖੇਡਾਂ ਦਾ ਸਮਾਨ ਬਣਾਉਣ ਵਾਲੀ ਸਮਾਲ ਸਕੇਲ ਇੰਡਸਟਰੀ ਗੰਭੀਰ ਚਿੰਤਾਜਨਕ ਹਾਲਤ ਵਿਚ ਧੱਕ ਦਿੱਤੀ ਹੈ | ਜਿਸ ਕਾਰਨ ਲੱਖਾਂ ਮਜ਼ਦੂਰਾਂ ਸਾਹਮਣੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ | ਬਰਨਾਲਾ ਜ਼ਿਲ੍ਹੇ ਦੇ ਵੱਡੇ ਉਦਯੋਗਪਤੀ ਅਨੁਸਾਰ ਉਸ ਦੀਆਂ ਉਸ ਜ਼ਿਲ੍ਹੇ ਵਿਚ ਦੋ ਵੱਡੀਆਂ ਫ਼ੈਕਟਰੀਆਂ ਦੇ ਮਾਲ ਨੂੰ ਐਕਸਪੋਰਟ ਕਾਰਨ 15 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਆਮਦਨੀ ਲਈ ਹਕੀਕੀ ਖ਼ਤਰਾ ਖੜ੍ਹਾ ਹੋ ਗਿਆ ਹੈ | ਉਨ੍ਹਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਪੰਜਾਬ ਉੱਤੇ ਆਈ ਤ੍ਰਾਸਦੀ ਅਤੇ ਟਰੰਪ ਸਰਕਾਰ ਵਲੋਂ ਥੋਪੇ ਟੈਰਿਫ਼ ਬਾਰੇ ਗੈਰ ਜਿੰਮੇਵਾਰਾਨਾ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ | ਉਨ੍ਹਾਂ ਮੰਗ ਕੀਤੀ ਹੈ ਕਿ ਪੰਜਾਬ ਲਈ ਫ਼ੌਰੀ ਰਾਹਤ ਅਤੇ ਢੁਕਵੇਂ ਪੈਕੇਜ ਦੇਣ ਦਾ ਐਲਾਨ ਕੀਤਾ ਜਾਵੇ |
ਟੱਲੇਵਾਲ,(ਸੋਨੀ ਚੀਮਾ)-ਡਰੇਨ ਵਿਭਾਗ ਹਰ ਸਾਲ ਕਿਸਾਨਾਂ ਦੇ ਨੁਕਸਾਨ ਉਪਰੰਤ ਜਾਗਦਾ ਹੈ | ਇਹ ਸ਼ਬਦ ਦਰਸ਼ਨ ਸਿੰਘ ਚੀਮਾ ਬਲਾਕ ਆਗੂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਜੱਗੀ ਢਿੱਲੋਂ ਇਕਾਈ ਪ੍ਰਧਾਨ ਉਗਰਾਹਾਂ ਨੇ ਪਿੰਡ ਚੀਮਾ ਵਿਖੇ ਲੰਘਦੀ ਡਰੇਨ 'ਤੇ ਬਣਾਏ ਆਰਜ਼ੀ ਰਸਤਿਆਂ ਕਾਰਨ ਡਰੇਨ ਦੇ ਓਵਰਫ਼ਲੋ ਹੋਣ ਅਤੇ ਡਰੇਨ ਦੀ ਸਫ਼ਾਈ ਨਾ ਕਰਵਾਏ ਜਾਣ ਸਬੰਧੀ ਅਸੀ ਡੇਢ ਮਹੀਨੇ ਤੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਉਣ ਉਪਰੰਤ ਵਾਰ-ਵਾਰ ਫ਼ੋਨ 'ਤੇ ਇਸ ਸਮੱਸਿਆ ਸਬੰਧੀ ਦੱਸਿਆ ਚੱੁਕੇ ਹਾਂ, ਪਰ ਵਿਭਾਗ ਦੇ ਅਧਿਕਾਰੀਆਂ ਤੇ ਇਕ ਮਹੀਨੇ ਤੋਂ ਵੱਧ ਸਮਾਂ ਲੰਘ ਜਾਣ ਦੇ ਬਾਵਜੂਦ ਕੰਨ 'ਤੇ ਜੰੂਅ ਨਹੀਂ ਸਰਕ ਰਹੀ | ਜਿਸ ਦਾ ਖ਼ਮਿਆਜ਼ਾ ਹੁਣ ਹੜ੍ਹ ਦਾ ਪਾਣੀ ਆਉਣ 'ਤੇ ਕਿਸਾਨਾਂ ਨੂੰ ਭੁਗਤਣਾ ਪੈ ਸਕਦਾ ਹੈ | ਆਗੂਆਂ ਨੇ ਦੱਸਿਆ ਕਿ ਕੈਰੇ ਤੋਂ ਚੀਮਾ ਦਰਮਿਆਨ ਲੰਘਦੀ ਉਕਤ ਡਰੇਨ 'ਤੇ ਜਿੱਥੇ ਕਈ ਥਾਵਾਂ 'ਤੇ ਪਾਈਪਾਂ ਅਤੇ ਮਿੱਟੀ ਆਦਿ ਡਰੇਨ ਵਿਚ ਸੁੱਟੇ ਜਾਣ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਹੈ, ੳੱੁਥੇ ਮੀਂਹ ਦੇ ਇਸ ਮੌਸਮ ਕਾਰਨ ਡਰੇਨ ਵਿਚ ਪਾਣੀ ਲਗਾਤਾਰ ਵੱਧ ਰਿਹਾ ਹੈ ਅਤੇ ਡਰੇਨ ਵਿਚ ਕੇਲੀ ਬੂਟੀ ਦੀ ਭਾਰੀ ਆਮਦ ਤੋਂ ਇਲਾਵਾ ਮੀਂਹ ਹਨੇਰੀ ਕਾਰਨ ਦਰੱਖਤ ਵੀ ਡਿਗ ਪਏ ਹਨ | ਜਿਸ ਕਾਰਨ ਪਾਣੀ ਦਾ ਨਿਕਾਸ ਪੂਰੀ ਤਰ੍ਹਾਂ ਰੁਕ ਗਿਆ ਹੈ ਅਤੇ ਡਰੇਨ ਵਿਚ ਲਗਾਤਾਰ ਪਾਣੀ ਆ ਰਿਹਾ ਹੈ | ਉਕਤ ਆਗੂਆਂ ਨੇ ਕਿਹਾ ਕਿ ਪਾਣੀ ਵਧਣ ਅਤੇ ਉਕਤ ਪਾਈਪਾਂ ਅਤੇ ਆਰਜ਼ੀ ਲਾਂਘਿਆਂ ਕਾਰਨ ਕਿਸਾਨਾਂ ਦੀਆ ਫ਼ਸਲਾਂ ਦਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ | ਉਕਤ ਆਗੂਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਈ ਕਿਸਾਨ ਅਤੇ ਭੱਠਾ ਮਾਲਕ ਆਰਜ਼ੀ ਲਾਂਘੇ ਬਣਾਉਣ ਲਈ ਪਾਈਪਾਂ ਜਾਂ ਮਿੱਟੀ ਡਰੇਨ ਵਿਚ ਸੁੱਟ ਦਿੰਦੇ ਹਨ, ਪਰ ਆਪਣਾ ਕਾਰਜ ਪੂਰਾ ਹੋਣ ਉਪਰੰਤ ਪਾਈਪਾਂ ਜਾਂ ਆਰਜ਼ੀ ਲਾਂਘੇ ਦੀ ਮਿੱਟੀ ਡਰੇਨ ਵਿਚੋਂ ਨਹੀਂ ਕੱਢਦੇ | ਜਿਸ ਕਾਰਨ ਹੁਣ ਮੀਂਹ ਦੇ ਮੌਸਮ ਅਤੇ ਪਿੱਛੇ ਤੋਂ ਡਰੇਨ ਵਿਚ ਆ ਰਿਹਾ ਪਾਣੀ ਅੱਗੇ ਪਾਣੀ ਦਾ ਵਹਾਅ ਨਾ ਹੋਣ ਕਾਰਨ ਫ਼ਸਲਾਂ ਦਾ ਨੁਕਸਾਨ ਕਰ ਸਕਦਾ ਹੈ | ਜਿਸ ਲਈ ਅਸੀ ਵਿਭਾਗ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਸਮੁੱਚੀ ਡਰੇਨ ਦੇ ਪਾਣੀ ਦੀ ਨਿਕਾਸੀ ਦਾ ਸਹੀ ਤਰੀਕੇ ਨਾਲ ਹੱਲ ਕੀਤਾ ਜਾਵੇ, ਤਾਂ ਜੋ ਕਿਸੇ ਕਿਸਾਨ ਦੀ ਪੱੁਤਾਂ ਵਾਗ ਪਾਲੀ ਫ਼ਸਲ ਦਾ ਨੁਕਸਾਨ ਨਾ ਹੋਵੇ, ਪਰ ਡਰੇਨ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਮਿਲੀਭੁਗਤ ਨਾਲ ਡਰੇਨ ਵਿਚ ਪਾਈਪਾਂ ਦਬਾਅ ਰਹੇ ਹਨ, ਜੋ ਬਹੁਤੇ ਕਿਸਾਨਾਂ ਲਈ ਨੁਕਸਾਨ ਦਾ ਘਰ ਹੈ | ਇਸ ਮੌਕੇ ਗੋਰਾ ਸਿੰਘ, ਭੋਲਾ ਸਿੰਘ, ਅਮਨਾ ਸਿੰਘ, ਜੱਗਾ ਸਿੰਘ, ਨਵਦੀਪ ਸਿੰਘ, ਪਰਦੀਪ ਸਿੰਘ, ਮੁਨਸ਼ੀ ਸਿੰਘ, ਅੰਮਿ੍ਤਪਾਲ ਸਿੰਘ, ਬਲਜਿੰਦਰ ਸਿੰਘ, ਮਾਣਕ ਸਿੰਘ, ਰਾਜਦੀਪ ਸਿੰਘ ਗਿੱਲ, ਬੂਟਾ ਸਿੰਘ ਥਿੰਦ, ਜੰਟਾ ਸਿੰਘ, ਦੀਪ ਸਿੰਘ ਲਿਬੜਾ ਆਦਿ ਤੋਂ ਇਲਾਵਾ ਹੋਰ ਵੀ ਕਿਸਾਨ ਹਾਜਰ ਸਨ | ਇਸ ਸਬੰਧੀ ਡਰੇਨ ਵਿਭਾਗ ਦੇ ਜੇ.ਈ. ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀ ਜੇ.ਸੀ.ਬੀ. ਭੇਜ ਦਿੱਤੀ ਹੈ ਅਤੇ ਜਲਦ ਹੀ ਪੌਪ ਲਾਇਨ ਮਸ਼ੀਨ ਰਾਹੀਂ ਸਫ਼ਾਈ ਅਤੇ ਹੋਰ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਪਿੰਡ ਕਿ੍ਪਾਲ ਸਿੰਘ ਵਾਲਾ, ਕਲਾਲ ਮਾਜਰਾ, ਧਨੇਰ, ਗੰਗੋਹਰ ਆਦਿ ਵਿਖੇ ਮਜ਼ਦੂਰ ਮੀਟਿੰਗਾਂ ਕਰਵਾਈਆਂ ਗਈਆਂ | ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਜ਼ਿਲ੍ਹਾ ਸਕੱਤਰ ਖ਼ੁਸ਼ੀਆ ਸਿੰਘ ਨੇ ਤੇਜ਼ ਮੀਂਹ ਦੀ ਮਾਰ ਹੇਠ ਆਏ ਪੀੜਤ ਮਜ਼ਦੂਰ ਪਰਿਵਾਰਾਂ ਨੂੰ ਤੁਰੰਤ ਲੋੜੀਂਦੀ ਮਦਦ ਪਹੁੰਚਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਰੇਗਾ ਫ਼ੰਡਾਂ ਉਪਰ ਹਰ ਸਾਲ ਕੱਟ ਲਾ ਕੇ ਨਰੇਗਾ ਨੂੰ ਬਿਲਕੁਲ ਖ਼ਤਮ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਖੇਤੀ ਬਾੜੀ ਕਿੱਤੇ ਦਾ ਮਸ਼ੀਨੀਕਰਨ ਹੋਣ ਕਾਰਨ ਮਜ਼ਦੂਰ ਵਰਗ ਕੋਲ ਨਰੇਗਾ ਤੋਂ ਬਿਨਾਂ ਹੋਰ ਕੋਈ ਕੰਮ ਦਾ ਵਸੀਲਾ ਨਹੀਂ ਬਚਿਆ | ਪਰ ਸਮੇਂ ਦੇ ਹਾਕਮਾਂ ਦੀ ਬਦਨੀਤ ਕਰ ਕੇ ਮਜ਼ਦੂਰ ਪਰਿਵਾਰਾਂ ਦੇ ਚੱੁਲ੍ਹੇ ਠੰਢੇ ਹੋ ਕੇ ਰਹਿ ਗਏ ਹਨ | ਮਜ਼ਦੂਰ ਆਗੂ ਨੇ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਮਨਰੇਗਾ ਰਾਹੀ ਪਿੰਡਾਂ ਦੇ ਰਸਤੇ, ਛੱਪੜਾਂ ਦੀ ਸਫ਼ਾਈ, ਡਰੇਨਜ਼ ਵਿਭਾਗ ਨਹਿਰੀ ਖਾਲ, ਰਜਵਾਹੇ, ਡਰੇਨਾਂ ਦੀ ਸਫ਼ਾਈ, ਜੰਗਲਾਤ ਵਿਭਾਗ ਵਲੋਂ ਬੂਟੇ ਲਗਾਉਣ ਦਾ ਕੰਮ ਮਨਰੇਗਾ ਮਜ਼ਦੂਰਾਂ ਰਾਹੀਂ ਕਰਵਾਇਆ ਜਾ ਸਕਦਾ ਹੈ | ਪਰ ਅਧਿਕਾਰੀਆਂ ਦੀ ਅਣਗਹਿਲੀ ਕਰ ਕੇ ਨਰੇਗਾ ਕੰਮ ਬੰਦ ਪਏ ਹਨ | ਮਜ਼ਦੂਰ ਆਗੂ ਨੇ ਕਿਹਾ ਮਹਿਲ ਕਲਾਂ ਨੇੜਿਉਂ ਲੰਘਦੀ ਡਰੇਨ ਦੀ ਸਫ਼ਾਈ ਲਈ ਫ਼ੰਡ ਵੀ ਜਾਰੀ ਹੋ ਗਏ ਸਨ | ਪਰ ਸਬੰਧਿਤ ਅਧਿਕਾਰੀਆਂ ਵਲੋਂ ਸਮੇਂ ਸਿਰ ਕੰਮ ਸ਼ੁਰੂ ਨਾ ਕਰਵਾਏ ਜਾਣ ਕਾਰਨ ਅੱਜ ਕਿਸਾਨਾਂ ਦੀ ਸੈਂਕੜੇ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆਉਣ ਕਾਰਨ ਤਬਾਹੀ ਦੇ ਕਿਨਾਰੇ ਪਹੁੰਚ ਗਈ ਹੈ | ਜਿਸ ਨਾਲ ਪੀੜਤ ਕਿਸਾਨ ਪਰਿਵਾਰਾਂ ਨੂੰ ਵੱਡਾ ਨੁਕਸਾਨ ਉਠਾਉਣਾ ਪਵੇਗਾ | ਉਨ੍ਹਾਂ ਮੰਗ ਕੀਤੀ ਕਿ ਬਾਰਸ਼ ਦੀ ਮਾਰ ਹੇਠ ਆਏ ਕਿਸਾਨਾਂ, ਮਜ਼ਦੂਰਾਂ ਨੂੰ ਤੁਰੰਤ ਯੋਗ ਮੁਆਵਜ਼ਾ ਜਾਰੀ ਕਰ ਕੇ ਰਾਹਤ ਦਿੱਤੀ ਜਾਵੇ | ਇਸ ਮੌਕੇ ਕੌਰ ਸਿੰਘ ਕਲਾਲ ਮਾਜਰਾ, ਗੁਰਮੇਲ ਸਿੰਘ ਗੰਗੋਹਰ, ਭੋਲਾ ਸਿੰਘ, ਚਰਨ ਸਿੰਘ ਕਿ੍ਪਾਲ ਸਿੰਘ ਵਾਲਾ, ਚੇਤਨ ਸਿੰਘ, ਦਰਸ਼ਨ ਸਿੰਘ ਕਲਾਲ ਮਾਜਰਾ, ਮਹਿੰਦਰ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ ਧਨੇਰ ਆਦਿ ਹਾਜ਼ਰ ਸਨ |
ਮਹਿਲ ਕਲਾਂ, (ਅਵਤਾਰ ਸਿੰਘ ਅਣਖੀ)-ਪਿਛਲੇ ਦਿਨੀਂ ਹੋ ਰਹੀ ਤੇਜ਼ ਬਾਰਸ਼ ਕਾਰਨ ਨੁਕਸਾਨੇ ਗਏ ਘਰਾਂ ਦੀ ਨਵ-ਉਸਾਰੀ ਕਰਵਾਉਣ ਲਈ ਇਕ ਵਿਸਥਾਰਤ ਰਿਪੋਰਟ ਬਣਾ ਕੇ ਗ੍ਰਾਮ ਪੰਚਾਇਤ ਮਹਿਲ ਕਲਾਂ ਅਤੇ ਗ੍ਰਾਮ ਪੰਚਾਇਤ ਮਹਿਲ ਕਲਾਂ ਸੋਢੇ ਵਲੋਂ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਪਟਵਾਰੀ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਲਗਾਤਾਰ ਪਏ ਮੀਂਹ ਕਾਰਨ ਇੱਥੋਂ ਦੇ ਕਈ ਪਰਿਵਾਰਾਂ ਦੇ ਘਰਾਂ ਦੀ ਹਾਲਤ ਖਸਤਾ ਹੋ ਗਈ ਹੈ, ਕਈ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਤੱਕ ਡਿਗ ਪਈਆਂ ਹਨ | ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ 95 ਦੇ ਕਰੀਬ ਪਰਿਵਾਰਾਂ ਦੇ ਵੇਰਵੇ ਪੰਜਾਬ ਸਰਕਾਰ ਨੂੰ ਭੇਜੇ ਗਏ ਹਨ | ਸਰਪੰਚ ਬੀਬੀ ਕਿਰਨਾ ਰਾਣੀ, ਨੌਜਵਾਨ ਆਗੂ ਅਰੁਣ ਕੁਮਾਰ ਬਾਂਸਲ, ਸਰਪੰਚ ਸਰਬਜੀਤ ਸਿੰਘ ਸ਼ੰਭੂ ਨੇ ਕਿਹਾ ਕਿ ਸਮੁੱਚੀ ਪੰਚਾਇਤ ਇਸ ਕਠਿਨ ਸਮੇਂ 'ਚ ਲੋਕਾਂ ਨਾਲ ਖੜ੍ਹੀ ਹੈ | ਕਿਸੇ ਵੀ ਪਿੰਡ ਵਾਸੀ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋੜਵੰਦ ਪਰਿਵਾਰਾਂ ਨੂੰ ਤੁਰੰਤ ਵਿਸ਼ੇਸ਼ ਆਰਥਿਕ ਮਦਦ ਜਾਰੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਘਰ ਮੁੜ ਉਸਾਰੇ ਜਾ ਸਕਣ |

ਪਿਛਲੀ ਖ਼ਬਰ ਨਾਜਾਇਜ਼ ਕਬਜ਼ਿਆਂ ਹੇਠ ਆਈ ਡਰੇਨ ਦਾ ਪੁਲ ਖ਼ੁਰਦ-ਬੁਰਦ ਕਰਨ ਕਰ ਕੇ ਪਿੰਡ ਸੱਦੋਵਾਲ ਤੇ ਗਾਗੇਵਾਲ ਦੀ ਸੈਂਕੜੇ ਏਕੜ ਫ਼ਸਲ... ਅਗਲੀ ਖ਼ਬਰ ਵਿਧਾਇਕ ਉੱਗੋਕੇ ਨੇ ਦੋ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।