ਪੰਜਾਬ ਸਰਕਾਰ ਸੰਕਟ ਦੀ ਘੜੀ ਵੇਲੇ ਸੂਬੇ ਦੇ ਵਸਨੀਕਾਂ ਦੇ ਨਾਲ-ਵਿਧਾਇਕ ਉੱਗੋਕੇ
ਤਪਾ, 31 ਅਗਸਤ (ਵਿਜੇ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਕਾਰਨ ਤਪਾ ਮੰਡੀ ਦੀ ਵਸਨੀਕ ਇਕ ਅÏਰਤ ਅਤੇ ਇਕ ਨਾਬਾਲਗ ਲੜਕੇ ਦੀ ਮੌਤ ਹੋ ਗਈ ਸੀ | ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਜਾਰੀ ਕਰਵਾਇਆ ਗਿਆ ਅਤੇ ਅੱਜ ਦੋਵਾਂ ਪਰਿਵਾਰਾਂ ਲਈ ਜਾਰੀ ਮੁਆਵਜ਼ਾ ਰਾਸ਼ੀ ਦੇ ਚੈੱਕ ਮਿ੍ਤਕਾਂ ਦੇ ਵਾਰਸਾਂ ਨੂੰ ਘਰ ਜਾ ਕੇ ਸੌਂਪੇ ਗਏ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਪਹਿਲੀ ਦੁਖਦਾਇਕ ਘਟਨਾ ਵਿਚ ਮਜ਼ਦੂਰ ਔਰਤ ਸੋਨੀਆ ਪਤਨੀ ਸੋਨੂੰ ਵਾਸੀ ਪਿਆਰਾ ਲਾਲ ਬਸਤੀ ਵਾਰਡ ਨੰ: 2 ਤਪਾ ਮੰਡੀ ਦੀ ਘਰ ਦੀ ਛੱਤ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ ਅਤੇ ਇਸ ਪਰਿਵਾਰ ਲਈ ਉਨ੍ਹਾਂ ਵਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਆਵਜ਼ਾ ਰਾਸ਼ੀ ਲਈ ਕੀਤੀ ਗਈ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਰਾਹੀਂ ਭੇਜੇ ਗਏ ਕੇਸ ਤਹਿਤ ਉਕਤ ਅÏਰਤ ਨੂੰ 4 ਲੱਖ ਰੁਪਏ ਮੁਆਵਜ਼ਾ ਰਾਸ਼ੀ ਅਤੇ 1 ਲੱਖ 80 ਹਜ਼ਾਰ ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਗਏ | ਇਸੇ ਤਰ੍ਹਾਂ ਦੂਜੀ ਘਟਨਾ ਵਿਚ ਮੀਂਹ ਕਾਰਨ ਲੋਹੇ ਦੇ ਗੇਟ ਵਿਚ ਆਏ ਕਰੰਟ ਕਾਰਨ ਨਾਬਾਲਗ ਲੜਕੇ ਮਿ੍ਤਕ ਦੇਵਜੀਤ ਪੁੱਤਰ ਸ੍ਰੀਮਤੀ ਬੰਤੀ ਦੇਵੀ ਵਾਸੀ ਪਿਆਰਾ ਲਾਲ ਬਸਤੀ ਵਾਰਡ ਨੰਬਰ 1 ਤਪਾ ਮੰਡੀ ਦੀ ਹੋਈ ਮੌਤ ਦਾ 4 ਲੱਖ ਰੁਪਏ ਮੁਆਵਜ਼ਾ ਉਸ ਦੇ ਵਾਰਸਾਂ ਨੂੰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਦੋਵੇਂ ਪਰਿਵਾਰਾਂ ਨੂੰ ਮਾਨਯੋਗ ਮੁੱਖ ਮੰਤਰੀ ਵਲੋਂ ਕੁਦਰਤੀ ਆਫ਼ਤਾਂ ਪ੍ਰਬੰਧਨ ਤਹਿਤ ਐਨ.ਡੀ.ਆਰ.ਐਫ਼. ਸਕੀਮ ਅਧੀਨ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਹੈ | ਵਿਧਾਇਕ ਉੱਗੋਕੇ ਨੇ ਦੱਸਿਆ ਕਿ ਭਾਵੇਂ ਕਿ ਮਿ੍ਤਕਾਂ ਦੇ ਪਰਿਵਾਰਾਂ ਨੂੰ ਉਪਰੋਕਤ ਮੌਤਾਂ ਕਾਰਨ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਪੰਜਾਬ ਸਰਕਾਰ ਇਸ ਹੜ੍ਹਾਂ ਦੀ ਕੁਦਰਤੀ ਕਰੋਪੀ ਵਿਚ ਸੂਬੇ ਦੇ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਵਚਨਬੱਧ ਹੈ | ਉਨ੍ਹਾਂ ਨਾਲ ਡਾ: ਬਾਲ ਚੰਦ ਬਾਂਸਲ ਹਾਜ਼ਰ ਸਨ |
ਵਿਧਾਇਕ ਉੱਗੋਕੇ ਨੇ ਦੋ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦੇ ਚੈੱਕ ਸੌਂਪੇ <br/>
ਅਜੀਤ ਡੈਸਕ
01-09-2025