23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਫ਼ਤਹਿ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ <br/>

ਅਜੀਤ ਡੈਸਕ 22-07-2025
ਤਪਾ ਮੰਡੀ, 21 ਜੁਲਾਈ (ਵਿਜੇ ਸ਼ਰਮਾ)-ਫ਼ਤਹਿ ਕਾਲਜ ਰਾਮਪੁਰਾ ਫੂਲ ਦੇ ਬੀ. ਐੱਸ. ਸੀ. (ਨਾਨ-ਮੈਡੀਕਲ) ਤੀਜੇ ਸਮੈਸਟਰ ਦੇ ਨਤੀਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਹਨ, ਜੋ ਕਿ ਸ਼ਾਨਦਾਰ ਰਹੇ ਜਿਸ ਦਾ ਸਿਹਰਾ ਮਿਹਨਤੀ ਸਟਾਫ਼ ਨੂੰ ਜਾਂਦਾ ਹੈ, ਜਿਸ ਵਿਚ ਮਨਪ੍ਰੀਤ ਕੌਰ ਵਾਸੀ ਜੋਧਪੁਰ ਪਾਖਰ ਨੇ 86.83 ਫ਼ੀਸਦੀ ਅੰਕ ਲੈ ਕੇ ਪਹਿਲੀ ਪੁਜੀਸ਼ਨ, ਮੁਸਕਾਨਪ੍ਰੀਤ ਕੌਰ ਵਾਸੀ ਭਾਈ ਰੂਪਾ ਨੇ 85.33 ਫ਼ੀਸਦੀ ਅੰਕ ਲੈ ਕੇ ਦੂਜੀ ਪੁਜ਼ੀਸ਼ਨ ਮਨੂੰਪਿ੍ਆ ਵਾਸੀ ਰਾਮਪੁਰਾ ਫੂਲ ਨੇ 80 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜੀ ਪੁਜੀਸ਼ਨ ਅਤੇ ਜਸਪ੍ਰੀਤ ਕੌਰ ਵਾਸੀ ਬਾਲਿਆਂਵਾਲੀ ਨੇ 78.5 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਚੌਥੀ ਪੁਜ਼ੀਸ਼ਨ ਹਾਸਲ ਕਰ ਕੇ ਚੌਥੀ ਪੁਜੀਸ਼ਨ ਹਾਸਲ ਕੀਤੀ | ਫ਼ਤਿਹ ਕਾਲਜ ਦੇ ਚੇਅਰਮੈਨ ਸ: ਐੱਸ.ਐੱਸ. ਚੱਠਾ ਨੇ ਸਾਇੰਸ ਵਿਭਾਗ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀਆਂ ਦੀ ਇਹ ਸਫਲਤਾ ਸਾਡੇ ਸਾਇੰਸ ਵਿਭਾਗ ਦੀ ਮਿਹਨਤ, ਸਮਰਪਣ ਅਤੇ ਉੱਤਮ ਅਧਿਆਪਨ ਦਾ ਨਤੀਜਾ ਹੈ |

ਪਿਛਲੀ ਖ਼ਬਰ ਪਿੰਡ ਟੱਲੇਵਾਲ ਵਿਖੇ ਮਨਰੇਗਾ ਮਜ਼ਦੂਰਾਂ ਨੇ ਮੇਟ ਬਦਲਣ ਦੇ ਮਾਮਲੇ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ 'ਚ ਖੋ-ਖੋ ਮੁਕਾਬਲੇ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।