ਧਨੌਲਾ, 21 ਜੁਲਾਈ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਵਿਖੇ ਖੇਡਾਂ ਦੀ ਅਹਿਮੀਅਤ ਨੂੰ ਪ੍ਰਮੁੱਖ ਰੱਖਦਿਆਂ ਹੋਇਆਂ ਲੜਕਿਆਂ ਅਤੇ ਲੜਕੀਆਂ ਦੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੀ ਅਗਵਾਈ ਗੁਰਵੀਰ ਸਿੰਘ ਅਤੇ ਕਰਨਦੀਪ ਡੀ.ਪੀ.ਈ ਦੁਆਰਾ ਕੀਤੀ ਗਈ | ਇਨ੍ਹਾਂ ਮੁਕਾਬਲਿਆਂ ਵਿਚ ਜੂਨੀਅਰ ਮੁੰਡਿਆਂ ਦੇ ਮੁਕਾਬਲਿਆਂ ਵਿਚ ਭਗਤ ਸਿੰਘ ਹਾਊਸ ਨੇ ਪਹਿਲਾ ਅਤੇ ਸਿਵਾ ਹਾਊਸ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਤੇ ਅਸ਼ੋਕਾ ਤੀਜੇ ਸਥਾਨ ਪ੍ਰਾਪਤ ਕੀਤਾ | ਜੂਨੀਅਰ ਕੁੜੀਆਂ ਵਿਚੋਂ ਭਗਤ ਸਿੰਘ ਪਹਿਲਾ, ਸ਼ਿਵਾ ਹਾਊਸ ਨੇ ਦੂਜਾ ਅਤੇ ਅਸ਼ੋਕਾ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸੀਨੀਅਰ ਕੁੜੀਆਂ ਵਿਚੋਂ ਭਗਤ ਸਿੰਘ ਨੇ ਪਹਿਲਾ, ਸ਼ਿਵਾ ਹਾਊਸ ਨੇ ਦੂਜਾ ਅਤੇ ਟੈਗੋਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਖੇਡਾਂ ਨੂੰ ਚਾਰ ਚੰਨ ਲਾਉਂਦੇ ਹੋਏ ਸੀਨੀਅਰ ਲੜਕਿਆਂ ਵਿਚਾੋ ਟੈਗੋਰ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਸਿਵਾ ਨੇ ਦੂਜਾ ਅਤੇ ਅਸ਼ੋਕਾ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ | ਗੁਰਵੀਰ ਸਿੰਘ ਡੀ.ਪੀ ਨੇ ਰੈਫ਼ਰੀ ਦੀ ਡਿਊਟੀ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ | ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਬੋਲਦਿਆਂ ਬੱਚਿਆਂ ਨੂੰ ਖੇਡਾਂ ਦੀ ਮਹੱਤਤਾ ਦੱਸਦਿਆਂ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ | ਪਿ੍ੰਸੀਪਲ ਸਿਮਰਨ ਕੌਰ ਨੇ ਕਿਹਾ ਖੇਡਾਂ ਜੀਵਨ ਦਾ ਅਹਿਮ ਹਿੱਸਾ ਹਨ | ਇਸ ਮੌਕੇ ਪਿ੍ੰਸੀਪਲ ਸਿਮਰਨ ਕੌਰ, ਕੋਆਰਡੀਨੇਟਰ ਸਾਹਿਲ ਰਾਜਪੂਤ, ਸਮੂਹ ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ |