05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸਾਬਕਾ ਪ੍ਰਧਾਨ ਤਰਲੋਚਨ ਬਾਂਸਲ 'ਤੇ ਹੋਏ ਝੂਠੇ ਪਰਚੇ ਨੂੰ ਲੈ ਕੇ ਸਮੂਹ ਸ਼ਹਿਰ ਵਾਸੀਆਂ 'ਚ ਰੋਸ ਦੀ ਲਹਿਰ <br/>

ਅਜੀਤ ਡੈਸਕ 20-07-2025

ਤਪਾ ਮੰਡੀ, 19 ਜੁਲਾਈ (ਪ੍ਰਵੀਨ ਗਰਗ)-ਬੀਤੇ ਕੁੱਝ ਦਿਨ ਪਹਿਲਾਂ ਮਹਾਕਾਂਵੜ ਸੰਘ ਦੇ ਸੂਬਾ ਪ੍ਰਧਾਨ, ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਅਤੇ ਸਮਾਜ ਸੇਵੀ ਤਰਲੋਚਨ ਬਾਂਸਲ ਨੂੰ ਪੁਲਿਸ ਨੇ ਇਕ ਮਾਮਲੇ 'ਚ ਨਾਮਜ਼ਦ ਕਰ ਕੇ ਗਿ੍ਫ਼ਤਾਰ ਕਰ ਲਿਆ ਸੀ, ਜਿਸ ਨੂੰ ਲੈ ਕੇ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਵਪਾਰੀਆਂ 'ਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਜਿਸ ਦੇ ਚਲਦਿਆਂ ਅੱਜ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਦਾ ਇਕ ਵੱਡਾ ਵਫ਼ਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੂੰ ਮਿਲਿਆ | ਜਿੱਥੇ ਉਨ੍ਹਾਂ ਇਲਾਕੇ ਦੇ ਸਮਾਜ ਸੇਵੀ ਤਰਲੋਚਨ ਬਾਂਸਲ ਨਾਲ ਪੁਲਿਸ ਵਲੋਂ ਕੀਤੀ ਗਈ ਵਧੀਕੀ ਦੀ ਗੱਲ ਰੱਖੀ | ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਵਪਾਰ ਮੰਡਲ ਦੇ ਚੇਅਰਮੈਨ ਸੰਦੀਪ ਕੁਮਾਰ ਵਿੱਕੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ ਤਾਜੋ, ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਤੇਲੂ ਰਾਮ ਤਾਜੋ, ਬਸਾਤੀ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਘੜੈਲਾ, ਲਵਲੀ ਮਹਿਰਾਜ ਵਾਲੇ, ਭਗਵੰਤ ਚੱਠਾ ਆਦਿ ਨੇ ਕਿਹਾ ਕਿ ਤਰਲੋਚਨ ਬਾਂਸਲ ਇਕ ਅਜਿਹੀ ਸ਼ਖ਼ਸੀਅਤ ਦੇ ਮਾਲਕ ਹਨ, ਜੋ ਹਮੇਸ਼ਾ ਹਰ ਇਕ ਦੇ ਸੁੱਖ ਦੁੱਖ 'ਚ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹਨ ਤੋਂ ਇਲਾਵਾ ਧਾਰਮਿਕ ਸਮਾਜਿਕ ਕੰਮਾਂ 'ਚ ਵੱਧ ਚੜ ਕੇ ਹਿੱਸਾ ਲੈਂਦੇ ਹਨ | ਜਿਨ੍ਹਾਂ ਨੇ ਅੱਜ ਤੱਕ ਹਰ ਵਰਗ ਦੇ ਲੋਕਾਂ ਦੀ ਬਾਂਹ ਫੜੀ ਹੈ | ਜਿਨ੍ਹਾਂ ਦਾ ਇਸ ਮਾਮਲੇ 'ਚ ਸ਼ਾਮਿਲ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਬਲਕਿ ਬਾਂਸਲ ਤੇ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਹ ਇਕ ਸੋਚੀ ਸਮਝੀ ਸਾਜ਼ਿਸ਼ ਹੈ, ਜਿਸ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ | ਸਮੂਹ ਵਪਾਰੀਆਂ ਨੇ ਕਿਹਾ ਕਿ ਤਿਰਲੋਚਨ ਬਾਂਸਲ ਦੇ ਹੱਕਾਂ 'ਚ ਡਟ ਕੇ ਖੜੇ ਹਨ | ਅਗਰ ਜਲਦ ਹੀ ਇਕ-ਦੋ ਦਿਨਾਂ ਵਿਚ ਕੋਈ ਫ਼ੈਸਲਾ ਨਾ ਹੋਇਆ ਤਾਂ ਉਹ ਇਕ ਸਖ਼ਤ ਫ਼ੈਸਲਾ ਲੈਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ | ਉਪਰੰਤ ਹਲਕਾ ਵਿਧਾਇਕ ਉਗੋਕੇ ਨੇ ਵਪਾਰੀਆਂ ਦੀ ਗੱਲ ਸੁਣਨ ਤੋਂ ਬਾਅਦ ਭਰੋਸਾ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ 'ਚ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨਾਲ ਗੱਲ ਕਰਨਗੇ ਅਤੇ ਮਾਮਲੇ ਦਾ ਹਰ ਸੰਭਵ ਹੱਲ ਜਲਦ ਤੋਂ ਜਲਦ ਕਰਵਾਉਣਗੇ | ਇਸ ਮੌਕੇ ਰਵਿੰਦਰ ਨਿਓਲਾ, ਜੰਗ ਗੋਇਲ, ਮੁਨੀਸ਼ ਮਿੱਤਲ, ਗੁੱਲੀ ਮੌੜ, ਨੋਨੀ ਉਗੋ, ਬਿੰਦਰ ਤਾਜੋ, ਤਰਲੋਕ ਚੰਦ ਤੋਤੀ ਤਾਜੋ, ਕੌਂਸਲਰ ਧਰਮਪਾਲ ਸ਼ਰਮਾ, ਕਾਲਾ ਸੂਦ, ਰਾਹੁਲ ਭਾਗਾਂ ਵਾਲਾ, ਸਾਬਕਾ ਕੌਂਸਲਰ ਗੁਰਮੀਤ ਸਿੰਘ ਰੋੜ, ਸੰਜੀਵ ਕੁਮਾਰ ਟਾਂਡਾ, ਕਾਲਾ ਬੂਟਾ ਵਾਲਾ, ਸੁਰੇਸ਼ ਚੰਦੇਲ, ਨਾਜ ਸਿੰਗਲਾ, ਗਗਨ ਬਾਂਸਲ, ਡਾ: ਹਰਦੀਪ ਮਾਨ, ਵਿੱਕੀ ਭਗਵਤੀ, ਅੰਕਿਤ ਸਿੰਗਲਾ, ਮੰਗੂ ਮੋੜ, ਧਰਮਪਾਲ ਕਾਂਸਲ, ਪ੍ਰਦੀਪ ਮੌੜ, ਪ੍ਰਵੀਨ ਰੂੜੇਕੇ, ਰਾਜੀ ਪੱਖੋ, ਲਾਲ ਚੰਦ ਆਲੀਕੇ, ਦੀਪਾ ਬੂਟਾ ਵਾਲਾ, ਭਗਤ ਰਾਮ ਪੱਪੀ, ਸੰਦੀਪ ਭੈਣੀ, ਕੇਵਲ ਕਿ੍ਸ਼ਨ ਮਿੱਤਲ, ਕੇਸ਼ਪਾਲ ਗੋਇਲ ਆਦਿ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ |

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਰਨਾਲਾ ਜ਼ਿਲ੍ਹੇ ਵਿਚ 2.80 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ 8 ਜਨਤਕ ਲਾਇਬ੍ਰੇਰੀਆਂ ਦਾ... ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੀਵਾਨਾ ਪਿੰਡ ਦੀ ਲਾਇਬ੍ਰੇਰੀ ਦਾ ਵਰਚੂਅਲ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।