05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਡਾ: ਰੁਪੇਸ਼ ਸਿੰਗਲਾ ਅਤੇ ਸਟਾਫ਼ ਨੇ ਕੀਤਾ ਖੂਨਦਾਨ

ਬਰਨਾਲਾ, 4 ਨਵੰਬਰ (ਨਰਿੰਦਰ ਅਰੋੜਾ)- ਪ੍ਰੇਮ ਅੱਖਾਂ ਦੇ ਹਸਪਤਾਲ ਦੇ ਐਮ. ਡੀ.

ਅਜੀਤ ਡੈਸਕ 05-11-2026
ਬਰਨਾਲਾ, 4 ਨਵੰਬਰ (ਨਰਿੰਦਰ ਅਰੋੜਾ)- ਪ੍ਰੇਮ ਅੱਖਾਂ ਦੇ ਹਸਪਤਾਲ ਦੇ ਐਮ.ਡੀ. ਡਾ: ਰੁਪੇਸ਼ ਸਿੰਗਲਾ ਵਲੋਂ ਜਿੱਥੇ ਲਗਾਤਾਰ ਸਮਾਜ ਸੇਵੀ ਕੰਮ ਅਤੇ ਲੋੜਵੰਦਾਂ ਦੀ ਸੇਵਾ ਕੀਤੀ ਜਾਂਦੀ ਹੈ। ਉਥੇ ਹੀ ਡਾ: ਰੁਪੇਸ਼ ਸਿੰਗਲਾ ਵਲੋਂ ਆਪਣੇ ਸਟਾਫ਼ ਸਮੇਤ ਬਰਨਾਲਾ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ ਕਰੀਬ 10 ਯੂਨਿਟ ਖੂਨਦਾਨ ਕੀਤਾ ਗਿਆ। ਗੱਲਬਾਤ ਕਰਦਿਆਂ ਡਾ: ਸਿੰਗਲਾ ਨੇ ਕਿਹਾ ਕਿ ਸਾਨੂੰ ਸਭ ਨੂੰ ਇਨਸਾਨੀਅਤ ਤੌਰ ’ਤੇ ਸਮਾਜ ਪ੍ਰਤੀ ਜਿੰਮੇਵਾਰੀ ਸਮਝਦੇ ਹੋਏ ਲੋੜਵੰਦਾਂ ਦੀ ਸੇਵਾ ਅਤੇ ਸਮਾਜ ਸੇਵਾ ਦੇ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਕ ਬੂੰਦ ਖੂਨ ਕਿਸੇ ਦੀ ਜਾਨ ਬਚਾਅ ਸਕਦੀ ਹੈ। ਇਸ ਲਈ ਸਾਨੂੰ ਸਭ ਨੂੰ ਘੱਟੋ ਘੱਟ ਸਾਲ ’ਚ ਇਕ ਵਾਰ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ। ਇਸ ਨਾਲ ਕੋਈ ਕਮਜੋਰੀ ਨਹੀਂ ਆਉਂਦੀ। ਬਲਕਿ ਨਵਾਂ ਖੂਨ ਬਣਦਾ ਹੈ। ਇਸ ਮੌਕੇ ਬਲੱਡ ਬੈਂਕ ਦੇ ਸਟਾਫ਼ ਵਲੋਂ ਡਾ: ਰੁਪੇਸ਼ ਸਿੰਗਲਾ ਦਾ ਧੰਨਵਾਦ ਕਰਦੇ ਹੋਏ ਸਰਟੀਫਿਕੇਟ ਵੀ ਦੇ ਕੇ ਸਨਮਾਨਿਤ ਕੀਤਾ।
ਪਿਛਲੀ ਖ਼ਬਰ ਵਿਦਿਆਰਥੀ ਹਰਮਨ ਸਿੰਘ ਦੀ ਸੂਬਾ ਪੱਧਰੀ ਮੁਕਾਬਲਿਆਂ ਲਈ ਚੋਣ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਦਾ ਬੀ.ਏ ਭਾਗ ਦੂਜਾ ਦੇ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।