05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸੂਬਾ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਉਤਰੀ- ਲਾਭ ਸਿੰਘ ਉੱਗੋਕੇ

ਅਜੀਤ ਡੈਸਕ 18-07-2025
ਤਪਾ ਮੰਡੀ, 17 ਜੁਲਾਈ (ਵਿਜੇ ਸ਼ਰਮਾ)-ਸੂਬੇ ਦੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਵਲੋਂ ਕੀਤੇ ਵਾਅਦੇ ਮੁਤਾਬਿਕ ਹਲਕਾ ਭਦੌੜ ਦੇ ਵੱਖ-ਵੱਖ ਪਿੰਡਾਂ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਪ੍ਰਸ਼ੰਸਾ ਵਜੋਂ 5 ਲੱਖ ਰੁਪਏ ਦੇ ਦਿੱਤੇ ਗਏ, ਜਿਨ੍ਹਾਂ ਨੂੰ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਰਾਸ਼ੀ ਦੇ ਚੈੱਕ ਦਿੱਤੇ ਗਏ | ਇਸ ਮੌਕੇ ਸ: ਉਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੂਬੇ ਦੇ ਮੁੱਖ ਮੰਤਰੀ ਵਲੋਂ ਜੋ ਜਨਤਾ ਨਾਲ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਮੁਤਾਬਿਕ ਉਨ੍ਹਾਂ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਤਕਸੀਮ ਦਿੱਤੇ ਗਏ | ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜੋ ਚੋਣਾਂ ਸਮੇਂ ਕੀਤੇ ਹੋਏ ਵਾਅਦਿਆਂ 'ਤੇ ਖਰੀ ਉਤਰ ਰਹੀ ਹੈ | ਉਨ੍ਹਾਂ ਪੰਚਾਇਤਾਂ ਨੂੰ ਕਿਹਾ ਕਿ ਆਪਣੇ ਪਿੰਡ ਵਿਚ ਵਿਕਾਸ ਕਾਰਜ ਅਤੇ ਸਾਂਝੇ ਕੰਮਾਂ ਨੂੰ ਤਰਜੀਹ ਦਿੱਤੀ ਜਾਵੇ, ਜਿਨ੍ਹਾਂ ਪੰਚਾਇਤਾਂ ਨੂੰ ਚੈੱਕ ਵੰਡੇ ਗਏ ਉਨ੍ਹਾਂ ਵਿਚ ਜੀਤਾਸਰ ਢਿਲਵਾਂ, ਜੰਡਸਰ, ਬੱਲੋਂ, ਸੰਧੂ ਕਲਾਂ, ਪੱਤੀ ਵੀਰ ਸਿੰਘ ਵਾਲਾ ਭਦੌੜ, ਲੀਲੋ ਕੋਠੇ, ਨਿੰਮ ਵਾਲਾ ਮੋੜ ਅਤੇ ਧਰਮਪੁਰਾ ਦੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦਿੱਤੇ ਗਏ ਹਨ | ਇਸ ਮੌਕੇ ਪੀ. ਏ. ਹੈਰੀ ਧਾਲੀਵਾਲ ਧੂਰਕੋਟ, ਸੁਰਿੰਦਰ ਸਿੰਘ ਪੀ. ਏ., ਜਸਵਿੰਦਰ ਸਿੰਘ ਚੱਠਾ, ਗੁਰਤੇਜ ਸਿੰਘ ਧਾਲੀਵਾਲ ਤੋਂ ਇਲਾਵਾ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ-ਪੰਚ ਹਾਜ਼ਰ ਸਨ |
ਪਿਛਲੀ ਖ਼ਬਰ ਬਰਨਾਲਾ ਦੇ ਚਿਰਾਗ ਗੋਇਲ ਨੇ ਸ੍ਰੀ ਖੰਡ ਮਹਾਦੇਵ ਕੈਲਾਸ਼ ਪਰਬਤ ਦੀ 20 ਹਜ਼ਾਰ ਫੱੁਟ ਜੋਖ਼ਮ ਭਰੀ ਪੈਦਲ ਯਾਤਰਾ ਕੀਤੀ ਅਗਲੀ ਖ਼ਬਰ ਬੀਬੀ ਮਲਕੀਤ ਕੌਰ ਸਹੋਤਾ ਨੇ ਆਲ ਇੰਡੀਆ ਐੱਸ. ਸੀ. ਵਿੰਗ ਕਾਂਗਰਸ ਦੇ ਚੇਅਰਮੈਨ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।