05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬਰਨਾਲਾ ਦੇ ਚਿਰਾਗ ਗੋਇਲ ਨੇ ਸ੍ਰੀ ਖੰਡ ਮਹਾਦੇਵ ਕੈਲਾਸ਼ ਪਰਬਤ ਦੀ 20 ਹਜ਼ਾਰ ਫੱੁਟ ਜੋਖ਼ਮ ਭਰੀ ਪੈਦਲ ਯਾਤਰਾ ਕੀਤੀ

ਅਜੀਤ ਡੈਸਕ 18-07-2025
ਬਰਨਾਲਾ, 17 ਜੁਲਾਈ (ਅਸ਼ੋਕ ਭਾਰਤੀ)-ਬਰਨਾਲਾ ਦੇ 24 ਵਰਿ੍ਹਆਂ ਦੇ ਨੌਜਵਾਨ ਚਿਰਾਗ ਗੋਇਲ ਨੇ ਸ੍ਰੀ ਖੰਡ ਮਹਾਦੇਵ ਕੈਲਾਸ਼ ਪਰਬਤ ਦੀ 20 ਹਜ਼ਾਰ ਫੱੁਟ ਪੈਦਲ ਯਾਤਰਾ ਕਰ ਕੇ ਭਗਵਾਨ ਸ਼ਿਵ ਦੇ ਦਰਸ਼ਨ ਕੀਤੇ | ਚਿਰਾਗ ਗੋਇਲ ਨੇ ਜੋਖ਼ਮ ਭਰੀ ਯਾਤਰਾ 7 ਜੁਲਾਈ ਨੂੰ ਆਪਣੇ ਚਾਰ ਸਾਥੀਆਂ ਨਾਲ ਪਿੰਡ ਜਾਉਂ, ਜ਼ਿਲ੍ਹਾ ਕੁੱਲੂ (ਹਿਮਾਚਲ ਪ੍ਰਦੇਸ਼) ਤੋਂ ਅਰੰਭ ਕੀਤੀ ਸੀ, 10 ਜੁਲਾਈ ਨੂੰ ਪੂਰਨਮਾਸ਼ੀ ਵਾਲੇ ਦਿਨ ਭਗਵਾਨ ਸ਼ਿਵਜੀ ਸਿਲਾ ਪਾਈ ਜਾਂਦੀ ਹੈ ਦੇ ਦਰਸ਼ਨ ਕੀਤੇ | ਚਿਰਾਗ ਗੋਇਲ ਨੇ ਦੱਸਿਆ ਕਿ 20 ਹਜ਼ਾਰ ਫੱੁਟ ਉਚਾਈ ਦੀ ਯਾਤਰਾ ਜਿਸ ਦੀ ਲੰਬਾਈ ਇਕ ਪਾਸੇ ਦੀ 35 ਕਿੱਲੋਮੀਟਰ ਦੇ ਕਰੀਬ ਹੈ ਜਿਸ ਨੂੰ ਜੋਖ਼ਮ ਭਰੇ ਰਸਤਿਆਂ ਤੇ ਗਲੇਸ਼ੀਅਰ ਵਿਚੋਂ ਹੁੰਦੇ ਹੋਏ ਪੈਦਲ ਪੂਰੀ ਕੀਤੀ | ਜਿੱਥੇ ਕਿ ਆਕਸੀਜਨ ਦੀ ਮਾਤਰਾ ਵੀ ਘਾਟ ਜਾਂਦੀ ਹੈ ਤੇ ਮੌਸਮ ਸਮੇਂ- ਸਮੇਂ 'ਤੇ ਬਦਲਦਾ ਰਹਿੰਦਾ ਹੈ | ਉਸ ਨੇ ਦੱਸਿਆ ਕਿ ਉਹ ਐੱਚ. ਡੀ. ਐੱਫ. ਸੀ. ਬੈਂਕ ਬਰਨਾਲਾ ਵਿਖੇ ਸੈਲਜ ਅਫ਼ਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਨੂੰ ਪਹਾੜਾਂ 'ਤੇ ਚੜ੍ਹਨ ਦਾ ਸ਼ੌਕ ਬਚਪਨ ਤੋਂ ਹੀ ਸੀ | ਸਭ ਤੋਂ ਪਹਿਲਾਂ ਉਨ੍ਹਾਂ ਨੇ ਵੈਸ਼ਨੰੂ ਦੇਵੀ, ਕੇਦਾਰਨਾਥ, ਮਨੀ ਮਹੇਸ਼ ਕੈਲਾਸ਼ ਦੀ ਯਾਤਰਾ ਕਰ ਚੱੁਕੇ ਹਨ | ਉਸ ਦੀ ਦਿਲੀ ਇੱਛਾ ਹੈ ਕਿ ਉਹ ਮਾਨ ਸਰੋਵਰ ਦੀ ਯਾਤਰਾ ਭਗਵਾਨ ਸ਼ਿਵ ਦੇ ਆਸ਼ੀਰਵਾਦ ਸਦਕਾ ਕਰਨਾ ਚਾਹੁੰਦੇ ਹਨ |
ਪਿਛਲੀ ਖ਼ਬਰ ਬਰਨਾਲਾ 'ਚ ਨਸ਼ਾ ਮੁਕਤੀ ਯਾਤਰਾ ਪ੍ਰੋਗਰਾਮ ਤਹਿਤ ਜਾਗਰੂਕਤਾ ਸਮਾਗਮ ਕਰਵਾਏ ਅਗਲੀ ਖ਼ਬਰ ਸੂਬਾ ਸਰਕਾਰ ਆਪਣੇ ਵਾਅਦਿਆਂ 'ਤੇ ਖਰੀ ਉਤਰੀ- ਲਾਭ ਸਿੰਘ ਉੱਗੋਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।