ਤਪਾ ਮੰਡੀ, 16 ਜੁਲਾਈ (ਪ੍ਰਵੀਨ ਗਰਗ)-ਦੇਵਭੂਮੀ ਉੱਤਰਾਖੰਡ ਦੀਆਂ ਵਾਦੀਆਂ 'ਚ ਸਥਿਤ ਕੇਦਾਰਨਾਥ ਧਾਮ 'ਚ ਭਗਵਾਨ ਸ਼ਿਵ ਦੇ ਦਰਸ਼ਨ ਕਰ ਕੇ ਮਨੁੱਖ ਨੂੰ ਸਾਰੇ ਪਾਪਾਂ ਤੋਂ ਮੁਕਤੀ ਮਿਲਦੀ ਹੈ | ਨਾਲ ਹੀ, ਭਗਵਾਨ ਸ਼ਿਵ ਦਾ ਇਹ ਮੰਦਰ ਬਾਰਾਂ ਜਯੋਤਿਰਲਿੰਗਾਂ ਵਿਚੋਂ ਇਕ ਹੈ ਅਤੇ ਇਹ ਚਾਰ ਧਾਮ ਯਾਤਰਾ ਵਿਚ ਗਿਣੇ ਜਾਂਦੇ ਹਨ | ਕੇਦਾਰਨਾਥ ਧਾਮ ਵੀ ਪੰਚ ਕੇਦਾਰ 'ਚ ਗਿਣਿਆ ਜਾਂਦਾ ਹੈ | ਮੰਨਿਆ ਜਾਂਦਾ ਹੈ ਕਿ ਬਦਰੀਨਾਥ ਧਾਮ ਦੇ ਦਰਸ਼ਨ ਕੀਤੇ ਬਿਨਾਂ ਕੇਦਾਰਨਾਥ ਧਾਮ ਦੀ ਯਾਤਰਾ ਬੇਕਾਰ ਹੋ ਜਾਂਦੀ ਹੈ | ਇਸ ਸਬੰਧੀ ਸਮੁੱਚੀ ਜਾਣਕਾਰੀ ਤਪਾ ਤੋਂ ਚਾਰ ਧਾਮ ਦੀ ਯਾਤਰਾ ਤੇ ਗਏ ਸਮੂਹ ਕਾਂਵੜੀਆਂ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਹਿੰਦੂ ਧਰਮ ਵਿਚ ਚਾਰਧਾਮ ਯਾਤਰਾ ਦਾ ਬਹੁਤ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ | ਸ਼ਾਸਤਰਾਂ ਅਨੁਸਾਰ ਚਾਰਧਾਮ ਦੇ ਦਰਸ਼ਨ ਕਰਨ ਨਾਲ ਮਨੁੱਖ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ | ਅਜਿਹੇ ਮਨੁੱਖ ਨੂੰ ਪ੍ਰਾਣੀ ਸੰਸਾਰ ਵਿਚ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਮੁਕਤੀ ਪ੍ਰਾਪਤ ਕਰ ਲੈਂਦਾ ਹੈ | ਸ਼ਿਵ ਪੁਰਾਣ ਦੇ ਅਨੁਸਾਰ, ਜੋ ਵੀ ਕੇਦਾਰਨਾਥ ਜਯੋਤਿਰਲਿੰਗ ਦੇ ਦਰਸ਼ਨ ਅਤੇ ਪੂਜਾ ਕਰਨ ਤੋਂ ਬਾਅਦ ਪਾਣੀ ਦਾ ਸੇਵਨ ਕਰਦਾ ਹੈ, ਉਹ ਧਰਤੀ 'ਤੇ ਦੁਬਾਰਾ ਜਨਮ ਨਹੀਂ ਲੈਂਦਾ | ਇਸ ਦੌਰਾਨ ਸਮੂਹ ਸ਼ਿਵ ਭਗਤਾਂ ਨੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਮਨੋਕਾਮਨਾ ਕੀਤੀ | ਇਸ ਮੌਕੇ ਨਰੇਸ਼ ਕੁਮਾਰ ਨੇਸ਼ੂ, ਅਨੀਸ਼ ਕੁਮਾਰ ਮੌੜ, ਪੰਕੂ ਸਿੰਗਲਾ, ਬੰਟੀ ਮੌੜ, ਰੌਬਿਨ ਗਰਗ ਰੂਬੀ, ਰੋਹਿਤ ਮਿੱਤਲ, ਰਾਕੇਸ਼ ਕੁਮਾਰ ਨਿੱਕਾ, ਅਨਮੋਲ ਗੋਇਲ, ਅਸੀਸ ਕੁਮਾਰ, ਸ਼ਨੀ, ਦੰਮੀ ਧੂਰਕੋਟੀਆ, ਕਾਲੂ ਆਦਿ ਵੱਡੀ ਗਿਣਤੀ 'ਚ ਸ਼ਿਵ ਭਗਤ ਮੌਜੂਦ ਸਨ |