15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬੁਢਾਪਾ, ਵਿਧਵਾ ਤੇ ਆਸ਼ਰਿਤ ਪੈਨਸ਼ਨਾਂ ਨਾ ਆਉਣ ਕਾਰਨ ਲਾਭਪਾਤਰੀਆਂ 'ਚ ਸਰਕਾਰ ਪ੍ਰਤੀ ਰੋਸ

ਅਜੀਤ ਡੈਸਕ 17-07-2025
ਹੰਡਿਆਇਆ, 16 ਜੁਲਾਈ (ਗੁਰਜੀਤ ਸਿੰਘ ਖੱੁਡੀ)-ਬੁਢਾਪਾ, ਵਿਧਵਾ ਤੇ ਆਸ਼ਰਿਤ ਪੈਨਸ਼ਨਾਂ ਨਾ ਆਉਣ ਕਾਰਨ ਲਾਭਪਾਤਰੀਆਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ | ਪਿੰਡ ਧਨੌਲਾ ਖ਼ੁਰਦ ਦੇ ਅਜੈਬ ਸਿੰਘ, ਮੁਕੰਦ ਸਿੰਘ, ਗੁਲਜ਼ਾਰ ਸਿੰਘ, ਜਰਨੈਲ ਸਿੰਘ, ਮਹਿੰਦਰ ਸਿੰਘ, ਪਿੰਡ ਖੱੁਡੀ ਖ਼ੁਰਦ ਦੇ ਚਰਨ ਸਿੰਘ, ਨੰਦ ਸਿੰਘ, ਕਰਨੈਲ ਸਿੰਘ, ਪ੍ਰਭਦਿਆਲ ਨੇ ਕਿਹਾ ਕਿ 15 ਦਿਨਾਂ ਤੋਂ ਉੱਪਰ ਸਮਾਂ ਹੋ ਗਿਆ ਹੈ | ਅਜੇ ਤੱਕ ਬੁਢਾਪਾ, ਵਿਧਵਾ, ਆਸਰਿਤਾ ਪੈਨਸ਼ਨਾਂ ਨਹੀਂ ਆਈਆਂ, ਜਿਸ ਕਰ ਕੇ ਸਾਨੂੰ ਬੁਢਾਪੇ ਵੇਲੇ ਦਵਾਈਆਂ ਜਾ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ-ਕਈ ਵਾਰ ਬੈਂਕਾਂ ਦੇ ਗੇੜੇ ਕੱਢਣੇ ਪੈਂਦੇ ਹਨ | ਉਨ੍ਹਾਂ ਪੰਜਾਬ ਸਰਕਾਰ ਤੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕੀਤੀ ਕਿ ਪੈਨਸ਼ਨਾਂ ਹਰੇਕ ਮਹੀਨੇ 10 ਤਰੀਕ ਦੇਣ ਦੇ ਪ੍ਰਬੰਧ ਕੀਤੇ ਜਾਣ |
ਪਿਛਲੀ ਖ਼ਬਰ ਐੱਸ. ਬੀ. ਐੱਸ. ਪਬਲਿਕ ਸਕੂਲ ਨੇ ਬੂਟੇ ਲਗਾਏ <br/> ਅਗਲੀ ਖ਼ਬਰ ਕੇਦਾਰਨਾਥ ਧਾਮ 'ਚ ਭਗਵਾਨ ਸ਼ਿਵ ਦੇ ਦਰਸ਼ਨ ਕਰ ਕੇ ਮਨੁੱਖ ਨੂੰ ਪਾਪਾਂ ਤੋਂ ਮੁਕਤੀ ਮਿਲਦੀ ਹੈ-ਕਾਂਵੜੀਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।