ਟੱਲੇਵਾਲ, 15 ਜੁਲਾਈ (ਸੋਨੀ ਚੀਮਾ)-ਸਰਕਾਰੀ ਹਾਈ ਸਕੂਲ ਭੋਤਨਾ ਵਿਖੇ ਪੰਚਾਇਤੀ ਆਗੂਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਸਕੂਲ ਪ੍ਰਬੰਧਕ ਕਮੇਟੀ ਐੱਸ. ਐੱਮ. ਸੀ. ਦਾ ਗਠਨ ਕੀਤਾ ਗਿਆ | ਇਸ ਮੌਕੇ ਸਕੂਲ ਇੰਚਾਰਜ ਮੈਡਮ ਨਮਰਇਤਾ ਨੇ ਦੱਸਿਆ ਕਿ ਉਕਤ ਚੋਣ ਮੌਕੇ ਸਰਪੰਚ ਕੁਲਦੀਪ ਸਿੰਘ ਕੀਪਾ ਤੋਂ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਵਿਦਿਆਰਥੀਆਂ ਦੇ ਪਹੁੰਚੇ ਮਾਪਿਆਂ ਵਿਚੋਂ ਸਰਬ ਸੰਮਤੀ ਨਾਲ ਮੈਂਬਰਾਂ ਦੀ ਚੋਣ ਕੀਤੀ ਗਈ, ਜਿਸ ਵਿਚ ਗੁਰਪ੍ਰੀਤ ਸਿੰਘ ਚੇਅਰਮੈਨ, ਯੂਸਫ਼ ਖ਼ਾਨ ਉਪ ਚੇਅਰਮੈਨ, ਮੈਂਬਰ ਮੁਹੰਮਦ ਸ਼ੌਕੀਨ, ਲਖਵਿੰਦਰ ਕੌਰ, ਕਿਰਨਜੀਤ ਕੌਰ, ਅਮਨਦੀਪ ਕੌਰ, ਸ੍ਰੀਮਤੀ ਕਰਮਜੀਤ ਕੌਰ, ਬਲਜੀਤ ਕੌਰ, ਹਰਜਿੰਦਰ ਕੌਰ, ਸੁਰਜੀਤ ਸਿੰਘ, ਪਰਮਜੀਤ ਸਿੰਘ, ਗੋਬਿੰਦ ਸਿੰਘ ਤੇ ਅਧਿਆਪਕ ਮੈਂਬਰ ਵਜੋਂ ਭੁਪਿੰਦਰ ਸਿੰਘ, ਸਥਾਨਕ ਨੁਮਾਇੰਦੇ ਵਜੋਂ ਕੁਲਦੀਪ ਸਿੰਘ ਸਰਪੰਚ, ਸਕੂਲ ਮੁਖੀ ਮੈਂਬਰ ਬਤੌਰ ਸਕੱਤਰ ਸ੍ਰੀਮਤੀ ਨਮਰਇਤਾ, ਦਲਵਾਰ ਸਿੰਘ ਸੇਖੋਂ ਆਦਿ ਸਮੁੱਚੀ ਕਮੇਟੀ ਦੀ ਚੋਣ ਵਿਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਕੀਤੀ ਗਈ | ਕਮੇਟੀ ਦੇ ਗਠਨ ਸਮੇਂ ਅਮਰਜੀਤ ਸਿੰਘ ਪ੍ਰਧਾਨ ਸਹਿਕਾਰੀ ਸਭਾ, ਅਮਨਦੀਪ ਸਿੰਘ, ਦਲਵਾਰ ਸਿੰਘ ਪੰਚ, ਸੁਖਪਾਲ ਸਿੰਘ ਪੰਚ, ਅਜੈਬ ਸਿੰਘ ਪੰਚ, ਹੈਰੀ ਸੇਖੋਂ ਪੰਚ, ਸੋਹਣ ਸਿੰਘ ਪੰਚ, ਸੁੱਖੀ ਪੰਚ, ਦਲਵੀਰ ਸਿੰਘ ਪੰਚ, ਕਰਮਜੀਤ ਕੌਰ ਪੰਚ, ਜਸਵੀਰ ਕੌਰ ਪੰਚ, ਪਰਮਜੀਤ ਕੌਰ ਪੰਚ, ਕੁਲਵੀਰ ਕੌਰ ਪੰਚ, ਸੁਖਪਾਲ ਕੌਰ ਪੰਚ ਤੋਂ ਇਲਾਵਾ ਸਮੂਹ ਸਟਾਫ਼ ਤੇ ਹੋਰ ਪਿੰਡ ਵਾਸੀ ਹਾਜਰ ਸਨ |