23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਭੰਗੜਾ ਕੋਚ ਠੁੱਲੀਵਾਲ ਦੀ ਟੀਮ ਵਲੋਂ ਬਿ੍ਸਬੇਨ ਭੰਗੜਾ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 16-07-2025
ਮਹਿਲ ਕਲਾਂ, 15 ਜੁਲਾਈ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਇਲਾਕੇ ਦੇ ਨੌਜਵਾਨ ਭੰਗੜਾ ਕੋਚ ਪਲਵਿੰਦਰ ਸਿੰਘ ਠੁੱਲੀਵਾਲ ਦੀ ਪੰਜਾਬੀ ਫੋਕ ਡਾਂਸ ਅਕੈਡਮੀ ਨੇ ਵਿਰਾਸਤ ਮਲਟੀਕਲਚਰਲ ਸੁਸਾਇਟੀ ਬਿ੍ਸਬੇਨ ਵਲੋਂ ਲਾਈਫ਼ ਚਰਚ ਬਿ੍ਸਬੇਨ ਸਾਊਥ ਵਿਖੇ ਕਰਵਾਏ ਗਏ ਭੰਗੜਾ ਕੱਪ-2025 ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਇਲਾਕੇ ਦਾ ਨਾਂਅ ਦੁਨੀਆ ਭਰ 'ਚ ਰੌਸ਼ਨ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ 20 ਸਾਲ ਪਹਿਲਾਂ ਪਿੰਡ ਠੁੱਲੀਵਾਲ (ਬਰਨਾਲਾ) ਤੋਂ ਆਸਟੇ੍ਰਲੀਆ ਆ ਕੇ ਵਸੇ ਨੌਜਵਾਨ ਪਲਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਪੰਜਾਬੀ ਲੋਕ ਨਾਚ ਭੰਗੜੇ ਨਾਲ ਜੋੜਨ ਲਈ 2018 ਪੰਜਾਬੀ ਫੋਕ ਡਾਂਸ ਅਕੈਡਮੀ ਦੀ ਸਥਾਪਨਾ ਕੀਤੀ, ਜਿਸ ਰਾਹੀਂ ਉਹ ਹੁਣ ਤੱਕ ਹਜ਼ਾਰਾਂ ਨੌਜਵਾਨਾਂ ਨੂੰ ਗਿੱਧੇ ਤੇ ਭੰਗੜੇ ਦੀ ਸਿਖਲਾਈ ਦੇ ਚੁੱਕੇ ਹਨ | ਇਸ ਵਾਰ ਬਿ੍ਸਬੇਨ ਭੰਗੜਾ ਕੱਪ 2025 'ਚ ਪੂਰੇ ਆਸਟੇ੍ਰਲੀਆ ਭਰ ਤੋਂ ਭੰਗੜੇ ਦੀਆਂ ਟੀਮਾਂ ਨੇ ਭਾਗ ਲਿਆ | ਮਾਹਿਰ ਜੱਜ ਅੰਮਿ੍ਤਪਾਲ ਸਿੰਘ ਢਿੱਲੋਂ, ਸਵਰਨ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਸਹੋਤਾ, ਆਸਤੀ ਚੌਹਾਨ ਨਿਊਜ਼ੀਲੈਂਡ ਵਲੋਂ ਐਲਾਨੇ ਅੰਤਿਮ ਨਤੀਜਿਆਂ ਅਨੁਸਾਰ ਪੰਜਾਬੀ ਫੋਕ ਡਾਂਸ ਅਕੈਡਮੀ ਮੈਲਬੌਰਨ ਨੇ ਸਬ-ਯੂਨੀਅਰ ਵਰਗ 'ਚ ਪਹਿਲਾ, ਜੂਨੀਅਰ ਫੋਕ ਰਿਕਾਰਡਿੰਗ ਢੋਲ ਵਰਗ 'ਚ ਪਹਿਲਾ, ਸੰਗੀਤ ਕੈਟਾਗਰੀ 'ਚ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸਬ-ਯੂਨੀਅਰ ਵਰਗ 'ਚ ਮਹਿਲ ਕਲਾਂ (ਬਰਨਾਲਾ) ਦੀ ਜਪਪ੍ਰੀਤ ਕੌਰ ਪੁੱਤਰੀ ਦਵਿੰਦਰ ਸਿੰਘ ਸਿੱਧੂ ਨੇ ਬੈੱਸਟ ਡਾਂਸਰ ਦਾ ਖ਼ਿਤਾਬ ਆਪਣੇ ਨਾਂਅ ਕੀਤਾ | ਕੋਚ ਪਲਵਿੰਦਰ ਸਿੰਘ ਠੁੱਲੀਵਾਲ ਨੇ ਦੱਸਿਆ ਕਿ ਪੰਜਾਬੀ ਫੋਕ ਡਾਂਸ ਅਕੈਡਮੀ ਦੀ ਜੂਨੀਅਰ ਫੋਕ ਰਿਕਾਰਡਿੰਗ ਢੋਲ ਟੀਮ ਇਸ ਤੋਂ ਪਹਿਲਾ ਪੀ. ਐੱਫ਼. ਡੀ. ਏ. ਰੂਹ ਪੰਜਾਬੀ ਦੀ ਭੰਗੜਾ ਕੱਪ ਸਿਡਨੀ ਕੱਪ, ਏ.ਬੀ.ਸੀ. ਆਸਟਰੇਲੀਅਨ ਭੰਗੜਾ ਕੱਪ ਜਿੱਤਣ 'ਚ ਸਫਲਤਾ ਹਾਸਲ ਕਰ ਚੁੱਕੀ ਹੈ | ਕੋਚ ਠੁੱਲੀਵਾਲ ਨੇ ਦੱਸਿਆ ਕਿ 2018 ਤੋਂ ਪਹਿਲਾਂ ਇੱਥੇ ਹਿੱਪ-ਹੌਪ ਭੰਗੜਾ ਜ਼ੋਰਾਂ 'ਤੇ ਸੀ, ਪੰਜਾਬੀ ਫੋਕ ਡਾਂਸ ਅਕੈਡਮੀ ਮੈਲਬੌਰਨ ਦੀ ਸਥਾਪਨਾ ਤੋਂ ਬਾਅਦ ਭੰਗੜੇ ਦੀ ਸ਼ੁੱਧ ਰੂਪ 'ਚ ਵਾਪਸੀ ਹੋਈ | ਇਸ ਅਕੈਡਮੀ ਰਾਹੀਂ ਉਹ ਆਸਟੇ੍ਰਲੀਆ ਦੇ ਜੰਮੇ ਜਾਇਆਂ ਨੂੰ ਪੰਜਾਬੀ ਸਭਿਆਚਾਰ ਦੀ ਇਸ ਵੰਨਗੀ ਨਾਲ ਨਿਰੰਤਰ ਜੋੜ ਰਹੇ ਹਨ | ਨੌਜਵਾਨ ਪਲਵਿੰਦਰ ਸਿੰਘ ਠੁੱਲੀਵਾਲ ਦੀ ਇਹ ਭੰਗੜਾ ਅਕੈਡਮੀ ਪੰਜਾਬੀ ਲੋਕ ਭੰਗੜਾ, ਗਿੱਧਾ, ਮਲਵਈ ਗਿੱਧਾ, ਲੁੱਡੀ, ਸ਼ੰਮੀ ਆਦਿ ਨੂੰ ਸ਼ੁੱਧ ਰੂਪ 'ਚ ਪੇਸ਼ ਕਰਨ ਸਿਰਤੋੜ ਯਤਨ ਕਰ ਰਹੀ ਹੈ |

ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਭੋਤਨਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਗਠਨ <br/> ਅਗਲੀ ਖ਼ਬਰ ਬਿਲਾਸਪੁਰ ਪਿੰਡੀ ਧੌਲਾ ਵਿਖੇ ਵਣ ਮਹਾਂਉਤਸਵ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।