ਬਰਨਾਲਾ, 15 ਜੁਲਾਈ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਬਰਨਾਲਾ 'ਚੋਂ ਭਾਰੀ ਮਾਤਰਾ 'ਚ ਤੰਬਾਕੂ ਮਿਲਣ 'ਤੇ ਥਾਣਾ ਸਿਟੀ-1 ਬਰਨਾਲਾ ਪੁਲਿਸ ਵਲੋਂ ਨਾਮਾਲੂਮ ਬੰਦੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਦਾਗਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਵਲੋਂ ਇਕ ਪੱਤਰ ਪ੍ਰਾਪਤ ਹੋਇਆ ਸੀ | ਜਿਸ ਵਿਚ ਜ਼ਿਕਰ ਕੀਤਾ ਹੋਇਆ ਸੀ ਕਿ ਬੀਤੇ ਦਿਨੀਂ ਜੇਲ੍ਹ ਦੀ ਚੈਕਿੰਗ ਚੱਲ ਰਹੀ ਸੀ ਤਾਂ ਬੈਰਕ ਨੰਬਰ-8 ਦੇ ਸਾਹਮਣੇ ਬਣੇ ਗਰਾਊਾਡ ਵਿਚੋਂ ਭੂਰੇ ਰੰਗ ਦੀ ਟੇਪ ਵਿਚ ਲਪੇਟਿਆ ਇਕ ਫੈਕਾ ਬਰਾਮਦ ਹੋਇਆ | ਇਸ ਫੈਕੇ ਨੂੰ ਸੁਪਰਡੈਂਟ ਸਾਹਮਣੇ ਖੋਲਿ੍ਹਆ ਗਿਆ, ਜਿਸ ਵਿਚ ਦੋ ਲੀਟਰ ਵਾਲੀ ਹਰੇ ਰੰਗ ਦੀ ਪਲਾਸਟਿਕ ਬੋਤਲ ਵਿਚ ਭਰਿਆ ਹੋਇਆ ਤੰਬਾਕੂ (ਜਰਦਾ) ਬਰਾਮਦ ਹੋਇਆ | ਉੱਧਰ ਪੁਲਿਸ ਕਾਰਵਾਈ ਅਨੁਸਾਰ ਸਹਾਇਕ ਸੁਪਰਡੈਂਟ ਦੇ ਪੱਤਰ ਅਨੁਸਾਰ ਨਾਮਾਲੂਮ ਬੰਦੀਆਂ ਖ਼ਿਲਾਫ਼ ਥਾਣਾ ਸਿਟੀ-1 ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |