23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਿੰਡ ਚੀਮਾ ਜੋਧਪੁਰ ਕੱਟ ਮਾਮਲੇ 'ਚ ਨੈਸ਼ਨਲ ਹਾਈਵੇ ਅਥਾਰਿਟੀ ਨੇ ਲਿਆ ਜਾਇਜ਼ਾ

ਪਿੰਡ ਚੀਮਾ ਜੋਧਪੁਰ ਕੱਟ ਮਾਮਲੇ ਸਬੰਧੀ ਨੈਸ਼ਨਲ ਹਾਈਵੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਪਤਵੰਤੇ | ਤਸਵੀਰ : ਸੋਨੀ ਚੀਮਾ <br/> 16-07-2025
ਟੱਲੇਵਾਲ, 15 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ ਜੋਧਪੁਰ ਦੇ ਬੱਸ ਅੱਡੇ ਨਜ਼ਦੀਕ ਬੇਤਰਤੀਬੇ ਕੱਟ ਦੇ ਮਾਮਲੇ ਸਬੰਧੀ ਬੀਤੇ ਕੱਲ੍ਹ ਦੋਵੇਂ ਪਿੰਡਾ ਦੇ ਮੁਹਤਬਰ ਅਤੇ ਪੰਚਾਇਤੀ ਆਗੂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਣ ਗਏ ਸਨ, ਜਿਨ੍ਹਾਂ ਵਲੋਂ ਉਕਤ ਮਾਮਲੇ ਸਬੰਧੀ ਐੱਸ.ਡੀ.ਐੱਮ. ਬਰਨਾਲਾ ਹਰਪ੍ਰੀਤ ਸਿੰਘ ਅਟਵਾਲ ਦੀ ਡਿਊਟੀ ਲਗਾਈ ਗਈ, ਜਿਨ੍ਹਾਂ ਨੂੰ ਦੋਵੇਂ ਪਿੰਡਾਂ ਦੇ ਆਗੂਆਂ ਨੇ ਮੰਗ ਪੱਤਰ ਦਿੱਤਾ ਸੀ, ਜਿਸ ਦੇ ਚੱਲਦਿਆਂ ਅੱਜ ਨੈਸ਼ਨਲ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਵਲੋਂ ਉਕਤ ਸਥਾਨ ਦਾ ਜਾਇਜ਼ਾ ਲਿਆ ਗਿਆ | ਇਸ ਦੌਰਾਨ ਜਿੱਥੇ ਓਵਰ ਬਿ੍ਜ ਅਤੇ ਸਹੀ ਤਰੀਕੇ ਨਾਲ ਕੱਟ ਬਣਾਉਣ ਸਬੰਧੀ ਵੀ ਥੋੜ੍ਹੀ ਤਲਖ਼ ਕਲਾਮੀ ਹੋਈ, ੳੱੁਥੇ ਹਾਜਰ ਅਧਿਕਾਰੀਆਂ ਰਾਕੇਸ਼ ਕੁਮਾਰ ਆਰ. ਈ., ਸੋਰਾਪ ਸਿੰਘ, ਆਰ.ਐੱਸ.ਈ. ਅਤੇ ਅਸੀਸ ਏ.ਐੱਚ.ਈ. ਨੇ ਕਿਹਾ ਕਿ ਭਾਵੇਂ ਕਿ ਪਿਛਲੇ ਸਮੇਂ ਦੌਰਾਨ ਉਕਤ ਸਥਾਨ 'ਤੇ ਪੁਲ ਸਬੰਧੀ ਪ੍ਰੋਪਜਲ ਤਿਆਰ ਕੀਤੀ ਗਈ ਸੀ, ਪਰ ਉਕਤ ਪੁਲ ਸਬੰਧੀ ਰੇੜਕਾ ਇਹ ਹੈ, ਜਦ ਇਹ ਸੜਕ ਬਣਾਈ ਗਈ, ਤਾਂ ਪੀ. ਡਬਲਯੂ.ਡੀ. ਅਧੀਨ ਬਣੀ ਅਤੇ ਉਕਤ ਜ਼ਮੀਨ ਦਾ ਰਿਕਾਰਡ ਵੀ ਮਹਿਕਮੇ ਕੋਲ ਹੈ, ਜਿਸ ਦਾ ਰਿਕਾਰਡ ਐੱਨ.ਐੱਚ.ਆਈ. ਨੂੰ ਨਹੀਂ ਮਿਲਿਆ, ਜਿਸ ਲਈ ਪੁਲ ਸਬੰਧੀ ਰੇੜਕਾ ਹੈ | ਉਨ੍ਹਾਂ ਕਿਹਾ ਕਿ ਜੇਕਰ ਜ਼ਮੀਨ ਐਨ.ਐੱਚ.ਆਈ ਅਧੀਨ ਹੈ, ਤਾਂ ਪੁਲ ਬਣਾਉਣ ਵਿਚ ਵੀ ਕੋਈ ਦਿੱਕਤ ਨਹੀਂ ਜੇਕਰ ਜ਼ਮੀਨ ਦਾ ਕੋਈ ਰਿਕਾਰਡ ਨਹੀਂ ਤਾਂ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਜੋ ਲੰਬਾ ਪੋ੍ਰਸੈੱਸ ਹੈ | ਉਨ੍ਹਾਂ ਕਿਹਾ ਕਿ ਫ਼ਿਲਹਾਲ ਦੋਵੇਂ ਪਿੰਡਾਂ ਦੇ ਲੋਕਾਂ ਦੀ ਸਹਿਮਤੀ ਉਪਰੰਤ ਜਿੱਥੇ ਪਿੰਡਾਂ ਦੇ ਲੋਕ ਕੱਟ ਲਈ ਥਾਂ ਦਾ ਸੁਝਾਅ ਦੇਣਗੇ, ੳੱੁਥੇ ਕੱਟ ਸਹੀ ਤਰੀਕੇ ਨਾਲ ਮੁਹੱਈਆ ਕਰਵਾਉਣ ਵਿਚ ਕੋਈ ਦਿੱਕਤ ਨਹੀਂ | ਇਸ ਮਾਮਲੇ ਸਬੰਧੀ ਹੁਣ ਗੇਂਦ ਦੋਵੇਂ ਪਿੰਡਾਂ ਦੇ ਪਾਲੇ ਵਿਚ ਹੈ, ਜੋ ਵਿਭਾਗ ਨੂੰ ਥਾਂ ਸਬੰਧੀ ਸੁਝਾਅ ਦੇਣਗੇ | ਉਸ 'ਤੇ ਫ਼ਿਲਹਾਲ ਆਰਜ਼ੀ ਕੱਟ ਬਣਾਇਆ ਜਾ ਸਕਦਾ ਹੈ | ਇਸ ਮੌਕੇ ਸਰਪੰਚ ਮਲੂਕ ਸਿੰਘ ਚੀਮਾ, ਹਰਮੰਡਲ ਸਿੰਘ ਜੋਧਪੁਰ, ਮੱਖਣ ਸਿੰਘ ਚੀਮਾ, ਅਮਰੀਕ ਸਿੰਘ ਪੰਚ ਜੋਧਪੁਰ, ਭਿੰਦਰ ਸਿੰਘ ਥਿੰਦ, ਬੱਬੂ ਚੀਮਾ, ਮੱਖਣ ਸਿੰਘ ਆਹਲੂਵਾਲੀਆ ਪੰਚ, ਹਰਜਿੰਦਰ ਸਿੰਘ ਪੰਚ, ਕਰਮਜੀਤ ਸਿੰਘ ਜੀਤਾ ਗਾਂਧੀ ਕਾ, ਨਵਜੀਤ ਸਿੰਘ ਪੇਸੀ, ਬਹਾਦਰ ਸਿੰਘ ਢਿੱਲੋਂ, ਜਸਵੀਰ ਸਿੰਘ ਰਮਨਾ ਪੰਚ, ਬਿ੍ਜ ਕੁਮਾਰ, ਅਵਤਾਰ ਸਿੰਘ, ਸਤਨਾਮ ਸਿੰਘ ਪੰਚ, ਹਰਮੰਦਰ ਸਿੰਘ ਕਾਲਾ, ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ ਜੋਧਪੁਰ, ਹੈਪੀ ਸਿੰਘ ਆਦਿ ਤੋਂ ਇਲਾਵਾ ਦੋਵੇਂ ਪਿੰਡਾਂ ਦੇ ਹੋਰ ਵੀ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸੰਗਰੂਰ ਰੈਲੀ 'ਚ ਡੀ.ਟੀ.ਐਫ. ਕਰੇਗੀ ਭਰਵੀਂ ਸ਼ਮੂਲੀਅਤ ਅਗਲੀ ਖ਼ਬਰ ਸ਼ਹਿਰ ਬਰਨਾਲਾ 'ਚ ਹੋ ਰਹੇ ਵਿਕਾਸ ਕਾਰਜਾਂ ਦੀ ਦੇਖੋ ਅਸਲ ਤਸਵੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।