18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਏ. ਐਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਵਿਖੇ ਸਾਲਾਨਾ ਅਥਲੈਟਿਕ ਮੀਟ ਕਰਵਾਈ

ਅਜੀਤ ਡੈਸਕ 25-12-2025
ਖੰਨਾ, 24 ਦਸੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਸੀਨੀਅਰ ਸੈਕੰਡਰੀ ਸਕੂਲ ਦੀ ਸਲਾਨਾ ਅਥਲੈਟਿਕ ਮੀਟ ਬੜੀ ਧੂਮ ਧਾਮ ਕਰਵਾਈ ਗਈ | ਸਵੇਰ ਸਮੇਂ ਮੁੱਖ ਮਹਿਮਾਨ ਵਜੋਂ ਸਕੂਲ ਦੇ ਪੁਰਾਣੇ ਵਿਦਿਆਰਥੀ ਤੇ ਬਾਕਸਿੰਗ ਦੇ ਅੰਤਰਰਾਸ਼ਟਰੀ ਖਿਡਾਰੀ ਹਰਪਾਲ ਸਿੰਘ ਡੀ. ਸੀ. ਪੀ. ਪੁਲਿਸ ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾਕਟਰ ਹਰਜਿੰਦਰ ਸਿੰਘ ਲਾਲ (ਸ਼੍ਰੋਮਣੀ ਪੱਤਰਕਾਰ ਪੰਜਾਬ) ਪੁੱਜੇ | ਸ਼ਾਮ ਦੇ ਸੈਸ਼ਨ ਵਿੱਚ ਮੁੱਖ ਮਹਿਮਾਨ ਵਿਨੋਦ ਦੱਤ ਐਮ. ਡੀ. ਚਾਣਕਿਆ ਡੇਅਰੀ ਪ੍ਰੋਡਕਟ ਅਤੇ ਪ੍ਰਸਿੱਧ ਉਦਯੋਗਪਤੀ ਪੁਸ਼ਕਰ ਰਾਜ ਸਿੰਘ, ਰੂਪੇਸ਼ ਬਾਲੀ ਸਾਈਕਲਿਸਟ ਵਿਸ਼ੇਸ਼ ਮਹਿਮਾਨ ਸਨ | ਪਿ੍ੰਸੀਪਲ ਇੰਦਰਜੀਤ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਨੂੰ ਮਿਲਵਰਤਨ, ਸਹਿਣਸ਼ੀਲਤਾ ਅਤੇ ਹਾਰ ਜਿੱਤ ਨੂੰ ਸਵੀਕਾਰ ਕਰਨਾ ਸਿਖਾਉਂਦੀਆਂ ਹਨ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਹਰਪਾਲ ਸਿੰਘ ਵਿਸ਼ੇਸ਼ ਮਹਿਮਾਨ ਹਰਜਿੰਦਰ ਸਿੰਘ ਲਾਲ ਅਤੇ ਪ੍ਰਧਾਨ ਸੰਜੀਵ ਧਮੀਜਾ ਨੇ ਸਕੂਲ ਦਾ ਝੰਡਾ ਲਹਿਰਾ ਕੇ ਕੀਤੀ | ਬਾਅਦ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਵੱਲੋਂ ਅਤੇ ਐਨ. ਸੀ. ਸੀ ਕੈਡਿਟਾਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਅਤੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਸਲਾਮੀ ਦਿੱਤੀ ਗਈ | ਏ. ਐਸ ਟਰੱਸਟ ਦੇ ਪ੍ਰਧਾਨ ਸੰਜੀਵ ਧਮੀਜਾ ਅਤੇ ਸਕੂਲ ਮੈਨੇਜਰ ਮੋਹਿਤ ਗੋਇਲ ਨੇ ਆਪਣੇ ਭਾਸ਼ਨਾ ਦੌਰਾਨ ਕਿਹਾ ਕਿ ਅਜਿਹੀਆਂ ਪ੍ਰਤੀਯੋਗਤਾਵਾਂ ਅਤੇ ਸਮਾਗਮ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਬਚਾਉਂਦੀਆਂ ਹਨ | ਦਿਨ ਭਰ ਚੱਲੇ ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਸਰੀਰਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ | ਜਿਸ ਵਿੱਚ ਮੁੱਖ ਖਿੱਚ ਦਾ ਕੇਂਦਰ 100 ਮੀਟਰ ਰੇਸ, 200 ਮੀਟਰ ਰੇਸ, 400 ਮੀਟਰ ਰਿਲੇਅ ਰੇਸ, ਲੰਬੀ ਛਾਲ, ਉੱਚੀ ਛਾਲ ਅਤੇ ਸ਼ਾਟ ਪੁੱਟ ਆਦਿਕ ਰਹੇ | ਇਹ ਖੇਡ ਈਵੈਂਟ ਸਕੂਲ ਦੇ ਸਰੀਰਕ ਸਿੱਖਿਆ ਦੇ ਅਧਿਆਪਕ ਸੁਰਿੰਦਰਵਾਲੀਆ, ਭੁਪਿੰਦਰ ਸਿੰਘ, ਗੁਰਬਚਨ ਸਿੰਘ, ਲਵਪ੍ਰੀਤ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਹੋਏ | ਇਸ ਮੌਕੇ ਪਹਿਲੇ ਸਥਾਨ 'ਤੇ ਆਉਣ ਵਾਲਿਆਂ ਨੂੰ ਸਮਾਜ ਸੇਵਕ ਕਰਮ ਚੰਦ ਆੜ੍ਹਤੀ ਅਨਾਜ ਮੰਡੀ ਖੰਨਾ ਵਲੋਂ ਨਕਦ ਇਨਾਮ ਦਿੱਤੇ ਗਏ |
ਇਸ ਸਮਾਗਮ ਵਿੱਚ ਏ. ਐਸ ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੋਸਾਇਟੀ ਦੇ ਪ੍ਰਧਾਨ ਸੰਜੀਵ ਧਮੀਜਾ, ਵਾਈਸ ਪ੍ਰਧਾਨ ਐਡਵੋਕੇਟ ਨਵੀਨ ਥੰਮਨ, ਜਤਿੰਦਰ ਦੇਵਗਨ ਜੋਇੰਟ ਜਨਰਲ ਸਕੱਤਰ, ਸਕੂਲ ਮੈਨੇਜਰ ਮੋਹਿਤ ਗੋਇਲ, ਮਨੀਸ਼ ਭਾਂਬਰੀ ਸਕੱਤਰ ਏ. ਐਸ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਕਵਿਤਾ ਗੁਪਤਾ ਸਕੱਤਰ ਏ. ਐਸ. ਕਾਲਜ ਫਾਰ ਵੁਮੈਨ, ਅਜੇ ਸੂਦ ਸਕੱਤਰ ਏ. ਐਸ ਕਾਲਜ, ਰਮਰੀਸ਼ ਵਿੱਜ ਸਕੱਤਰ ਏ. ਐਸ ਗਰੁੱਪ ਆਫ਼ ਇੰਸਟੀਟਿਊਸ਼ਨਸ, ਸਬੋਧ ਮਿੱਤਲ ਸਕੱਤਰ ਏ. ਐਸ ਕਾਲਜ ਆਫ ਐਜੂਕੇਸ਼ਨ, ਸ਼ਿਵਮ ਬੇਦੀ ਮੈਨੇਜਰ ਐਮ. ਜੀ. ਸੀ. ਏ. ਐਸ ਮਾਡਲ ਹਾਈ ਸਕੂਲ ਹਾਜ਼ਰ ਸਨ | ਏ. ਐਸ ਟਰੱਸਟ ਦੇ ਜਨਰਲ ਸਕੱਤਰ ਰਜੇਸ਼ ਡਾਲੀ ਨੇ ਸ਼ੁੱਭਕਾਮਨਾਵਾਂ ਭੇਜੀਆਂ | ਇਸ ਮੌਕੇ ਰਜੀਵ ਰਾਏ ਮਹਿਤਾ (ਸਾਬਕਾ ਪ੍ਰਧਾਨ ਏ. ਐਸ. ਟਰੱਸਟ) ਸ਼ਮਿੰਦਰ ਸਿੰਘ ਮਿੰਟੂ (ਸਾਬਕਾ ਪ੍ਰਧਾਨ ਏ. ਐਸ. ਟਰੱਸਟ), ਵਿਕਾਸ ਮਹਿਤਾ (ਸਾਬਕਾ ਪ੍ਰਧਾਨ ਮਿੳਾੂਸੀਪਲ ਕੌਂਸਲ ਖੰਨਾ), ਤਜਿੰਦਰ ਸ਼ਰਮਾ, ਸ਼ਾਲੂ ਕਾਲੀਆ, ਵਿਕਾਸ ਮਹਿਤਾ, ਰਾਜਕੁਮਾਰ ਸਾਹਨੇਵਾਲੀਆ, ਸਾਬਕਾ ਟਰੱਸਟੀ ਰਣਜੀਤ ਸਿੰਘ ਹੀਰਾ ਸਾਬਕ ਜ਼ਿਲ੍ਹਾ ਪ੍ਰਧਾਨ ਭਾਜਪਾ, ਸੁਦਰਸ਼ਨ ਵਰਮਾ, ਅਸ਼ਵਨੀ ਬਾਂਸਲ (ਸਾਬਕਾ ਪ੍ਰਧਾਨ ਏ. ਐਸ. ਟਰੱਸਟ), ਐਡਵੋਕੇਟ ਰਾਕੇਸ਼ ਸ਼ਾਹੀ, ਲੋਕ ਨਾਥ (ਸਿੱਖਿਆ ਸ਼ਾਸਤਰੀ), ਕੇ. ਕੇ. ਸ਼ਰਮਾ (ਸਾਬਕਾ ਪਿ੍ੰਸੀਪਲ), ਸ਼ਾਮ ਸੁੰਦਰ (ਸਾਬਕਾ ਪਿ੍ੰਸੀਪਲ), ਓਮਾਂ ਦੱਤ (ਸਾਬਕਾ ਪਿ੍ੰਸੀਪਲ), ਕੇ. ਕੇ ਸ਼ਰਮਾ ਪਿ੍ੰਸੀਪਲ ਏ. ਐਸ ਕਾਲਜ ਖੰਨਾ, ਪਵਨ ਸ਼ਰਮਾ ਪਿ੍ੰਸੀਪਲ ਏ. ਐੱਸ ਕਾਲਜ ਆਫ਼ ਐਜੂਕੇਸ਼ਨ, ਸ਼ਮਿੰਦਰ ਵਰਮਾ ਪਿ੍ੰਸੀਪਲ ਏ. ਐਸ. ਮਾਡਰਨ ਸਕੂਲ, ਰਿਤੂ ਸੂਦ ਹੈੱਡ ਮਿਸਟਰਸ ਐਮ. ਜੀ. ਸੀ. ਏ ਐਸ ਮਾਡਲ ਹਾਈ ਸਕੂਲ, ਕਰਮਚੰਦ, ਵਿਨੋਦ ਵਰਮਾ, ਪਿ੍ੰਸੀਪਲ ਨਵਤੇਸ਼ ਸ਼ਰਮਾ, ਪਿ੍ੰਸੀਪਲ ਬਲਜੀਤ ਸਿੰਘ, ਪਿ੍ੰਸੀਪਲ ਆਦਰਸ਼ ਸ਼ਰਮਾ ਨੇ ਸ਼ਿਰਕਤ ਕੀਤੀ | ਸਟੇਜ ਸਕੱਤਰ ਦੀ ਭੂਮਿਕਾ ਭੀਮ ਸੈਨ ਅਤੇ ਸਵਾਤੀ ਵਿੱਜ ਨੇ ਨਿਭਾਈ | ਸੈਂਕੜੇ ਸ਼ਹਿਰ ਨਿਵਾਸੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ |
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਰਾਮਪੁਰ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਦਿਆਰਥੀ ਚੇਤਨਾ ਮਾਰਚ ਅਗਲੀ ਖ਼ਬਰ ਇੰਡੀਅਨ ਆਇਲ ਪੈਟਰੋਲ ਦੇ ਗਾਹਕ ਜਸਵਿੰਦਰ ਸਿੰਘ ਪੰਧੇਰ ਪਿੰਡ ਲਹਿਲ ਨੂੰ ਇਨਾਮ 'ਚ ਦਿੱਤਾ ਟਰੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।