17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਪੁਰਾਣੀ ਰੰਜਿਸ਼ ਕਾਰਨ ਵਿਆਹ ਵਿਚ ਹੋਈ ਖ਼ੂਨੀ ਝੜਪ-ਪੁਲਿਸ ਵਲੋਂ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 09-12-2025
ਮਾਛੀਵਾੜਾ ਸਾਹਿਬ, 8 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ-ਸਮਰਾਲਾ ਰੋਡ 'ਤੇ ਪੈਂਦੇ ਇਕ ਮੈਰਿਜ ਪੈਲੇਸ ਵਿਚ ਵਿਆਹ ਦੌਰਾਨ ਬਰਾਤੀ ਜੋ ਆਪਸ ਵਿਚ ਰਿਸ਼ਤੇਦਾਰ ਹਨ, ਦੀ ਖ਼ੂਨੀ ਝੜਪ ਹੋ ਗਈ, ਜਿਸ ਵਿਚ 2 ਵਿਅਕਤੀ ਜ਼ਖ਼ਮੀ ਹੋ ਗਏ ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ ਆਪਣੇ ਮਾਮੇ ਦੇ ਲੜਕੇ ਬਲਵੀਰ ਸਿੰਘ ਦੇ ਵਿਆਹ ਵਿਚ ਗਿਆ ਸੀ¢ ਵਿਆਹ ਵਿਚ ਜਦੋਂ ਅਸੀਂ ਸਾਰੇ ਭੰਗੜਾ ਪਾ ਰਹੇ ਸੀ ਤਾਂ ਸਟੇਜ ਉਪਰ ਸਾਡੇ ਹੀ ਰਿਸ਼ਤੇਦਾਰ ਮਨਿੰਦਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ, ਦੀਦਾਰ ਸਿੰਘ ਅਤੇ ਅਜਮੇਰ ਸਿੰਘ ਨੇ ਮੇਰੇ ਦੋਸਤ ਦਲਜੀਤ ਸਿੰਘ ਦੇ ਸਿਰ 'ਤੇ ਆ ਕੇ ਸ਼ਰਾਬ ਦੀ ਕੱਚ ਵਾਲੀ ਬੋਤਲ ਮਾਰੀ ਅਤੇ ਇਨ੍ਹਾਂ ਨੇ ਮੇਰੇ 'ਤੇ ਆ ਕੇ ਵੀ ਹਮਲਾ ਕਰ ਸੱਟਾਂ ਮਾਰੀਆਂ¢ ਬਿਆਨਕਰਤਾ ਅਨੁਸਾਰ ਜਦੋਂ ਮੇਰੀ ਭੈਣ ਤੇ ਮਾਂ ਬਚਾਉਣ ਆਏ ਤਾਂ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਮੇਰੇ ਗਲ ਵਿਚ ਪਾਈ ਸੋਨੇ ਦੀ ਚੇਨ ਵੀ ਖੋਹ ਕੇ ਲੈ ਗਏ¢ ਬਿਆਨਕਰਤਾ ਅਨੁਸਾਰ ਇਹ ਝਗੜਾ ਪੁਰਾਣੀ ਰੰਜਸ਼ ਕਾਰਨ ਹੋਇਆ ਕਿਉਂਕਿ ਇਨ੍ਹਾਂ 'ਚੋਂ ਮਨਿੰਦਰ ਸਿੰਘ ਜੋ ਕਿ ਮੇਰੀ ਭੂਆ ਦਾ ਲੜਕਾ ਲੱਗਦਾ ਹੈ, ਉਹ ਮੇਰੇ ਤੋਂ ਖਾਰ ਖਾਂਦਾ ਸੀ¢ ਮਾਛੀਵਾੜਾ ਪੁਲਿਸ ਵਲੋਂ ਇਸ ਸਬੰਧੀ ਅਣਪਛਾਤਿਆਂ ਸਮੇਤ ਕੁੱਲ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ¢ ਥਾਣਾ ਮੁਖੀ ਪਵਿੱਤਰ ਸਿੰਘ ਨੇ ਕਿਹਾ ਕਿ ਦੂਜੀ ਧਿਰ ਦੇ ਬਿਆਨ ਵੀ ਦਰਜ ਕੀਤੇ ਜਾਣਗੇ |
ਕੀ ਕਹਿਣਾ ਹੈ ਦੂਜੀ ਧਿਰ ਦਾ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੂਜੀ ਧਿਰ ਦੇ ਅਜਮੇਰ ਸਿੰਘ ਨੇ ਕਿਹਾ ਕਿ ਉਹ ਆਪਣੇ ਭਤੀਜੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਆਏ ਸਨ ਅਤੇ ਕੁੱਝ ਅਣਪਛਾਤੇ ਵਿਅਕਤੀ ਜਿਨ੍ਹਾਂ ਨੂੰ ਅਸੀਂ ਵਿਆਹ ਵਿਚ ਬੁਲਾਇਆ ਵੀ ਨਹੀਂ, ਉਹ ਸਾਡੀ ਵਿਰੋਧੀ ਧਿਰ ਦੇ ਇਕ ਰਿਸ਼ਤੇਦਾਰ ਨਾਲ ਆਏ ਸਨ ¢ ਇਹ ਵਿਅਕਤੀ ਜਾਣਬੁੱਝ ਕੇ ਭੜਕਾਊ ਗੀਤ ਲਗਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਆਪਸ ਵਿਚ ਝਗੜਾ ਹੋ ਗਿਆ, ਜਿਨ੍ਹਾਂ 'ਚੋਂ ਗੁਰਜੀਤ ਸਿੰਘ ਨੇ ਸਾਡੇ 'ਤੇ ਹਮਲਾ ਕਰ ਦਿੱਤਾ ¢ ਦੇਰ ਸ਼ਾਮ ਜਦੋਂ ਉਹ ਸਮਰਾਲਾ ਹਸਪਤਾਲ ਤੋਂ ਵਾਪਸ ਆ ਰਹੇ ਸਨ ਤਾਂ ਦੂਜੀ ਧਿਰ ਨੇ ਉਨ੍ਹਾਂ ਨੂੰ ਰਸਤੇ ਵਿਚ ਘੇਰ ਕੇ ਕੁੱਟਿਆ ਅਤੇ ਉਨ੍ਹਾਂ ਦੀ ਥਾਰ ਗੱਡੀ ਨੂੰ ਬੁਰੀ ਤਰ੍ਹਾਂ ਭੰਨ ਦਿੱਤਾ, ਜੋ ਕਿ ਇਸ ਸਮੇਂ ਮਾਛੀਵਾੜਾ ਥਾਣਾ ਵਿਖੇ ਖੜ੍ਹੀ ਹੈ¢ ਅਜਮੇਰ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਹਸਪਤਾਲ ਵਿਚ ਇਲਾਜ ਅਧੀਨ ਹੈ¢
ਪਿਛਲੀ ਖ਼ਬਰ ਪਿੰਡ ਭੌਰਲਾ ਦਾ ਤਿੰਨ ਰੋਜ਼ਾ ਕਬੱਡੀ ਖੇਡ ਮੇਲਾ ਅੱਜ ਤੋਂ ਅਗਲੀ ਖ਼ਬਰ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਯਾਦੂ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਅਕਾਲੀ ਉਮੀਦਵਾਰਾਂ ਲਈ ਵੋਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।