ਮਾਛੀਵਾੜਾ ਸਾਹਿਬ, 20 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਪਿ੍ੰਸੀਪਲ ਡਾ. ਰਜਿੰਦਰ ਕੌਰ ਦੀ ਯੋਗ ਅਗਵਾਈ ਅਤੇ ਆਈ. ਕਿਊ. ਏ. ਸੀ. ਦੇ ਤਹਿਤ ਕਾਲਜ ਦੇ ਪਲੇਸਮੈਂਟ ਅਤੇ ਗਾਈਡੈਂਸ ਸੈੱਲ ਵਲੋਂ ਯੂ. ਪੀ. ਐੱਸ. ਸੀ. ਅਤੇ ਐਨ. ਡੀ. ਏ. ਦੀ ਤਿਆਰੀ ਕਰ ਰਹੀਆਂ ਵਿਦਿਆਰਥਣਾਂ ਲਈ ਸਟ੍ਰੈੱਸ ਮੈਨੇਜਮੈਂਟ ਅਤੇ ਮੈਂਟਲ ਹੈਲਥ ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ, ਜਿਸ ਵਿਚ ਰਜਿਤਾ ਕੌਸ਼ਲ ਚੰਡੀਗੜ੍ਹ ਵਲੋਂ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ¢ ਸੈਸ਼ਨ ਦੌਰਾਨ ਰਜਿਤਾ ਕੌਸ਼ਲ ਨੇ ਤਣਾਅ ਦੇ ਕਾਰਨ, ਇਸ ਦੇ ਪ੍ਰਭਾਵ ਅਤੇ ਇਸ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ¢ ਲੈਕਚਰ ਵਿਚ ਡੈਮੋ ਰਾਹੀਂ ਪ੍ਰੈਕਟੀਕਲ ਐਕਸਰਸਾਈਜ਼ ਅਤੇ ਵੱਖ-ਵੱਖ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰਦੇ ਵਿਦਿਆਰਥੀਆਂ ਨੂੰ ਇਸ ਬਾਰੇ ਦੱਸਿਆ ਗਿਆ ¢ ਇਸ ਮੌਕੇ ਪਲੇਸਮੈਂਟ ਸੈਲ ਦੇ ਮੈਂਬਰ ਡਾ. ਸੁਨੀਤਾ ਕੌਸ਼ਲ, ਆਰਤੀ ਰਾਣੀ, ਸਿਮਰਨਪ੍ਰੀਤ ਕੌਰ ਅਤੇ ਹੋਰ ਪ੍ਰੋਫੈਸਰ ਜਸਵੀਰ ਕੌਰ, ਰਣਬੀਰ ਸਿੰਘ ਸੋਮਲ, ਸਨਦੀਪ ਕੌਰ, ਸੁਖਦੀਪ ਕੌਰ, ਗੁਰਕਰਨ ਸਿੰਘ ਸ਼ਾਮਲ ਸਨ ਅਤੇ ਅੰਤ 'ਚ ਡਾ. ਅਮਨਪ੍ਰੀਤ ਕੌਰ ਨੇ ਰਜਿਤਾ ਕੌਸ਼ਲ ਦਾ ਧੰਨਵਾਦ ਪ੍ਰਗਟਾਇਆ ¢