07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅੰਗਦਾਨ ਸਹੁੰ ਮੁਹਿੰਮ ਸੰਬੰਧੀ ਜਾਗਰੂਕਤਾ ਕੈਂਪ

ਅਜੀਤ ਡੈਸਕ 21-11-2025
ਖੰਨਾ, 20 ਨਵੰਬਰ (ਹਰਜਿੰਦਰ ਸਿੰਘ ਲਾਲ)-ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੀਪ ਸਿੱਧੂ ਦੀ ਅਗਵਾਈ ਵਿਚ ਅੰਗਦਾਨ ਸਹੁੰ ਮੁਹਿੰਮ ਸੰਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ | ਇਸ ਮੁਹਿੰਮ ਅਧੀਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜਨ ਜਾਗਰੂਕਤਾ ਲਈ ਕੈਂਪ ਲਗਾ ਕੇ ਲੋਕਾ ਨੂੰ ਅੰਗ ਦਾਨ ਸਬੰਧੀ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਸਹੁੰ ਚੁਕਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਦੀਪ ਸਿੱਧੂ ਨੇ ਦੱਸਿਆ ਕੇ ਵਿਅਕਤੀ ਮਰਨ ਤੋਂ ਬਾਅਦ ਆਪਣੇ ਅੰਗ ਦਾਨ ਕਰਕੇ ਕਈ ਜ਼ਿੰਦਗੀਆਂ ਬਚਾ ਸਕਦਾ ਹੈ | ਇਸ ਸਮੇਂ ਡਾ. ਸਤਿਆਜੀਤ ਸਿੰਘ ਅਤੇ ਬੀ. ਈ. ਈ ਗੁਰਦੀਪ ਸਿੰਘ ਨੇ ਕਿਹਾ ਕੇ ਜੋ ਵਿਅਕਤੀ ਮਰਨ ਉਪਰੰਤ ਅੰਗਦਾਨ ਕਰਨਾ ਚਾਹੁੰਦਾ ਹੈ ਉਹ ਵੈੱਬਸਾਈਟ 'ਤੇ ਜਾ ਕੇ ਅੰਗਦਾਨ ਸਹੁੰ ਫਾਰਮ ਭਰ ਸਕਦੇ ਹਨ | ਇਸ ਸਮੇਂ ਮੰਜੂ ਅਰੌੜਾ, ਅਰੁਣਦੀਪ ਕੌਰ, ਵੀਰਪਾਲ ਕੌਰ, ਜਗਦੀਪ ਸਿੰਘ, ਮੁਨੀਸ਼ ਘੁਲਾਟੀ ਅਤੇ ਰੁਪਿੰਦਰ ਕੌਰ ਆਦਿ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਝਾੜ ਸਾਹਿਬ ਕਾਲਜ 'ਚ ਸਟ੍ਰੈੱਸ ਮੈਨੇਜਮੈਂਟ ਐਂਡ ਮੈਂਟਲ ਹੈਲਥ 'ਤੇ ਲੈਕਚਰ ਕਰਵਾਇਆ ਅਗਲੀ ਖ਼ਬਰ ਵਿਧਾਇਕ ਗਿਆਸਪੁਰਾ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।